ਯੁਆਪਾ ਲਾਅ ''ਚ ਗ੍ਰਿਫਤਾਰ ਕੀਤੇ ਬੇਕਸੂਰ ਨੌਜਵਾਨਾਂ ਦੇ ਹੱਕ ''ਚ ਡਟੇ ਸੁਖਪਾਲ ਖਹਿਰਾ

07/07/2020 6:19:06 PM

ਜਲੰਧਰ/ਚੰਡੀਗੜ੍ਹ: ਪੰਜਾਬ ਏਕਤਾ ਪਾਰਟੀ ਦੇ ਪ੍ਰਧਾਨ ਤੇ ਹਲਕਾ ਭੁਲੱਥ ਤੋਂ ਵਿਧਾਇਕ ਸੁਖਪਾਲ ਸਿੰਘ ਖਹਿਰਾ ਅੱਜ ਲਾਈਵ ਹੋਏ ਹਨ। ਸੁਖਪਾਲ ਖਹਿਰਾ ਲਾਈਵ ਹੋ ਕੇ ਯੂ.ਏ.ਪੀ.ਏ. (ਯੁਆਪਾ ਲਾਅ) ਦੇ ਬਾਰੇ ਗੱਲਬਾਤ ਕੀਤੀ। ਉਨ੍ਹਾਂ ਦਾ ਕਹਿਣਾ ਹੈ ਕਿ ਇਸ ਲਾਅ 'ਚ 16 ਵਿਅਕਤੀਆਂ 'ਤੇ ਪਰਚਾ ਦਰਜ ਕੀਤਾ ਗਿਆ ਹੈ ਅਤੇ ਕਈ ਬੇਕਸੂਰ ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਇਸ ਲਾਅ 'ਚ ਉਨ੍ਹਾਂ ਦੇ ਹਲਕੇ ਦੇ ਗ੍ਰਿਫਤਾਰ ਕੀਤੇ ਗਏ ਜੁਗਿੰਦਰ ਸਿੰਘ ਗੁੱਜਰ ਜੋ 65 ਸਾਲਾ ਦੇ ਬਾਰੇ ਖਹਿਰਾ ਨੇ ਕਿਹਾ ਕਿ ਉਹ ਇਟਲੀ ਤੋਂ ਆਏ ਹਨ ਅਤੇ ਉਹ ਬਿਲਕੁੱਲ ਨਿਰਦੋਸ਼ ਹਨ, ਕਿਉਂਕਿ ਜੁਗਿੰਦਰ ਸਿੰਘ ਗੁੱਜਰ ਬਿਲਕੁੱਲ ਅਨਪੜ੍ਹ ਆਦਮੀ ਹੈ ਅਤੇ ਉਸ 'ਤੇ ਕਿਸੇ ਵੀ ਪ੍ਰਕਾਰ ਦਾ ਪਹਿਲਾਂ ਤੋਂ ਕੋਈ ਪਰਚਾ ਨਹੀਂ ਕੀਤਾ ਅਤੇ ਨਾ ਹੀ ਕਦੀ 7/51 ਵੀਂ ਨਹੀਂ ਹੋਈ।

https://www.facebook.com/SukhpalKhairaPEP/videos/567989020542909/

ਇਹ ਵੀ ਪੜ੍ਹੋ: ਚੜ੍ਹਦੀ ਸਵੇਰ ਫਗਵਾੜਾ ਵਿਖੇ ਬਜ਼ੁਰਗ ਦਾ ਬੇਰਹਿਮੀ ਨਾਲ ਕਤਲ

ਖਹਿਰਾ ਦਾ ਕਹਿਣਾ ਹੈ ਕਿ ਜੁਗਿੰਦਰ ਸਿੰਘ ਦੀ ਸਿਹਤ ਠੀਕ ਨਹੀਂ ਹੈ, ਜਿਸ ਕਾਰਨ ਹੋ ਸਕਦਾ ਹੈ ਕਿ ਉਹ ਸ਼ਾਇਦ ਇਸ ਸਦਮੇ 'ਚ ਜੇਲ ਅੰਦਰ ਹੀ ਦਮ ਤੋੜ ਜਾਵੇ। ਉਕਤ ਨੌਜਵਾਨਾਂ ਦੇ ਹੱਕ 'ਚ ਡਟੇ ਸੁਖਪਾਲ ਸਿੰਘ ਖਹਿਰਾ ਨੇ ਜੁਗਿੰਦਰ ਸਿੰਘ ਸਣੇ ਬੇਕਸੂਰ ਨੌਜਵਾਨਾਂ ਨੂੰ ਰਿਹਾਅ ਕਰਨ ਦੀ ਮੰਗ ਕੀਤੀ ਹੈ। ਇਸ ਤੋਂ ਇਲਾਵਾ ਜਿਹੜੇ ਹੋਰ ਵੀ ਕਈ ਨਿਰਦੋਸ਼ ਗ੍ਰਿਫਤਾਰ ਕੀਤੇ ਗਏ ਹਨ, ਉਨ੍ਹਾਂ ਦੇ ਹੱਕ 'ਚ ਬੋਲਦਿਆਂ ਸੁਖਪਾਲ ਖਹਿਰਾ ਨੇ ਕਿਹਾ ਕਿ ਇਨ੍ਹਾਂ 'ਚ ਕਈ ਅਜਿਹਾ ਦਲਿਤ ਗਰੀਬ ਪਰਿਵਾਰ ਦੇ ਲੋਕਾਂ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਹੈ, ਜਿਹੜੇ ਕਿ ਇਕ ਸਾਧਾਰਣ ਵਕੀਲ ਤੱਕ ਨਹੀਂ ਕਰ ਸਕਦੇ ਅਤੇ ਮਜ਼ਦੂਰੀ ਦਿਹਾੜੀ ਕਰਕੇ ਘਰ ਦਾ ਗੁਜਾਰਾ ਕਰਦੇ ਹਨ ਅਤੇ ਇਸ ਦੇ ਲਈ ਤਾਂ ਵੱਡੇ ਪੱਧਰ 'ਤੇ ਵਕੀਲ ਕਰਨ ਦੀ ਲੋੜ ਪੈਂਦੀ ਹੈ।


Shyna

Content Editor

Related News