ਪੰਜਾਬ ''ਚ 30 ਅਪ੍ਰੈਲ ਤੱਕ ਕਰਫਿਊ ਵਧਾਉਣ ''ਤੇ ਅੱਜ ਲੱਗੇਗੀ ਮੋਹਰ!

04/10/2020 10:21:06 AM

ਚੰਡੀਗੜ੍ਹ : ਕੋਰੋਨਾ ਵਾਇਰਸ ਵਰਗੀ ਮਹਾਂਮਾਰੀ ਨੇ ਪੂਰੀ ਦੁਨੀਆਂ 'ਚ ਇਸ ਸਮੇਂ ਤਬਾਹੀ ਮਚਾਈ ਹੋਈ ਹੈ ਅਤੇ ਪੰਜਾਬ ਵੀ ਇਸ ਤੋਂ ਅਛੂਤਾ ਨਹੀਂ ਹੈ। ਪੰਜਾਬ 'ਚ ਇਸ ਬੀਮਾਰੀ ਕਾਰਨ ਹੁਣ ਤੱਕ 11 ਮੌਤਾਂ ਹੋ ਚੁੱਕੀਆਂ ਹਨ, ਜਿਸ ਨੂੰ ਧਿਆਨ 'ਚ ਰੱਖਦਿਆਂ ਪੰਜਾਬ ਸਰਕਾਰ ਵਲੋਂ ਸੂਬੇ 'ਚ ਕਰਫਿਊ ਵਧਾਉਣ 'ਤੇ ਵਿਚਾਰ ਕੀਤਾ ਜਾ ਰਿਹਾ ਹੈ।

ਇਹ ਵੀ ਪੜ੍ਹੋ : ਕਈ ਗੁਣਾ ਵੱਧ ਹਨ ਕੋਰੋਨਾ ਦੇ ਮਰੀਜ਼, ਸਾਹਮਣੇ ਆਏ ਸਿਰਫ 6 ਫੀਸਦੀ ਕੇਸ

ਪੰਜਾਬ ਕੈਬਨਿਟ ਦੀ ਅੱਜ ਹੋਣ ਵਾਲੀ ਮੀਟਿੰਗ 'ਚ ਕਰਫਿਊ ਨੂੰ 30 ਅਪ੍ਰੈਲ ਤੱਕ ਵਧਾਉਣ 'ਤੇ ਮੋਹਰ ਲੱਗ ਸਕਦੀ ਹੈ, ਹਾਲਾਂਕਿ ਬੀਤੇ ਦਿਨ ਅਜਿਹੀਆਂ ਅਫਵਾਹਾਂ ਉੱਡਦੀਆਂ ਰਹੀਆਂ ਕਿ ਕਰਫਿਊ ਦੀ ਮਿਆਦ 30 ਅਪ੍ਰੈਲ ਤੱਕ ਵਧਾ ਦਿੱਤੀ ਗਈ ਹੈ ਪਰ ਬਾਅਦ 'ਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਪੱਸ਼ਟੀਕਰਨ ਦਿੰਦਿਆਂ ਕਿਹਾ ਸੀ ਕਿ ਸਰਕਾਰ 10 ਅਪ੍ਰੈਲ ਨੂੰ ਕੈਬਨਿਟ ਦੀ ਮੀਟਿੰਗ 'ਚ ਇਸ ਸਬੰਧੀ ਆਖਰੀ ਫੈਸਲਾ ਲਵੇਗੀ। ਸੂਤਰਾਂ ਤੋਂ ਪਤਾ ਲੱਗਿਆ ਹੈ ਕਿ ਮੁੱਖ ਮੰਤਰੀ ਕਰਫਿਊ 'ਚ ਕੋਈ ਰਾਹਤ ਦੇਣ ਦੇ ਪੱਖ 'ਚ ਨਹੀਂ ਹਨ।

ਇਹ ਵੀ ਪੜ੍ਹੋ : ਵੱਡੀ ਲਾਪ੍ਰਵਾਹੀ : ਭਗਤਾਂਵਾਲਾ ਅਨਾਜ ਮੰਡੀ 'ਚ ਤਿਆਰ ਹੋ ਰਿਹਾ ਹੈ 'ਕੋਰੋਨਾ ਬੰਬ'
ਓਡਿਸ਼ਾ 30 ਅਪ੍ਰੈਲ ਤੱਕ ਲੌਕ ਡਾਊਨ ਵਧਾਉਣ ਵਾਲਾ ਦੇਸ਼ ਦਾ ਪਹਿਲਾ ਸੂਬਾ
ਦੱਸ ਦੇਈਏ ਕਿ ਓਡਿਸ਼ਾ ਸਰਕਾਰ ਨੇ ਵੀਰਵਾਰ ਨੂੰ ਲੌਕ ਡਾਊਨ ਨੂੰ 30 ਅਪ੍ਰੈਲ ਤੱਕ ਵਧਾਉਣ ਦਾ ਫੈਸਲਾ ਲੈ ਲਿਆ ਹੈ। ਮੁੱਖ ਮੰਤਰੀ ਨਵੀਨ ਪਟਨਾਇਕ ਨੇ ਸੂਬਾ ਮੰਤਰੀ ਮੰਡਲ ਦੀ ਮੀਟਿੰਗ ਤੋਂ ਬਾਅਦ ਵੀਡੀਓ ਸੁਨੇਹੇ ਰਾਹੀਂ ਇਸ ਬਾਰੇ ਜਾਣਕਾਰੀ ਦਿੱਤੀ ਸੀ। ਇਸ ਤਰ੍ਹਾਂ ਓਡਿਸ਼ਾ ਦੇਸ਼ ਦਾ ਪਹਿਲਾ ਸੂਬਾ ਹੈ, ਜਿਸ ਨੇ ਲੌਕ ਡਾਊਨ ਵਧਾਇਆ ਹੈ। ਇਸ ਦੇ ਨਾਲ ਹੀ ਓਡਿਸ਼ਾ ਸਰਕਾਰ ਨੇ ਇਕ ਆਰਟੀਕਲ ਲਾਗੂ ਕੀਤਾ ਹੈ, ਜਿਸ 'ਚ ਮਹਾਂਮਾਰੀ ਕੋਰੋਨਾ ਲਈ ਲਾਗੂ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਲਈ 2 ਸਾਲ ਤੱਕ ਦੀ ਕੈਦ ਦੀ ਵਿਵਸਥਾ ਹੈ।
ਇਹ ਵੀ ਪੜ੍ਹੋ : ਪੰਜਾਬ 'ਚ ਕਰਫਿਊ ਨੂੰ ਲੈ ਕੇ ਕੋਈ ਫੈਸਲਾ ਨਹੀਂ, ਸਰਕਾਰ ਨੇ ਵਾਪਸ ਲਿਆ ਨੋਟੀਫਿਕੇਸ਼ਨ

Babita

This news is Content Editor Babita