ਪੰਜਾਬ ਬੰਦ: ਮੋਗਾ ਵਿਚ ਥਾਂ-ਥਾਂ ਪ੍ਰਦਰਸ਼ਨ (ਤਸਵੀਰਾਂ)

07/14/2017 11:44:35 AM

ਮੋਗਾ (ਪਵਨ ਗਰੋਵਰ)— ਅਮਰਨਾਥ ਯਾਤਰਾ 'ਤੇ ਹੋਏ ਅੱਤਵਾਦੀ ਹਮਲੇ ਦੇ ਵਿਰੋਧ ਵਿਚ ਅੱਜ ਪੰਜਾਬ ਭਰ ਵਿਚ ਬੰਦ ਦਾ ਐਲਾਨ ਕੀਤਾ ਗਿਆ। ਇਸੇ ਲੜੀ ਵਿਚ ਮੋਗਾ ਵਿਚ ਇਸ ਬੰਦ ਦਾ ਵੱਡੇ ਪੱਧਰ 'ਤੇ ਅਸਰ ਦਿਖਾਈ ਦਿੱਤਾ। ਮੋਗਾ ਸ਼ਹਿਰ ਦਾ ਅੰਦਰੂਨੀ ਖੇਤਰ ਪੂਰੀ ਤਰ੍ਹਾਂ ਬੰਦ ਰਿਹਾ ਜਦੋਂ ਕਿ ਬਾਹਰਲੇ ਖੇਤਰ ਵਿਚ ਕੁਝ ਦੁਕਾਨਾਂ ਖੁੱਲ੍ਹੀਆਂ ਰੱਖੀਆਂ ਗਈਆਂ। ਹਿੰਦੂ ਜੱਥੇਬੰਦੀਆਂ ਥਾਂ-ਥਾਂ 'ਤੇ ਇਕੱਠੀਆਂ ਹੋ ਕੇ ਪ੍ਰਦਰਸ਼ਨ ਕਰ ਰਹੀਆਂ ਹਨ। ਹਿੰਦੂ ਜੱਥੇਬੰਦੀਆਂ ਦੇ ਲੋਕ ਜਾ ਕੇ ਦੁਕਾਨਾਂ ਨੂੰ ਬੰਦ ਕਰਵਾ ਰਹੇ ਹਨ ਅਤੇ ਪੰਜਾਬ ਬੰਦ ਨੂੰ ਅਮਲ ਵਿਚ ਲਿਆ ਰਹੇ ਹਨ। ਪ੍ਰਦਰਸ਼ਨ ਕਰ ਰਹੇ ਹਨ ਅਤੇ ਦੁਕਾਨਾਂ ਬੰਦ ਕਰਵਾ ਰਹੇ ਹਨ।

Kulvinder Mahi

This news is News Editor Kulvinder Mahi