ਜਲਾਲਾਬਾਦ ਸੀਟ ਤੋਂ ਹਾਰੇ ਸੁਖਬੀਰ ਬਾਦਲ, 'ਆਪ' ਉਮੀਦਵਾਰ ਜਗਦੀਪ ਕੰਬੋਜ ਨੇ ਜਿੱਤਿਆ ਮੁਕਾਬਲਾ

03/10/2022 5:05:33 PM

ਜਲਾਲਾਬਾਦ : ਵਿਧਾਨ ਸਭਾ ਹਲਕਾ ਜਲਾਲਾਬਾਦ ਤੋਂ ਅਕਾਲੀ ਉਮੀਦਵਾਰ ਸੁਖਬੀਰ ਸਿੰਘ ਬਾਦਲ ਵੱਡੇ ਫ਼ਰਕ ਨਾਲ ਹਾਰ ਗਏ ਹਨ। ਉਨ੍ਹਾਂ ਨੂੰ ਆਮ ਆਦਮੀ ਪਾਰਟੀ ਦੇ ਜਗਦੀਪ ਕੰਬੋਜ ਨੇ 29024 ਵੋਟਾਂ ਦੇ ਫ਼ਰਕ ਨਾਲ ਹਰਾ ਦਿੱਤਾ ਹੈ। ਜਗਦੀਪ ਕੰਬੋਜ ਨੂੰ ਇਸ ਸੀਟ 'ਤੇ 85534 ਵੋਟਾਂ ਹਾਸਲ ਹੋਈਆਂ ਹਨ, ਜਦੋਂ ਕਿ ਸੁਖਬੀਰ ਸਿੰਘ ਬਾਦਲ 56510 ਵੋਟਾਂ ਹਾਸਲ ਕਰਕੇ ਦੂਜੇ ਨੰਬਰ 'ਤੇ ਰਹੇ ਹਨ।

ਇਹ ਵੀ ਪੜ੍ਹੋ : ਪੰਜਾਬ ਚੋਣ ਨਤੀਜੇ : ਧੂਰੀ ਤੋਂ ਭਗਵੰਤ ਮਾਨ ਵੱਡੇ ਮਾਰਜਨ ਨਾਲ ਜੇਤੂ, ਸਮਰਥਕਾਂ ਵੱਲੋਂ ਪਾਏ ਜਾ ਰਹੇ ਭੰਗੜੇ

ਕਾਂਗਰਸ ਪਾਰਟੀ ਦੇ ਮੋਹਨ ਸਿੰਘ 8175 ਵੋਟਾਂ ਨਾਲ ਤੀਜੇ ਨੰਬਰ 'ਤੇ ਰਹੇ ਹਨ। ਇਸੇ ਤਰ੍ਹਾਂ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਪੂਰਨ ਚੰਦ 5109 ਵੋਟਾਂ ਨਾਲ ਚੌਥੇ ਨੰਬਰ 'ਤੇ ਰਹੇ ਹਨ। ਆਪਣੀ ਹਾਰ ਤੋਂ ਬਾਅਦ ਸੁਖਬੀਰ ਬਾਦਲ ਵੱਲੋਂ ਟਵੀਟ ਕਰਕੇ ਆਮ ਆਦਮੀ ਪਾਰਟੀ ਨੂੰ ਵਧਾਈ ਦਿੱਤੀ ਗਈ ਹੈ। ਉਨ੍ਹਾਂ ਕਿਹਾ ਹੈ ਕਿ ਪੰਜਾਬੀਆਂ ਦਾ ਫ਼ੈਸਲਾ ਉਨ੍ਹਾਂ ਨੂੰ ਮਨਜ਼ੂਰ ਹੈ।
ਇਹ ਵੀ ਪੜ੍ਹੋ : 25 ਸਾਲਾਂ ਤੋਂ ਲੰਬੀ 'ਚ ਜਿੱਤਦੇ ਆ ਰਹੇ 'ਪ੍ਰਕਾਸ਼ ਸਿੰਘ ਬਾਦਲ' ਬੁਰੀ ਤਰ੍ਹਾਂ ਹਾਰੇ, 'ਆਪ' ਦੇ ਗੁਰਮੀਤ ਖੁੱਡੀਆਂ ਜੇਤੂ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ

Babita

This news is Content Editor Babita