ਵਿਧਾਇਕਾਂ ਦਾ ਗੁੱਸਾ ਲਟਕਾ ਸਕਦੈ ''ਪੰਜਾਬ ਕੈਬਨਿਟ'' ਦਾ ਵਿਸਥਾਰ!

12/14/2019 1:50:17 PM

ਚੰਡੀਗੜ੍ਹ : ਕਾਂਗਰਸ 'ਚ ਪੈਦਾ ਹੋਏ ਵਿਵਾਦਾਂ ਅਤੇ ਵਿਧਾਇਕਾਂ ਦੇ ਗੁੱਸੇ ਕਾਰਨ ਪੰਜਾਬ ਕੈਬਿਨਟ ਦਾ ਵਿਸਥਾਰ ਲਟਕਣ ਦੀ ਸੰਭਾਵਨਾ ਜ਼ਾਹਰ ਕੀਤੀ ਜਾ ਰਹੀ ਹੈ। ਜਿੱਥੇ ਇਕ ਪਾਸ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਆਪਣੇ ਭਰੋਸੇ ਦੇ ਪਾਤਰ ਰਾਣਾ ਗੁਰਜੀਤ ਨੂੰ ਦੁਬਾਰਾ ਕੈਬਨਿਟ 'ਚ ਲਿਆਉਣ ਦੀ ਕੋਸ਼ਿਸ਼ ਕਰ ਰਹੇ ਹਨ, ਉੱਥੇ ਹੀ ਦੂਜੇ ਪਾਸੇ ਕਾਂਗਰਸ ਸਰਕਾਰ ਤੇ ਕਾਂਗਰਸ ਪਾਰਟੀ ਵਿਚਕਾਰ ਵੀ ਵਿਵਾਦ ਡੂੰਘਾ ਹੁੰਦਾ ਜਾ ਰਿਹਾ ਹੈ।

ਦੱਸਿਆ ਜਾ ਰਿਹਾ ਹੈ ਕਿ ਕੈਪਟਨ ਅਮਰਿੰਦਰ ਸਿੰਘ ਲੋਕ ਸਭਾ ਚੋਣਾਂ ਤੋਂ ਬਾਅਦ ਤੋਂ ਹੀ ਕੈਬਨਿਟ ਮੰਤਰੀ ਰਹੇ ਰਾਣਾ ਗੁਰਜੀਤ ਨੂੰ ਵਾਪਸ ਲਿਆਉਣ ਦੀਆਂ ਕੋਸ਼ਿਸ਼ਾਂ 'ਚ ਲੱਗੇ ਹੋਏ ਹਨ ਅਤੇ ਇਸ ਬਾਰੇ ਉਨ੍ਹਾਂ ਨੇ ਸੋਨੀਆ ਗਾਂਧੀ ਨਾਲ ਵੀ ਗੱਲਬਾਤ ਕਰ ਲਈ ਹੈ। ਭ੍ਰਿਸ਼ਟਾਚਾਰ ਦੇ ਮਾਮਲੇ 'ਚ ਕੈਬਨਿਟ 'ਚੋਂ ਬਾਹਰ ਜਾਣ ਵਾਲੇ ਰਾਣਾ ਗੁਰਜੀਤ ਦੀ ਜਾਂਚ ਰਿਪੋਰਟ ਵੀ ਸੋਨੀਆ ਗਾਂਧੀ ਨੇ ਮੰਗਵਾਈ ਸੀ।

ਹਾਲਾਂਕਿ ਉਨ੍ਹਾਂ ਵਲੋਂ ਕੈਪਟਨ ਨੂੰ ਹਰੀ ਝੰਡੀ ਤਾਂ ਨਹੀਂ ਮਿਲੀ ਪਰ ਮੰਨਿਆ ਜਾ ਰਿਹਾ ਹੈ ਕਿ ਪੰਜਾਬ 'ਚ ਜੋ ਮੌਜੂਦਾ ਸਿਆਸੀ ਹਾਲਾਤ ਬਣੇ ਹੋਏ ਹਨ, ਉਨ੍ਹਾਂ ਨੂੰ ਮੁੱਖ ਰੱਖਦਿਆਂ ਮੁੱਖ ਮੰਤਰੀ ਕੈਬਨਿਟ ਵਿਸਥਾਰ ਦਾ ਜੋਖਿਮ ਨਹੀਂ ਲੈ ਸਕਦੇ। ਮੁੱਖ ਮੰਤਰੀ ਵਲੋਂ ਅਜੇ ਤੱਕ ਬਗਾਵਤੀ ਸੁਰਾਂ ਨੂੰ ਸ਼ਾਂਤ ਕਰਨ ਲਈ ਕੋਈ ਕਦਮ ਨਹੀਂ ਚੁੱਕਿਆ ਗਿਆ ਹੈ ਅਤੇ ਜੇਕਰ ਅਜਿਹੇ ਹਾਲਾਤ 'ਚ ਕੈਬਨਿਟ ਦਾ ਵਿਸਥਾਰ ਹੁੰਦਾ ਹੈ ਤਾਂ ਇਹ ਬਗਾਵਤ ਹੋਰ ਵਧ ਸਕਦੀ ਹੈ।

Babita

This news is Content Editor Babita