ਪੰਜਾਬ ਜ਼ਿਮਨੀ ਚੋਣਾਂ : ਵੋਟਰ ਆਪਣੀ ਪਛਾਣ ਲਈ ਦਿਖਾ ਸਕਣਗੇ 11 ਦਸਤਾਵੇਜ਼

10/15/2019 9:00:30 AM

ਚੰਡੀਗੜ੍ਹ (ਭੁੱਲਰ) : ਪੰਜਾਬ 'ਚ ਜ਼ਿਮਨੀ ਚੋਣ ਦੌਰਾਨ ਵੋਟਰ ਦੀ ਸਹੀ ਪਛਾਣ ਨੂੰ ਮੁੱਖ ਰੱਖਦਿਆਂ ਚੋਣ ਕਮਿਸ਼ਨ ਨੇ ਵੋਟਰ ਫੋਟੋ ਪਛਾਣ ਪੱਤਰ (ਏਪਿਕ ਵੋਟਰ ਆਈ. ਡੀ. ਕਾਰਡ) ਤੋਂ ਇਲਾਵਾ 11 ਹੋਰ ਦਸਤਾਵੇਜ਼ਾਂ ਦੇ ਇਸਤੇਮਾਲ ਨੂੰ ਮਨਜ਼ੂਰੀ ਦਿੱਤੀ ਹੈ। ਡਾ. ਐੱਸ. ਕਰੁਣਾ ਰਾਜੂ ਨੇ ਦੱਸਿਆ ਕਿ ਜਿਨ੍ਹਾਂ ਵੋਟਰਾਂ ਕੋਲ ਫੋਟੋ ਪਛਾਣ ਪੱਤਰ ਨਹੀਂ ਹਨ, ਉਹ ਪਾਸਪੋਰਟ, ਡਰਾਈਵਿੰਗ ਲਾਈਸੈਂਸ, ਆਧਾਰ ਕਾਰਡ, ਕੇਂਦਰ ਅਤੇ ਸੂਬਾ ਸਰਕਾਰਾਂ, ਜਨਤਕ ਖੇਤਰ ਦੇ ਅਦਾਰਿਆਂ ਜਾਂ ਪਬਲਿਕ ਲਿਮਟਿਡ ਕੰਪਨੀਆਂ ਵਲੋਂ ਜਾਰੀ ਸਰਵਿਸ ਪਛਾਣ ਪੱਤਰ, ਬੈਂਕ ਅਤੇ ਡਾਕਖਾਨੇ ਵਲੋਂ ਜਾਰੀ ਫੋਟੋ ਸਮੇਤ ਪਾਸਬੁੱਕ, ਪੈਨ ਕਾਰਡ, ਮਨਰੇਗਾ ਜੌਬ ਕਾਰਡ, ਸਮਾਰਟ ਕਾਰਡ, ਸਿਹਤ ਬੀਮਾ ਕਾਰਡ, ਫੋਟੋ ਸਮੇਤ ਪੈਨਸ਼ਨ ਦਸਤਾਵੇਜ਼ ਆਦਿ ਦਿਖਾ ਕੇ ਵੋਟ ਪਾ ਸਕਦੇ ਹਨ।

Babita

This news is Content Editor Babita