ਪੰਜਾਬ ਭਾਜਪਾ ਦੇ ਇੰਚਾਰਜ ਵਿਜੇ ਰੁਪਾਣੀ 2 ਦਿਨਾਂ ਪੰਜਾਬ ਦੌਰੇ 'ਤੇ, ਵਰਕਰਾਂ ਦਾ ਕਰਨਗੇ ਮਾਰਗ ਦਰਸ਼ਨ

12/12/2022 1:36:37 PM

ਚੰਡੀਗੜ੍ਹ (ਰਮਨਜੀਤ) : ਗੁਜਰਾਤ ਚੋਣਾਂ 'ਚ ਜਿੱਤ ਤੋਂ ਬਾਅਦ ਹੁਣ ਭਾਜਪਾ ਪੰਜਾਬ ਇੰਚਾਰਜ ਵਿਜੇ ਰੁਪਾਣੀ 2 ਦਿਨਾਂ ਪੰਜਾਬ ਦੌਰੇ 'ਤੇ ਆ ਰਹੇ ਹਨ। ਗੁਜਰਾਤ ਦੇ ਸਾਬਕਾ ਮੁੱਖ ਮੰਤਰੀ ਵਿਜੇ ਰੁਪਾਣੀ ਦਾ ਪੰਜਾਬ ਇੰਚਾਰਜ ਬਣਨ ਤੋਂ ਬਾਅਦ ਇਹ ਪਹਿਲਾ ਪੰਜਾਬ ਦੌਰਾ ਹੈ। ਉਹ 13 ਦਸੰਬਰ ਨੂੰ ਭਾਜਪਾ ਦੇ ਸੈਕਟਰ-37 ਸਥਿਤ ਮੁੱਖ ਦਫ਼ਤਰ ਪਹੁੰਚਣਗੇ ਅਤੇ 2 ਦਿਨਾਂ ਤੱਕ ਭਾਜਪਾ ਆਗੂਆਂ ਨਾਲ ਮੁਲਾਕਾਤ ਕਰਨਗੇ।

ਇਹ ਵੀ ਪੜ੍ਹੋ : ਸ਼ਟਡਾਊਨ ਕਾਰਨ ਮਹਾਨਗਰ ਦੇ ਕਈ ਇਲਾਕਿਆਂ ’ਚ ਰਿਹਾ ਬਲੈਕਆਊਟ, ਲੋਕ ਹੋਏ ਪਰੇਸ਼ਾਨ

ਦੱਸਣਯੋਗ ਹੈ ਕਿ ਭਾਜਪਾ ਨੇ ਸਤੰਬਰ ਮਹੀਨੇ ਦੌਰਾਨ ਹੀ ਰੁਪਾਣੀ ਨੂੰ ਪੰਜਾਬ ਦਾ ਇੰਚਾਰਜ ਬਣਾ ਦਿੱਤਾ ਸੀ ਪਰ ਗੁਜਰਾਤ 'ਚ ਚੋਣਾਂ ਕਾਰਨ ਉਹ ਇੱਥੇ ਇਕ ਵਾਰ ਵੀ ਨਹੀਂ ਆਏ। ਪੰਜਾਬ ਭਾਜਪਾ ਇੰਚਾਰਜ ਦਾ ਦੌਰਾ ਵੀ ਉਸ ਸਮੇਂ ਹੋ ਰਿਹਾ ਹੈ, ਜਦੋਂ ਇਕ ਹਫ਼ਤਾ ਪਹਿਲਾਂ ਹੀ ਪਾਰਟੀ ਨੇ ਸੂਬੇ ਦਾ ਸੰਗਠਨਾਤਮਕ ਢਾਂਚਾ ਤਿਆਰ ਕੀਤਾ ਹੈ ਅਤੇ ਜ਼ਿਲ੍ਹਿਆਂ ਦਾ ਢਾਂਚਾ ਤਿਆਰ ਕਰਨ ਦੀ ਤਿਆਰੀ ਕਰ ਰਹੀ ਹੈ। 
ਇਹ ਵੀ ਪੜ੍ਹੋ : ਪੰਜਾਬ 'ਚ ਆਉਣ ਵਾਲੇ ਦਿਨਾਂ 'ਚ 'ਸੰਘਣੀ ਧੁੰਦ' ਦਾ ਅਲਰਟ ਜਾਰੀ, ਸੜਕ 'ਤੇ ਰੱਖੋ ਇਨ੍ਹਾਂ ਗੱਲਾਂ ਦਾ ਖ਼ਾਸ ਧਿਆਨ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ

Babita

This news is Content Editor Babita