ਪੰਜਾਬ ਬਜਟ ਸੈਸ਼ਨ : ਗੰਨਾ ਕਿਸਾਨਾਂ ਦੇ ਮੁੱਦੇ ''ਤੇ ਬੈਂਸ ਭਰਾਵਾਂ ਦਾ ਵਾਕਆਊਟ

02/25/2019 12:12:45 PM

ਚੰਡੀਗੜ੍ਹ (ਸ਼ਰਮਾ) : ਪੰਜਾਬ ਵਿਧਾਨ ਸਭਾ ਦੇ ਬਜਟ ਇਜਲਾਸ ਦੇ ਆਖਰੀ ਦਿਨ ਲੋਕ ਇਨਸਾਫ ਪਾਰਟੀ ਦੇ ਮੁਖੀ ਸਿਮਰਜੀਤ ਸਿੰਘ ਬੈਂਸ ਨੇ ਕਿਹਾ ਕਿ ਗੰਨਾ ਕਿਸਾਨਾਂ ਦਾ ਕਰੀਬ ਇਕ ਹਜ਼ਾਰ ਕਰੋੜ ਰੁਪਏ ਬਕਾਇਆ ਹੈ, ਜਿਸ 'ਚ ਨਿਜੀ ਤੇ ਕੋ-ਆਪਰੇਟਿਵ ਮਿੱਲਾਂ ਦਾ ਬਕਾਇਆ ਸ਼ਾਮਲ ਹੈ। ਇਸ ਸਬੰਧੀ ਉਨ੍ਹਾਂ ਕਿਹਾ ਕਿ ਸਰਕਾਰ ਜਵਾਬ ਦੇਵੇ ਕਿ ਕਦੋਂ ਤੱਕ ਵਿਆਜ ਸਮੇਤ ਇਸ ਦੀ ਅਦਾਇਗੀ ਕੀਤੀ ਜਾਵੇਗੀ। ਇਸ ਮਾਮਲੇ ਨੂੰ ਲੈ ਕੇ ਵਿਧਾਨ ਸਭਾ 'ਚ ਬੈਂਸ ਭਰਾਵਾਂ ਵਲੋਂ ਨਾਅਰੇਬਾਜ਼ੀ ਕੀਤੀ ਗਈ ਅਤੇ ਗੰਨਾ ਕਿਸਾਨਾਂ ਦੀ ਅਦਾਇਗੀ ਸਬੰਧੀ ਜਵਾਬ ਨਾ ਮਿਲਣ 'ਤੇ ਸਦਨ 'ਚੋਂ ਵਾਕਆਊਟ ਕਰ ਦਿੱਤਾ ਗਿਆ।

Babita

This news is Content Editor Babita