ਪੰਜਾਬ ਵਜ਼ਾਰਤ ਦੀ ਮੀਟਿੰਗ 'ਚ ਕੈਪਟਨ ਨੇ ਲਏ ਵੱਡੇ ਫੈਸਲੇ

09/16/2019 2:26:14 PM

ਚੰਡੀਗੜ੍ਹ (ਵਰੁਣ) : ਪੰਜਾਬ ਵਜ਼ਾਰਤ ਹੀ ਅਹਿਮ ਮੀਟਿੰਗ ਸੋਮਵਾਰ ਨੂੰ ਪੰਜਾਬ ਭਵਨ ਵਿਖੇ ਹੋਈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਹੋਈ ਇਸ ਮੀਟਿੰਗ 'ਚ ਵੱਡੇ ਫੈਸਲੇ ਲਏ ਗਏ। ਡਿਜੀਟਲ ਪੰਜਾਬ ਨੂੰ ਉਤਸ਼ਾਹਿਤ ਕਰਨ ਲਈ ਪੰਜਾਬ ਸਰਕਾਰ ਵਲੋਂ ਸਪੈਸ਼ਲ ਆਈ. ਟੀ. ਕੈਡਰ ਬਣਾਏ ਜਾਣਗੇ ਅਤੇ ਇਨ੍ਹਾਂ ਕੈਡਰਾਂ ਦੀ ਚੋਣ ਪ੍ਰਕਿਰਿਆ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਬਣਾਈ ਕਮੇਟੀ ਕਰੇਗੀ। ਇਸ ਕੈਡਰ ਦੇ ਚੁਣੇ ਜਾਣ ਵਾਲੇ ਸਟਾਫ ਨੂੰ ਵੱਖ-ਵੱਖ ਵਿਭਾਗਾਂ 'ਚ ਤਾਇਨਾਤ ਕੀਤਾ ਜਾਵੇਗਾ ਤਾਂ ਜੋ ਉਹ ਸਬੰਧਿਤ ਵਿਭਾਗਾਂ ਨੂੰ ਤਕਨੀਕੀ ਅਗਵਾਈ ਅਤੇ ਸਰਕਾਰ ਦੇ ਈ-ਗਵਰਨੈਂਸ ਪ੍ਰੋਗਰਾਮ ਨੂੰ ਲਾਗੂ ਕਰਨ 'ਚ ਸਹਿਯੋਗ ਦੇ ਸਕਣ।

  • ਡਿਫਾਲਟਰ ਰਾਈਸ ਮਿੱਲਾਂ ਲਈ ਸੈਟਲਮੈਂਟ ਪਾਲਿਸੀ ਸ਼ੁਰੂ ਕੀਤੀ ਜਾਵੇਗੀ, ਜਿਸ ਦਾ ਫਾਇਦਾ 2014-15 ਤੱਕ ਦੀਆਂ ਡਿਫਾਲਟਰ ਰਾਈਸ ਮਿੱਲਾਂ ਨੂੰ ਮਿਲ ਸਕੇਗਾ।
  • ਐੱਸ. ਸੀ. ਕਮਿਸ਼ਨ ਦੇ ਚੇਅਰਮੈਨ ਦੀ ਉਮਰ ਹੱਦ 75 ਸਾਲ ਕਰਨ ਦੀ ਮਨਜ਼ੂਰੀ
  • ਖਾਲੀ ਅਹੁਦਿਆਂ ਨੂੰ ਭਰਨ ਲਈ ਸਰਕਾਰ ਨਿਯਮਾਂ ਨੂੰ ਕਰੇਗੀ ਸੌਖਾ
  • ਪੀ. ਸੀ. ਐੱਸ. ਭਰਤੀ ਦੇ ਨਿਯਮਾਂ 'ਚ ਹੋਵੇਗਾ ਬਦਲਾਅ
  • ਡਿਜੀਟਲ ਪੰਜਾਬ ਪ੍ਰੋਗਰਾਮ ਨੂੰ ਅੱਗੇ ਵਧਾਉਣ ਲਈ 'ਪੰਜਾਬ ਟਰਾਂਸਪੇਰੇਂਸੀ ਐਂਡ ਅਕਾਊਂਟੀਬਿਲਟੀ ਆਫ ਡਲਿਵਰੀ ਆਫ ਪਬਲਿਕ ਸਰਵਿਸਿਜ਼ ਐਕਟ-2018' ਬਣਾਇਆ ਗਿਆ ਹੈ ਤਾਂ ਜੋ ਨਵੇਂ ਸੁਧਾਰਾਂ ਅਤੇ ਉੱਭਰਦੀਆਂ ਤਕਨੀਕਾਂ ਦਾ ਲਾਹਾ ਲੈਂਦੇ ਹੋਏ ਲੋਕਾਂ ਨੂੰ ਤੈਅ ਸਮੇਂ ਅੰਦਰ ਬਿਹਤਰ ਸਰਕਾਰੀ ਸੇਵਾਵਾਂ ਆਨਲਾਈਨ ਮੁਹੱਈਆ ਕਰਾਈਆਂ ਜਾ ਸਕਣ।

Babita

This news is Content Editor Babita