ਥੱਪੜ ਮਾਮਲਾ : ਪੰਜਾਬ ਕਾਂਗਰਸ ਇੰਚਾਰਜ ਆਸ਼ਾ ਕੁਮਾਰੀ 'ਤੇ ਕੇਸ ਦਰਜ

12/29/2017 6:55:54 PM

ਚੰਡੀਗੜ੍ਹ : ਮਹਿਲਾ ਕਾਂਸਟੇਬਲ ਦੇ ਥੱਪੜ ਮਾਰਨ ਕਾਰਨ ਸ਼ਿਮਲਾ ਥਾਣਾ ਸਦਰ ਦੀ ਪੁਲਸ ਨੇ ਪੰਜਾਬ ਕਾਂਗਰਸ ਇੰਚਾਰਜ ਆਸ਼ਾ ਕੁਮਾਰੀ ਖਿਲਾਫ ਮਾਮਲਾ ਦਰਜ ਕਰ ਲਿਆ ਹੈ। ਪੁਲਸ ਵਲੋਂ ਇਹ ਮਾਮਲਾ ਮਹਿਲਾ ਕਾਂਸਟੇਬਲ ਰਾਜਵੰਤੀ ਦੇ ਬਿਆਨਾਂ ਦੇ ਆਧਾਰ 'ਤੇ ਧਾਰਾ 353, 332 ਦੇ ਤਹਿਤ ਦਰਜ ਕੀਤਾ ਗਿਆ ਹੈ।
ਦੱਸਣਯੋਗ ਹੈ ਕਿ ਸ਼ੁੱਕਰਵਾਰ ਨੂੰ ਸ਼ਿਮਲਾ ਦੇ ਕਾਂਗਰਸ ਭਵਨ ਦੇ ਬਾਹਰ ਸਮੀਖਿਆ ਬੈਠਕ ਵਿਚ ਸ਼ਿਰਕਤ ਕਰਨ ਪਹੁੰਚੀ ਆਸ਼ਾ ਕੁਮਾਰੀ ਦੀ ਮਹਿਲਾ ਕਾਂਸਟੇਬਲ ਨਾਲ ਤੂੰ-ਤੂੰ ਮੈਂ-ਮੈਂ ਤੋਂ ਬਾਅਦ ਹੱਥੋ-ਪਾਈ ਹੋ ਗਈ ਸੀ। ਇਸ ਦੌਰਾਨ ਪਹਿਲਾਂ ਆਸ਼ਾ ਕੁਮਾਰੀ ਨੇ ਕਾਂਸਟੇਬਲ ਦੇ ਥੱਪੜ ਮਾਰਿਆ ਜਿਸ ਦਾ ਜਵਾਬ ਦਿੰਦੇ ਹੋਏ ਕਾਂਸਟਬੇਲ ਨੇ ਵੀ ਆਸ਼ਾ ਕੁਮਾਰੀ ਦੇ ਥੱਪੜ ਜੜ ਦਿੱਤਾ ਸੀ। ਬਾਅਦ ਵਿਚ ਪੰਜਾਬ ਇੰਚਾਰਜ ਨੇ ਇਸ ਸਾਰੇ ਮਾਮਲੇ 'ਤੇ ਮੁਆਫੀ ਮੰਗ ਲਈ ਸੀ।