ਮਜੀਠਾ ''ਚ ਸ਼ਰ੍ਹੇਆਮ ਇਨ੍ਹਾਂ ਕਾਂਗਰਸੀ ਨੇਤਾਵਾਂ ਨੇ ਵੰਡੀ ਸ਼ਰਾਬ, ਹੋਏ ਗ੍ਰਿਫਤਾਰ

02/09/2017 10:28:43 AM

ਅੰਮ੍ਰਿਤਸਰ— ਚੋਣ ਜ਼ਾਬਤਾ ਦੀ ਉਲੰਘਣਾ ਕਰਨ ''ਤੇ ਦੋ ਕਾਂਗਰਸੀ ਨੇਤਾਵਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਜ਼ਿਕਰਯੋਗ ਹੈ ਕਿ ਲਾਲੀ ਮਜੀਠਾ ਦੀ ਹਮਾਇਤ ''ਚ ਕਾਂਗਰਸੀ ਨੇਤਾਵਾਂ ਅਤੇ ਵਰਕਰਾਂ ਵੱਲੋਂ ਪੈਸੇ ਅਤੇ ਸ਼ਰਾਬ ਵੰਡ ਕੇ ਚੋਣ ਕਮਿਸ਼ਨ ਦੇ ਨਿਯਮਾਂ ਦੀਆਂ ਧੱਜੀਆਂ ਉਡਾਉਣ ''ਤੇ ਦੇਹਾਤੀ ਦੇ ਉੱਪ-ਪ੍ਰਧਾਨ ਬਲਜਿੰਦਰ ਸਿੰਘ ਸਰਪੰਚ ਮਰੜੀ ਕਲਾਂ ਨੂੰ ਚੋਣ ਆਬਜ਼ਰਵਰ ਨੇ ਉਸ ਘਰ ''ਚ ਸ਼ਰਾਬ ਦੀਆਂ 2 ਪੇਟੀਆਂ ਸਮੇਤ ਗ੍ਰਿਫਤਾਰ ਕੀਤਾ ਪਰ ਉਸ ਸਮੇਂ ਸ਼ਰਾਬ ਦੀਆਂ ਪੇਟੀਆਂ ਦੇ ਨਾਲ ਭਰੀਆਂ ਬੋਲੈਰੋ ਗੱਡੀਆਂ ਨੂੰ ਭੱਜਾਉਣ ''ਚ ਕਾਂਗਰਸੀ ਸਫਲ ਰਹੇ। ਇਸ ਤੋਂ ਇਲਾਵਾ ਕਾਂਗਰਸੀ ਦੇਹਾਤੀ ਦੇ ਇਕ ਹੋਰ ਉੱਪ ਪ੍ਰਧਾਨ ਮੋਹਨ ਸਿੰਘ ਨਿਬਰਵਿੰਡ ਨੂੰ ਪਿੰਡ ਪੰਨਵੇ ''ਚ ਵੋਟਰਾਂ ਨੂੰ ਪੈਸੇ ਵੰਡਦੇ ਹੋਏ ਪਿੰਡ ਵਾਸੀਆਂ ਨੇ ਫੜ ਕੇ ਪੁਲਸ ਦੇ ਹਵਾਲੇ ਕੀਤਾ, ਜਿਸ ਨੂੰ ਹੁਣ ਪੁਲਸ ਰਿਮਾਂਡ ''ਤੇ ਭੇਜ ਦਿੱਤਾ ਗਿਆ ਹੈ। ਇਸੇ ਤਰ੍ਹਾਂ ਕਾਂਗਰਸੀ ਨੇਤਾ ਓਮ ਪ੍ਰਕਾਸ਼ ਗੱਬਰ ਮਜੀਠਾ ਰੋੜੀ ''ਚ ਵੋਟਰਾਂ ਨੂੰ ਪੈਸੇ ਵੰਡਦੇ ਸਮੇਂ ਐੱਸ. ਪੀ. ਮਜੀਠਾ ਵੱਲੋਂ ਫੜਿਆ ਗਿਆ। ਉਥੇ ਹੀ ਹਲਕਾ ਮਜੀਠਾ ਦੇ ਅਕਾਲੀ ਉਮੀਦਵਾਰ ਮਾਲ ਅਤੇ ਲੋਕ ਸੰਪਰਕ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਕਾਂਗਰਸੀ ਉਮੀਦਵਾਰ ਲਾਲੀ ਮਜੀਠਆ ਵੱਲੋਂ ਵੋਟਰਾਂ ਨੂੰ ਲੁਭਾਉਣ ਦੇ ਲਈ ਪੈਸੇ ਅਤੇ ਸ਼ਰਾਬ ਆਦਿ ਵੰਡਣ ਦੇ ਮਾਮਲੇ ''ਚ ਚੋਣ ਕਮਿਸ਼ਨ ਨੂੰ ਕਾਰਵਾਈ ਦੀ ਮੰਗ ਕੀਤੀ ਹੈ।