ਬਜਟ ਸੈਸ਼ਨ: ਮਹਿੰਗਾਈ ਨੂੰ ਲੈ ਕੇ ਕਾਂਗਰਸ ਵੱਲੋਂ ਰਾਜ ਭਵਨ ਦਾ ਘਿਰਾਓ, ਜਾਖੜ ਨੇ ਲਾਏ ਮੋਦੀ ’ਤੇ ਰਗੜੇ

03/01/2021 6:23:53 PM

ਚੰਡੀਗੜ੍ਹ— ਪੰਜਾਬ ਵਿਧਾਨ ਸਭਾ ਦਾ ਬਜਟ ਇਜਲਾਸ ਅੱਜ ਤੋਂ ਸ਼ੁਰੂ ਹੋ ਗਿਆ ਹੈ, ਜੋਕਿ 10 ਮਾਰਚ ਤੱਕ ਚੱਲੇਗਾ। ਇਹ ਬਜਟ ਸੈਸ਼ਨ ਕੈਪਟਨ ਸਰਕਾਰ ਦਾ ਆਖ਼ਰੀ ਇਜਲਾਸ ਹੈ। ਇਸ ਦੌਰਾਨ ਕਈ ਮੁੱਦਿਆਂ ’ਤੇ ਵਿਰੋਧੀ ਧਿਰਾਂ ਵੱਲੋਂ ਕਾਂਗਰਸ ਸਰਕਾਰ ਨੂੰ ਘੇਰਿਆ ਜਾ ਰਿਹਾ ਹੈ।

ਇਹ ਵੀ ਪੜ੍ਹੋ: ਭੈਣਾਂ ਨੇ ਰੱਖੜੀ ਬੰਨ੍ਹ ਤੇ ਸਿਰ 'ਤੇ ਸਿਹਰਾ ਸਜਾ ਇਕਲੌਤੇ ਭਰਾ ਨੂੰ ਦਿੱਤੀ ਅੰਤਿਮ ਵਿਦਾਈ, ਭੁੱਬਾਂ ਮਾਰ ਰੋਇਆ ਪਰਿਵਾਰ

ਸੈਸ਼ਨ ਦੇ ਪਹਿਲੇ ਦਿਨ ਗਵਰਨਰ ਦਾ ਕਾਰਪੇਟ ’ਤੇ ਸੁਆਗਤ ਕਰਨ ਤੋਂ ਬਾਅਦ ਪੰਜਾਬ ਦੀ ਕਾਂਗਰਸ ਸਰਕਾਰ ਨੇ ਮਹਿੰਗਾਈ ਦੇ ਮੁੱਦੇ ’ਤੇ ਰਾਜ ਭਵਨ ਦਾ ਘਿਰਾਓ ਕਰਨ ਦੀ ਕੋਸ਼ਿਸ਼ ਕੀਤੀ। ਇਸ ਦੌਰਾਨ ਜਦੋਂ ਯੂਥ ਕਾਂਗਰਸ ਦੇ ਵਰਕਰ ਅਤੇ ਕੈਪਟਨ ਦੇ ਵਜ਼ੀਰ ਗਵਰਨਰ ਦਾ ਘਿਰਾਓ ਕਰਨ ਲਈ ਰਾਜ ਭਵਨ ਵੱਲ ਤੁਰੇ ਤਾਂ ਚੰਡੀਗੜ੍ਹ ਦੀ ਪੁਲਸ ਨੇ ਐੱਮ. ਐੱਲ. ਏ. ਹੋਸਟਲ ਵਿਖੇ ਜਲ ਤੋਪਾਂ ਅਤੇ ਬੈਰੀਕੇਡਜ਼ ਲਗਾ ਕੇ ਰੋਕ ਲਿਆ। 

ਇਹ ਵੀ ਪੜ੍ਹੋ: ਫਿਲੌਰ ’ਚ ਵੱਡੀ ਵਾਰਦਾਤ: ਸਿਵਿਆਂ ’ਚੋਂ ਵਿਅਕਤੀ ਦੀ ਮਿਲੀ ਅੱਧਸੜੀ ਲਾਸ਼, ਇਲਾਕੇ ’ਚ ਫੈਲੀ ਸਨਸਨੀ

