ਪੰਜਾਬ ਕੈਬਨਿਟ ਦੀ ਅਹਿਮ ਮੀਟਿੰਗ ਖਤਮ, ਲਏ ਗਏ ਵੱਡੇ ਫੈਸਲੇ

10/16/2017 10:12:10 PM

ਚੰਡੀਗੜ੍ਹ (ਮਨਮੋਹਨ) : ਪੰਜਾਬ ਕੈਬਨਿਟ ਦੀ ਅਹਿਮ ਮੀਟਿੰਗ ਚੰਡੀਗੜ੍ਹ ਸਥਿਤ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਹੋਈ। ਕੈਬਨਿਟ ਮੀਟਿੰਗ ਵਿਚ ਕਈ ਮੁੱਦਿਆਂ 'ਤੇ ਚਰਚਾ ਕੀਤੀ ਗਈ। ਪੰਜਾਬ ਕੈਬਨਿਟ ਨੇ ਨਵੀਂ ਇੰਡਸਟਰੀ ਪਾਲਿਸੀ ਨੂੰ ਮਨਜ਼ੂਰੀ ਦੇ ਦਿੱਤੀ ਹੈ। ਜਿਸ ਦੇ ਤਹਿਤ ਸਰਕਾਰ ਆਉਣ ਵਾਲੇ 5 ਸਾਲਾਂ ਲਈ ਇੰਡਸਟਰੀ ਨੂੰ 5 ਰੁਪਏ ਪ੍ਰਤੀ ਯੂਨਿਟ ਬਿਜਲੀ ਦੇਵੇਗੀ। ਬਾਰਡਰ ਇਲਾਕੇ ਵਿਚ ਇੰਡਸਟਰੀ ਲਗਾਉਣ 'ਤੇ ਸਰਕਾਰ ਨੇ ਵਿਸ਼ੇਸ਼ ਰਿਆਇਤ ਦੇਣ ਦਾ ਐਲਾਨ ਕੀਤਾ ਹੈ। ਇਸ ਦੇ ਨਾਲ ਹੀ ਕੈਬਨਿਟ ਨੇ ਵਨ ਟਾਈਮ ਸੈਟਲਮੈਂਟ ਪਾਲਿਸੀ ਨੂੰ ਵੀ ਮਨਜ਼ੂਰੀ ਦੇ ਦਿੱਤੀ ਹੈ, ਜਿਹੜੀ ਇੰਡਸਟਰੀ ਬੰਦ ਪਈ ਹੈ ਉਹ ਸਿਰਫ ਮੂਲ ਦੇ ਕੇ ਵਿਆਜ਼ ਮੁਆਫ ਕਰਵਾ ਸਕਦੀ ਹੈ।
ਪੰਜਾਬ ਕੈਬਨਿਟ ਨੇ ਪਾਵਰਕਾਮ ਦੇ ਐੱਮ. ਡੀ. ਜਾਂ ਡਾਇਰੈਕਟਰ ਨੂੰ ਚੁਨਣ ਲਈ ਯੋਗਤਾ ਵਿਚ ਵੀ ਬਦਲਾਅ ਕੀਤਾ ਹੈ। ਕੈਬਨਿਟ ਵਲੋਂ ਖੇਤੀਬਾੜੀ ਦੀ ਧਾਰਾ 26 ਅਤੇ 27 ਵਿਚ ਵੀ ਸੋਧ ਕੀਤਾ ਗਿਆ ਹੈ। ਪੰਜਾਬ ਰੂਰਲ ਡਿਵਲਪਮੈਂਟ ਦੀ ਧਾਰਾ 7 ਵਿਚ ਸੋਧ ਨੂੰ ਕੈਬਨਿਟ ਨੇ ਮਨਜ਼ੂਰੀ ਦੇ ਦਿੱਤੀ ਹੈ। ਐਕਟ 'ਚ ਬਦਲਾਅ ਤੋਂ ਬਾਅਦ ਹੁਣ ਮੰਡੀ ਬੋਰਡ ਅਤੇ ਪੇਂਡੂ ਵਿਕਾਸ ਬੋਰਡ ਦੇ ਤਹਿਤ ਕਰਜ਼ ਲੈ ਕੇ ਸਿੱਧਾ ਇਸਤੇਮਾਲ ਕੀਤਾ ਜਾ ਸਕੇਗਾ। ਇਸ ਕਰਜ਼ ਨਾਲ ਕਿਸਾਨਾਂ ਦੇ ਕਰਜ਼ੇ ਦੇ ਮਾਮਲਾ ਵੀ ਹੱਲ ਕੀਤਾ ਜਾ ਸਕੇਗਾ।