ਡੇਰਾ ਬਾਬਾ ਨਾਨਕ 'ਚ ਅੱਜ ਹੋਵੇਗੀ ਪੰਜਾਬ ਵਜ਼ਾਰਤ ਦੀ ਅਹਿਮ ਮੀਟਿੰਗ

09/19/2019 9:42:39 AM

ਡੇਰਾ ਬਾਬਾ ਨਾਨਕ : ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਅਤੇ ਕਰਤਾਰਪੁਰ ਲਾਂਘੇ ਦੀਆਂ ਤਿਆਰੀਆਂ ਸੰਬੰਧੀ ਵੀਰਵਾਰ ਨੂੰ ਇੱਥੇ ਪੰਜਾਬ ਵਜ਼ਾਰਤ ਦੀ ਅਹਿਮ ਮੀਟਿੰਗ ਹੋਣ ਜਾ ਰਹੀ ਹੈ। ਇਸ ਮੀਟਿੰਗ ਦੀ ਅਗਵਾਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਕੀਤੀ ਜਾਵੇਗੀ। ਮੀਟਿੰਗ 'ਚ ਮੁੱਖ ਮੰਤਰੀ ਸਮੇਤ ਪੂਰੀ ਕੈਬਨਿਟ ਹਿੱਸਾ ਲਵੇਗੀ। ਅਜਿਹਾ ਪਹਿਲੀ ਵਾਰ ਹੈ ਕਿ ਡੇਰਾ ਬਾਬਾ ਨਾਨਕ 'ਚ ਕੈਬਨਿਟ ਮੀਟਿੰਗ ਹੋਣ ਜਾ ਰਹੀ ਹੈ।
ਕੈਪਟਨ ਦੇ ਬੈਠਣ ਲਈ ਮੰਗਵਾਈ ਗਈ ਖਾਸ ਕੁਰਸੀ
ਇਸ ਮੀਟਿੰਗ 'ਚ ਕੈਪਟਨ ਅਮਰਿੰਦਰ ਸਿੰਘ ਦੇ ਬੈਠਣ ਲਈ ਖਾਸ ਤੌਰ 'ਤੇ ਗੋਲਡਨ ਅਤੇ ਸਫੈਦ ਰੰਗ ਦੀ ਕੁਰਸੀ ਮੰਗਵਾਈ ਗਈ ਹੈ, ਜਿਸ 'ਤੇ ਬੈਠ ਕੇ ਉਹ ਵਜ਼ੀਰਾਂ ਨਾਲ ਪਹਿਲੀ ਕੈਬਨਿਟ ਮੀਟਿੰਗ ਕਰਨਗੇ। ਸੁਰੱਖਿਆ ਨੂੰ ਮੁੱਖ ਰੱਖਦਿਆਂ 4 ਜ਼ਿਲਿਆਂ ਦੀ ਪੁਲਸ ਡੇਰਾ ਬਾਬਾ ਨਾਨਕ 'ਚ ਤਾਇਨਾਤ ਰਹੇਗੀ। ਕੈਪਟਨ ਅਮਰਿੰਦਰ ਸਿੰਘ ਸਭ ਤੋਂ ਪਹਿਲਾਂ ਕਰਤਾਰਪੁਰ ਲਾਂਘੇ ਦੇ ਕੰਮਾਂ ਦਾ ਜਾਇਜ਼ਾ ਲੈਣਗੇ। ਉਸ ਤੋਂ ਬਾਅਦ ਕੈਬਨਿਟ ਮੀਟਿੰਗ 'ਤੇ ਪ੍ਰੈਸ ਕਾਨਫਰੰਸ ਕਰਨਗੇ। ਗੁਰਦਾਸਪੁਰ ਜ਼ਿਲਾ ਪ੍ਰਸ਼ਾਸਨ ਵਲੋਂ ਮੀਟਿੰਗ ਸਬੰਧੀ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਮੀਟਿੰਗ ਲਈ ਸਥਾਨਕ ਅਨਾਜ ਮੰਡੀ 'ਚ ਪੰਡਾਲ ਲਾਇਆ ਗਿਆ ਹੈ।

Babita

This news is Content Editor Babita