ਇਸ ਮੌਕੇ ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਨੇ ਮਹਿੰਗਾਈ ਦੇ ਮੁੱਦੇ ਨੂੰ ਲੈ ਕੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਰਗੜੇ ਲਾਏ। ਉਨ੍ਹਾਂ ਕਿਹਾ ਕਿ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੰਚ ਤੋਂ ਵਾਅਦਾ ਕੀਤਾ ਸੀ ਕਿ ਉਹ ਪੈਟਰੋਲ-ਡੀਜ਼ਲ ਨੂੰ ਸਸਤਾ ਕਰ ਦੇਣਗੇ ਜਦਕਿ ਉਹ ਆਪਣੇ ਵਾਅਦੇ ਤੋਂ ਮੁਕਰ ਗਏ ਹਨ। ਉਨ੍ਹਾਂ ਕਿਹਾ ਕਿ ਭਾਜਪਾ ਸਰਕਾਰ ਦੌਰਾਨ ਕਈ ਗੁਣਾ ਤੇਲ ਦੀਆਂ ਕੀਮਤਾਂ ਵਿਚ ਵਾਧਾ ਕੀਤਾ ਗਿਆ ਹੈ। ਉਨ੍ਹਾਂ ਮੋਦੀ ’ਤੇ ਨਿਸ਼ਾਨੇ ਸਾਧਦੇ ਹੋਏ ਕਿਹਾ ਕਿ ਹੁਣ ਲੋਕਾਂ ਨੂੰ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਸਰਕਾਰ ਦੀ ਯਾਦ ਆ ਰਹੀ ਹੈ। ਉਥੇ ਹੀ ਜਾਖ਼ੜ ਨੇ ਸਿਲੰਡਰ ਦੇ ਵਧੇ ਰੇਟਾਂ ’ਤੇ ਬੋਲਦੇ ਹੋਏ ਕਿਹਾ ਕਿ ਰਸੋਈ ਗੈਸ ਸਿਲੰਡਰ ਗਰੀਬਾਂ ਦੀ ਪਹੁੰਚ ਤੋਂ ਬਾਹਰ ਹੋ ਚੁੱਕਾ ਹੈ। ਗਰੀਬਾਂ ਤੋਂ 800 ਤੋਂ ਵਧ ਦਾ ਸਿਲੰਡਰ ਨਹੀਂ ਖਰੀਦਿਆ ਜਾ ਰਿਹਾ। 

ਇਸ ਮੌਕੇ ਯੂਥ ਕਾਂਗਰਸ ਦੇ ਪ੍ਰਧਾਨ ਬਰਿੰਦਰ ਢਿੱਲੋਂ ਵੱਲੋਂ ਹਮੇਸ਼ਾ ਦੀ ਤਰ੍ਹਾਂ ਇਸ ਵਾਰ ਵੀ ਵੱਖਰਾ ਪ੍ਰਦਰਸ਼ਨ ਕੀਤਾ ਗਿਆ। ਉਹ ਖੱਚਰ ਰੇਹੜੀ 'ਤੇ ਗੈਸ ਸਿਲੰਡਰ ਲੈ ਕੇ ਪਹੁੰਚੇ ਅਤੇ ਇਕ ਮੋਟਰਸਾਈਕਲ ਨਾਲ ਇਕ ਯੂਥ ਆਗੂ ਕ੍ਰਿਕਟ ਦਾ ਬੱਲਾ ਉਤਾਂਹ ਨੂੰ ਕਰੀ ਖੜ੍ਹਾ ਨਜ਼ਰ ਆਇਆ। ਬਰਿੰਦਰ ਢਿੱਲੋਂ ਨੇ ਕਿਹਾ ਕਿ ਮੋਦੀ ਸਰਕਾਰ ਆਮ ਲੋਕਾਂ ਦਾ ਜਿਉਣਾ ਦੁੱਭਰ ਕਰ ਰਹੀ ਹੈ। ਜਿਸ ਕਰਕੇ ਉਹ ਗਵਰਨਰ ਨੂੰ ਘੇਰ ਕੇ ਆਪਣੀ ਗੱਲ ਉੱਪਰ ਤੱਕ ਪਹੁੰਚਾਉਣਾ ਚਾਹੁੰਦੇ ਹਨ।

ਇਹ ਵੀ ਪੜ੍ਹੋ:  ਜਦੋਂ ਵਿਆਹ ਦੇ ਮੰਡਪ ’ਤੇ ਪੁੱਜੀ ਮੁੰਡੇ ਦੀ ਪ੍ਰੇਮਿਕਾ, ਫਿਰ ਹੋਇਆ ਉਹ, ਜਿਸ ਨੂੰ ਵੇਖ ਲਾੜੀ ਦੇ ਵੀ ਉੱਡੇ ਹੋਸ਼
 

ਨੋਟ: ਮਹਿੰਗਾਈ ਦੇ ਮੁੱਦੇ ’ਤੇ ਕਾਂਗਰਸ ਵੱਲੋਂ ਰਾਜ ਭਵਨ ਦੇ ਕੀਤੇ ਘਿਰਾਓ ਨੂੰ ਲੈ ਕੇ ਤੁਸੀਂ ਕੀ ਕਹੋਗੇ, ਕੁਮੈਂਟ ਕਰਕੇ ਦੱਸੋ
 

 

 

shivani attri

This news is Content Editor shivani attri