ਪੰਜਾਬ ਵਿਧਾਨ ਸਭਾ ਚੋਣਾਂ : ਸਖਤ ਸੁਰੱਖਿਆ ''ਚ ਵੋਟਾਂ ਦੀ ਗਿਣਤੀ ਸ਼ੁਰੂ (ਵੀਡੀਓ)

03/11/2017 10:09:36 AM

ਜਲੰਧਰ — ਪੰਜਾਬ ਵਿਧਾਨ ਸਭਾ ''ਚ ਹੋਈਆਂ ਵੋਟਾਂ ਦਾ ਫੈਸਲਾ ਜਲਦ ਹੀ ਆਉਣ ਵਾਲਾ ਹੈ। ਪੰਜਾਬ ਦੇ ਚੋਣ ਮੈਦਾਨ ''ਚ 117 ਸੀਟਾਂ ਦੇ ਲਈ ਕੁੱਲ 1,145 ਉਮੀਦਵਾਰ ਹਨ। ਇਨ੍ਹਾਂ ਉਮੀਦਵਾਰਾਂ ''ਚ ਸਿਰਫ ਸੱਤ ਫੀਸਦੀ ਹੀ ਔਰਤਾਂ ਹਨ। ਇਹ ਵੀ ਕਿਹਾ ਜਾ ਸਕਦਾ ਹੈ ਕਿ ਕਿਸਮਤ ਅਜ਼ਮਾਉਣ ਉਤਰੇ 1,145 ਉਮੀਦਵਾਰਾਂ ''ਚ ਸਿਰਫ 81 ਔਰਤਾਂ ਹਨ ਜਦ ਕਿ ਇਕ ਟ੍ਰਾਂਸਜੇਂਡਰ ਹਨ। ਸਭ ਤੋਂ ਖਾਸ ਗੱਲ ਪੰਜਾਬ ਦੇ ਚੋਣਾਵੀ ਦੰਗਲ ''ਚ 304 ਆਜ਼ਾਦ ਉਮੀਦਵਾਰਾਂ ਦੇ ''ਚ 32 ਔਰਤਾਂ ਹਨ। ਪੰਜਾਬ ਦੇ 1.98 ਕਰੋੜ ਵੋਟਰਾਂ ''ਚੋਂ 47 ਫੀਸਦੀ ਔਰਤਾਂ ਹਨ । ਇਹ ਔਰਤਾਂ ਮਰਦ ਪ੍ਰਧਾਨ ਸਮਾਜ ''ਚ ਆਪਣੇ ਹੱਕ ਦੀ ਲੜਾਈ ''ਚ ਕਾਫੀ ਪਿੱਛੇ ਹਨ।