ਪੰਜਾਬ ਦਾ ''ਬਜਟ ਸੈਸ਼ਨ'' ਅੱਜ ਤੋਂ ਸ਼ੁਰੂ, ਹੰਗਾਮੇਦਾਰ ਰਹਿਣ ਦੇ ਆਸਾਰ

02/12/2019 8:52:56 AM

ਚੰਡੀਗੜ੍ਹ : ਪੰਜਾਬ ਵਿਧਾਨ ਸਭਾ ਦਾ ਬਜਟ ਸੈਸ਼ਨ ਮੰਗਲਵਾਰ ਤੋਂ ਸ਼ੁਰੂ ਹੋ ਰਿਹਾ ਹੈ ਅਤੇ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਵਲੋਂ 18 ਫਰਵਰੀ ਨੂੰ 2019-20 ਦਾ ਬਜਟ ਵਿਧਾਨ ਸਭਾ 'ਚ ਪੇਸ਼ ਕੀਤਾ ਜਾਵੇਗਾ। ਇਸ ਸਾਲ ਦਾ ਬਜਟ ਕਾਫੀ ਹੰਗਾਮੇਦਾਰ ਰਹਿਣ ਦੇ ਆਸਾਰ ਹਨ। ਚੁਣਾਵੀ ਸਾਲ ਦੇ ਚੱਲਦਿਆਂ ਪੰਜਾਬ ਸਰਕਾਰ ਬਜਟ 'ਚ ਲੋਕ ਲੁਭਾਵਣੇ ਐਲਾਨ ਕਰ ਸਕਦੀ ਹੈ। ਕੈਪਟਨ ਸਰਕਾਰ ਕਿਸਾਨ ਕਰਜ਼ਾ ਮੁਆਫੀ, ਨਸ਼ੀਲੇ ਪਦਾਰਥਾਂ ਦੀ ਤਸਕਰੀ ਆਦਿ ਖਿਲਾਫ ਕਾਰਵਾਈ ਨੂੰ ਲੈ ਕੇ ਬਜਟ ਸੈਸ਼ਨ 'ਚ ਆਪਣੀ ਪਿੱਠ ਥਾਪੜਨ ਦੀ ਕੋਸ਼ਿਸ਼ ਕਰੇਗੀ।

ਇਸ ਵਾਰ ਦੇ ਬਜਟ 'ਚ ਕਾਂਗਰਸ ਸਰਕਾਰ ਨੂੰ ਵਿਰੋਧੀ ਧਿਰ ਮਹਿੰਗਾਈ ਭੱਤਾ ਤੇ ਕਰਮਚਾਰੀਆਂ ਦਾ ਬਕਾਇਆ ਪੈਂਡਿੰਗ ਰਹਿਣ, ਅਧਿਆਪਕਾਂ ਨੂੰ ਰੈਗੂਲਰ ਕਰਨ ਅਤੇ ਕਿਸਾਨਾਂ ਦੀਆਂ ਖੁਦਕੁਸ਼ੀਆਂ ਮਾਮਲੇ 'ਤੇ ਘੇਰਨ ਦੀ ਕੋਸਿਸ਼ ਕਰੇਗੀ। ਵਿਰੋਧੀ ਧਿਰ ਵਲੋਂ ਲੁਧਿਆਣਾ 'ਚ ਹੋਏ ਸਮੂਹਕ ਬਲਾਤਕਾਰ ਦਾ ਮਾਮਲਾ ਵੀ ਬਜਟ ਸੈਸ਼ਨ 'ਚ ਚੁੱਕਣ ਦਾ ਫੈਸਲਾ ਲਿਆ ਗਿਆ ਹੈ। ਅਕਾਲੀ ਦਲ ਮੰਗ ਕਰ ਰਿਹਾ ਹੈ ਕਿ ਸਰਕਾਰ ਬਜਟ ਸੈਸ਼ਨ ਦਾ ਸਮਾਂ ਵਧਾਵੇ ਤਾਂ ਜੋ ਉਹ ਜਨਤਾ ਨਾਲ ਜੁੜੇ ਮੁੱਦੇ ਸਰਕਾਰ ਦੇ ਸਾਹਮਣੇ ਆ ਸਕਣ।

Babita

This news is Content Editor Babita