ਪੰਜਾਬ ਮੰਤਰੀ ਮੰਡਲ ਦੀ ਮੀਟਿੰਗ ਤੀਜੀ ਵਾਰ ਮੁਲਤਵੀ

12/18/2019 11:07:40 AM

ਚੰਡੀਗੜ੍ਹ (ਭੁੱਲਰ) : ਪੰਜਾਬ ਮੰਤਰੀ ਮੰਡਲ ਦੀ 18 ਦਸੰਬਰ ਨੂੰ ਨਿਰਧਾਰਿਤ ਮੀਟਿੰਗ ਇਕ ਹਫਤੇ ਦੇ ਸਮੇਂ ਦੌਰਾਨ 3 ਵਾਰ ਮੁਲਤਵੀ ਹੋ ਚੁੱਕੀ ਹੈ। 18 ਦਸੰਬਰ ਨੂੰ ਮੀਟਿੰਗ ਦਾ ਪ੍ਰੋਗਰਾਮ ਜਾਰੀ ਕਰਨ ਤੋਂ ਬਾਅਦ ਇਹ ਮੀਟਿੰਗ ਮੁਲਤਵੀ ਕਰਕੇ 20 ਦਸੰਬਰ ਨੂੰ ਰੱਖੀ ਗਈ ਸੀ ਪਰ ਹੁਣ ਤੀਜੀ ਵਾਰ ਫਿਰ ਇਹ ਮੀਟਿੰਗ ਮੁਲਤਵੀ ਕਰਕੇ ਮੁੜ 19 ਦਸੰਬਰ ਨੂੰ ਰੱਖੀ ਗਈ ਹੈ। ਇਹ ਮੀਟਿੰਗ ਬਾਅਦ ਦੁਪਹਿਰ ਪੰਜਾਬ ਭਵਨ ਵਿਖੇ ਹੋਵੇਗੀ, ਜਿਸ 'ਚ ਸੂਬੇ ਦੇ ਵਿੱਤੀ ਮਾਮਲਿਆਂ ਤੋਂ ਇਲਾਵਾ ਹਰੋ ਕਈ ਅਹਿਮ ਮੁੱਦਿਆਂ 'ਤੇ ਚਰਚਾ ਕਰਕੇ ਫੈਸਲੇ ਲਏ ਜਾ ਸਕਦੇ ਹਨ।
 

Babita

This news is Content Editor Babita