ਪੰਜਾਬ ਬਜਟ ਸੈਸ਼ਨ : ਅਕਾਲੀਆਂ ਦੀ ਸਿੱਧੂ ਨਾਲ ਤਿੱਖੀ ਬਹਿਸ, ''ਅਕਾਲੀ-ਆਪ'' ਵਲੋਂ ਵਾਕਆਊਟ

02/25/2019 1:01:40 PM

ਚੰਡੀਗੜ੍ਹ (ਸ਼ਰਮਾ) : ਪੰਜਾਬ ਵਿਧਾਨ ਸਭਾ ਦੇ ਬਜਟ ਇਜਲਾਸ ਦੇ ਸਿਫਰਕਾਲ ਦੌਰਾਨ ਅਕਾਲੀ ਵਿਧਾਇਕ ਬਿਕਰਮ ਸਿੰਘ ਮਜੀਠੀਆ ਦੇ 'ਧਿਆਨ ਆਕਰਸ਼ਣ' ਪ੍ਰਸਤਾਵ 'ਤੇ ਅਕਾਲੀ ਦਲ ਨੇ ਖੂਬ ਹੰਗਾਮਾ ਕੀਤਾ। ਇਹ ਪ੍ਰਸਤਾਵ ਅੰਮ੍ਰਿਤਸਰ ਰੇਲ ਹਾਦਸੇ ਬਾਰੇ ਸੀ। ਇਸ ਦੌਰਾਨ ਨਵਜੋਤ ਸਿੰਘ ਸਿੱਧੂ ਦੀ ਅਕਾਲੀਆਂ ਨਾਲ ਤਿੱਖੀ ਬਹਿਸ ਹੋਈ, ਜਿਸ ਤੋਂ ਬਾਅਦ ਅਕਾਲੀਆਂ ਵਲੋਂ ਸਦਨ 'ਚੋਂ ਵਾਕਆਊਟ ਕਰ ਦਿੱਤਾ ਗਿਆ। ਲੁਧਿਆਣਾ ਮਾਮਲੇ ਨੂੰ ਲੈ ਕੇ ਆਮ ਆਦਮੀ ਪਾਰਟੀ ਵਲੋਂ ਵੀ ਸਦਨ 'ਚੋਂ ਵਾਕਆਊਟ ਕਰ ਦਿੱਤਾ ਗਿਆ।
ਅਕਾਲੀ ਵਿਧਾਇਕ ਟੀਨੂੰ ਨੇ ਸੀ. ਐੱਲ. ਯੂ. ਦਾ ਮੁੱੱਦਾ ਚੁੱਕਿਆ
ਸਦਨ 'ਚ ਅਕਾਲੀ ਵਿਧਾਇਕ ਟੀਨੂੰ ਨੇ ਲੁਧਿਆਣਾ ਸੀ. ਐੱਲ. ਯੂ. ਦਾ ਮਾਮਲਾ ਵੀ ਸਦਨ 'ਚ ਚੁੱਕਿਆ। ਇਸ ਦੌਰਾਨ ਵਿਧਾਇਕ ਨੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਅਤੇ ਭਾਰਤ ਭੂਸ਼ਣ ਆਸ਼ੂ ਦੇ ਅਸਤੀਫੇ ਦੀ ਮੰਗ ਕੀਤੀ, ਜਿਸ ਤੋਂ ਬਾਅਦ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਦਨ ਨੂੰ ਜਾਣਕਾਰੀ ਦਿੱਤੀ ਕਿ ਜਾਂਚ ਰਿਪੋਰਟ ਦੀ ਉਡੀਕ ਕੀਤੀ ਜਾ ਰਹੀ ਹੈ ਅਤੇ ਜਿਨ੍ਹਾਂ ਅਧਿਕਾਰੀਆਂ ਨੇ ਗਲਤੀ ਕੀਤੀ ਹੈ, ਉਨ੍ਹਾਂ ਖਿਲਾਫ ਕਾਰਵਾਈ ਕੀਤੀ ਜਾਵੇਗੀ।

Babita

This news is Content Editor Babita