ਚੰਨੀ ਸਰਕਾਰ ਨੇ ਅੱਜ ਬੁਲਾਈ ''ਮੰਤਰੀ ਮੰਡਲ'' ਦੀ ਬੈਠਕ, ਵੱਡੇ ਫ਼ੈਸਲਿਆਂ ''ਤੇ ਲਾਈ ਜਾ ਸਕਦੀ ਹੈ ਮੋਹਰ

09/27/2021 10:42:56 AM

ਚੰਡੀਗੜ੍ਹ (ਅਸ਼ਵਨੀ) : ਪੰਜਾਬ ਮੰਤਰੀ ਮੰਡਲ ਦੀ ਨਵੀਂ ਤਸਵੀਰ ਸਾਫ਼ ਹੁੰਦੇ ਹੀ ਚੰਨੀ ਸਰਕਾਰ ਨੇ ਮੰਤਰੀ ਮੰਡਲ ਦੀ ਬੈਠਕ ਬੁਲਾ ਲਈ ਹੈ। ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਪਹਿਲੀ ਵਾਰ ਸੋਮਵਾਰ ਮਤਲਬ 27 ਸਤੰਬਰ ਨੂੰ ਸਵੇਰੇ 10.30 ਵਜੇ ਮੰਤਰੀਆਂ ਨਾਲ ਬੈਠਕ ਕਰਨਗੇ। ਪੰਜਾਬ ਸਕੱਤਰੇਤ 'ਚ ਹੋਣ ਵਾਲੀ ਇਸ ਬੈਠਕ ਦੌਰਾਨ ਕਈ ਅਹਿਮ ਮੁੱਦਿਆਂ 'ਤੇ ਚਰਚਾ ਹੋਣ ਦੀ ਸੰਭਾਵਨਾ ਹੈ।

ਇਹ ਵੀ ਪੜ੍ਹੋ : ਕਿਸਾਨਾਂ ਨੇ ਸ਼ੁਰੂ ਕੀਤਾ 'ਭਾਰਤ ਬੰਦ' ਅੰਦੋਲਨ, ਜਾਣੋ ਕੀ ਖੁੱਲ੍ਹੇਗਾ ਤੇ ਕੀ ਰਹੇਗਾ ਬੰਦ

ਖ਼ਾਸ ਤੌਰ 'ਤੇ ਮੰਤਰੀ ਮੰਡਲ ਦੀ ਪਿਛਲੀ ਬੈਠਕ 'ਚ ਲੰਬਿਤ ਮੁੱਦਿਆਂ 'ਤੇ ਮੋਹਰ ਲਾਈ ਜਾ ਸਕਦੀ ਹੈ। ਮੁੱਖ ਮੰਤਰੀ ਚੰਨੀ ਨੇ ਮੰਤਰੀ ਮੰਡਲ ਦੀ 20 ਸਤੰਬਰ ਨੂੰ ਹੋਈ ਬੈਠਕ 'ਚ ਕਈ ਫ਼ੈਸਲੇ ਅਗਲੀ ਬੈਠਕ 'ਤੇ ਛੱਡ ਦਿੱਤੇ ਸਨ।

ਇਹ ਵੀ ਪੜ੍ਹੋ : ਭਾਰਤ ਬੰਦ : 'ਟਾਂਡਾ' 'ਚ ਕਈ ਥਾਵਾਂ 'ਤੇ ਹਾਈਵੇਅ ਜਾਮ, ਕਿਸਾਨਾਂ ਨੇ ਮੋਦੀ ਸਰਕਾਰ ਖ਼ਿਲਾਫ਼ ਲਾਏ ਨਾਅਰੇ (ਤਸਵੀਰਾਂ)

ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਅਤੇ ਓ. ਪੀ. ਸੋਨੀ ਨਾਲ ਚੰਨੀ ਨੇ ਮੰਤਰੀ ਮੰਡਲੀ ਦੀ ਪਹਿਲੀ ਬੈਠਕ 'ਚ ਇਹ ਵੀ ਐਲਾਨ ਕੀਤਾ ਸੀ ਕਿ ਗਰੀਬਾਂ ਨੂੰ ਸਹੂਲਤਾਂ ਦੇਣ ਨਾਲ ਜੁੜੇ ਕਈ ਅਹਿਮ ਫ਼ੈਸਲਿਆਂ ਦਾ ਆਗਾਜ਼ ਮਹਾਤਮਾ ਗਾਂਧੀ ਦੇ ਜਨਮਦਿਨ 'ਤੇ ਕੀਤਾ ਜਾਵੇਗਾ।

ਇਹ ਵੀ ਪੜ੍ਹੋ : ਨਾਭਾ ਰੇਲਵੇ ਟਰੈਕ 'ਤੇ ਬੀਬੀਆਂ ਨੇ ਸੰਭਾਲਿਆ ਮੋਰਚਾ, ਸਵੇਰੇ 6 ਵਜੇ ਹੀ ਲਾਇਆ ਧਰਨਾ (ਤਸਵੀਰਾਂ)

ਮੰਤਰੀ ਮੰਡਲ ਦੀ ਬੈਠਕ 'ਚ ਅਨੁਸੂਚਿਤ ਜਾਤੀ ਅਤੇ ਗਰੀਬ ਵਰਗ ਨੂੰ 200 ਯੂਨਿਟ ਤੋਂ 300 ਯੂਨਿਟ ਬਿਜਲੀ ਮੁਫ਼ਤ ਦੇਣ 'ਤੇ ਵਿਚਾਰ ਕੀਤਾ ਜਾ ਸਕਦਾ ਹੈ। ਇਸ ਕੜੀ 'ਚ ਪਾਣੀ ਸਪਲਾਈ, ਰੇਤ ਮਾਈਨਿੰਗ ਅਤੇ ਵਾਜ਼ਿਬ ਕੀਮਤ 'ਤੇ ਜ਼ਮੀਨ ਅਲਾਟ ਵਰਗੇ ਮੁੱਦਿਆਂ 'ਤੇ ਵਿਚਾਰ ਹੋ ਸਕਦਾ ਹੈ। 
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ

Babita

This news is Content Editor Babita