ਪੰਜਾਬ ਵਿਧਾਨ ਸਭਾ ਚੋਣਾਂ-2017: ਜਾਣੋ ਗੁਰਦਾਸਪੁਰ ਦੀਆਂ ਸੀਟਾਂ ਦੇ ਰੁਝਾਨ (ਵੀਡੀਓ)

03/11/2017 12:14:33 PM

ਗੁਰਦਾਸਪੁਰ— ਪੰਜਾਬ ਵਿਧਾਨ ਸਭਾ ਚੋਣਾਂ ਦੇ ਨਤੀਜੇ ਆਉਣ ''ਚ ਥੋੜ੍ਹਾ ਹੀ ਸਮਾਂ ਬਾਕੀ ਹੈ। ਗੁਰਦਾਸਪੁਰ ''ਚੋਂ ਸਾਹਮਣੇ ਆਏ ਰੁਝਾਨਾਂ ਮੁਤਾਬਕ ਕਾਂਗਰਸ ਉਮੀਦਵਾਰ ਬਰਿੰਦਰਜੀਤ 5000 ਵੋਟਾਂ ਨਾਲ ਅੱਗੇ ਚੱਲ ਰਹੇ ਹਨ ਜਦਕਿ ਸ਼੍ਰੋਮਣੀ ਅਕਾਲੀ ਗੁਰਬਚਨ ਸਿੰਘ ਬੱਬੇਹਾਲੀ ਅਤੇ ''ਆਪ'' ਪਾਰਟੀ ਦੇ ਉਮੀਦਵਾਰ ਅਮਰਜੀਤ ਸਿੰਘ ਚਾਹਲ ਪਿੱਛੇ ਚੱਲ ਰਹੇ ਹਨ। ਬਟਾਲਾ ਤੋਂ ਕਾਂਗਰਸ ਦੇ ਅਸ਼ਵਨੀ ਸੇਖੜੀ ਅੱਗੇ ਚੱਲ ਰਹੇ ਹਨ ਜਦਕਿ ''ਆਪ'' ਉਮੀਦਵਾਰ ਗੁਰਪ੍ਰੀਤ ਘੁੱਗੀ ਅਤੇ ਸ਼੍ਰੋਮਣੀ ਅਕਾਲੀ ਦੇ ਉਮੀਦਵਾਰ ਲੱਖਬੀਰ ਸਿੰਘ ਪਿੱਛੇ ਚੱਲ ਰਹੇ ਹਨ। ਕਾਦੀਆਂ ਤੋਂ ਕਾਂਗਰਸ ਉਮੀਦਵਾਰ ਫਤਿਹਗੰਜ ਸਿੰਘ ਬਾਜਵਾ 2229 ਵੋਟਾਂ ਨਾਲ ਅੱਗੇ ਚੱਲ ਰਹੇ ਹਨ ਜਦਕਿ ਕਾਂਗਰਸ ਦੇ ਉਮੀਦਵਾਰ ਫਤਿਹਗੰਜ ਸਿੰਘ ਬਾਜਵਾ ਅਤੇ ''ਆਪ'' ਦੇ ਉਮੀਦਵਾਰ ਕੰਵਲਪ੍ਰੀਤ ਸਿੰਘ ਪਿੱਛੇ ਚੱਲ ਰਹੇ ਹਨ। ਡੇਰਾ ਬਾਬਾ ਨਾਨਾਕ ਤੋਂ ਕਾਂਗਰਸ ਉਮੀਦਵਾਰ ਸੁੱਖਜਿੰਦਰ ਸਿੰਘ ਅੱਗੇ ਚੱਲ ਰਹੇ ਹਨ। ਫਤਿਹਗੜ ਚੂੜੀਆਂ ਤੋਂ ਕਾਂਗਰਸ ਉਮੀਦਵਾਰ ਨਿਰਮਲ ਸਿੰਘ ਅੱਗੇ ਚੱਲ ਰਹੇ ਹਨ। ਦੀਨਾਨਗਰ ਤੋਂ ਕਾਂਗਰਸ ਉਮੀਦਵਾਰ ਅਰੁਣਾ ਚੌਧਰੀ 8628 ਵੋਟਾਂ ਨਾਲ ਅੱਗੇ ਚੱਲ ਰਹੀ ਹੈ ਜਦਕਿ ਭਾਜਪਾ ਦੇ ਬਿਸ਼ਨ ਦਾਸ 5749 ਅਤੇ ''ਆਪ'' ਦੇ ਜੋਗਿੰਦਰ ਚੀਨਾ 1356 ਵੋਟਾਂ ਨਾਲ ਪਿੱਛੇ ਚੱਲ ਰਹੇ ਹਨ। ਸ੍ਰੀ ਹਰਗੋਬਿੰਦਰਪੁਰ ''ਚ ਕਾਂਗਰਸ ਦੇ ਬਲਵਿੰਦਰ ਸਿੰਘ ਅੱਗੇ ਚੱਲ ਰਹੇ ਹਨ।