ਪੰਜਾਬ ''ਚ ਵੀਰਵਾਰ ਨੂੰ ਕੋਰੋਨਾ ਦੇ 566 ਨਵੇਂ ਮਾਮਲੇ ਆਏ ਸਾਹਮਣੇ, 13 ਦੀ ਮੌਤ

02/25/2021 10:56:02 PM

ਚੰਡੀਗੜ੍ਹ: ਪੰਜਾਬ 'ਚ ਕੋਰੋਨਾ ਦੇ ਮਰੀਜ਼ਾਂ 'ਚ ਪਹਿਲਾਂ ਤੋਂ ਕਾਫੀ ਕਮੀ ਆਈ ਹੈ। ਸੂਬੇ ਦੇ ਲਗਭਗ ਸਾਰੇ ਜ਼ਿਲ੍ਹਿਆਂ ਨੂੰ ਇਸ ਮਹਾਮਾਰੀ ਤੋਂ ਰਾਹਤ ਮਿਲਦੀ ਦਿਖਾਈ ਦੇ ਰਹੀ ਹੈ। ਦਿਨ ਵੀਰਵਾਰ ਨੂੰ ਪੰਜਾਬ 'ਚ ਕੋਰੋਨਾ ਦੇ 566 ਨਵੇਂ ਮਾਮਲੇ ਸਾਹਮਣੇ ਆਏ ਹਨ। ਇਸ ਦੇ ਨਾਲ ਹੀ ਅੱਜ 13 ਦੀ ਕੋਰੋਨਾ ਕਾਰਣ ਮੌਤ ਹੋਈ ਹੈ। ਹੁਣ ਤੱਕ ਰਾਜ 'ਚ 180382 ਪਾਜ਼ੇਟਿਵ ਮਰੀਜ਼ ਸਾਹਮਣੇ ਆ ਚੁੱਕੇ ਹਨ ਜਦੋਂਕਿ ਇਨ੍ਹਾਂ 'ਚੋਂ 5799 ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ। ਅੱਜ ਰਾਜ 'ਚ ਕੁੱਲ 23997 ਲੋਕਾਂ ਦੇ ਕੋਰੋਨਾ ਸੈਂਪਲ ਲਏ ਗਏ ਹਨ। ਜਿਨ੍ਹਾਂ 'ਚੋਂ 566 ਲੋਕ ਪਾਜ਼ੇਟਿਵ ਪਾਏ ਗਏ ਹਨ। ਰਾਜ 'ਚ ਹੁੱਣ ਤੱਕ 4926621 ਲੋਕਾਂ ਦੀ ਕੋਰੋਨਾ ਸੈਂਪਲਿੰਗ ਕੀਤੀ ਜਾ ਚੁੱਕੀ ਹੈ।  

ਜ਼ਿਲ੍ਹਿਆਂ 'ਚ ਕੋਰੋਨਾ ਮਰੀਜ਼ਾਂ ਦੀ ਗਿਣਤੀ
ਪੰਜਾਬ ਵਿਚ ਕੋਰੋਨਾ ਦੇ ਮਰੀਜ਼ਾਂ ਵਿਚ ਪਹਿਲਾਂ ਤੋਂ ਕਾਫੀ ਕਮੀ ਦੇਖੀ ਜਾ ਰਹੀ ਹੈ। ਜਿਸਦੇ ਚੱਲਦੇ ਅੱਜ ਲੁਧਿਆਣਾ 'ਚ 55, ਜਲੰਧਰ 65, ਪਟਿਆਲਾ 61, ਐਸ. ਏ. ਐਸ. ਨਗਰ 50, ਅੰਮ੍ਰਿਤਸਰ 64, ਗੁਰਦਾਸਪੁਰ 14, ਬਠਿੰਡਾ 19, ਹੁਸ਼ਿਆਰਪੁਰ 45, ਫਿਰੋਜ਼ਪੁਰ 1, ਪਠਾਨਕੋਟ 4, ਸੰਗਰੂਰ 3, ਕਪੂਰਥਲਾ 37, ਫਰੀਦਕੋਟ 2, ਸ੍ਰੀ ਮੁਕਤਸਰ ਸਾਹਿਬ 3, ਫਾਜ਼ਿਲਕਾ 1, ਮੋਗਾ 1, ਰੋਪੜ 14, ਫਤਿਹਗੜ੍ਹ ਸਾਹਿਬ 6, ਬਰਨਾਲਾ 1, ਤਰਨਤਾਰਨ 7, ਐਸ. ਬੀ. ਐਸ. ਨਗਰ 111 ਅਤੇ ਮਾਨਸਾ ਤੋਂ 2 ਨਵੇਂ ਕੋਰੋਨਾ ਮਰੀਜ਼ਾਂ ਦੀ ਪੁਸ਼ਟੀ ਹੋਈ ਹੈ।

ਉੱਥੇ ਹੀ ਸੂਬੇ 'ਚ ਅੱਜ 13 ਦੀ ਕੋਰੋਨਾ ਕਾਰਣ ਮੌਤ ਹੋਈ ਹੈ। ਜਿਸ 'ਚ ਜਲੰਧਰ 2, ਹੁਸ਼ਿਆਰਪੁਰ 5, ਐੱਸ.ਏ.ਐੱਸ ਨਗਰ 1, ਪਟਿਆਲਾ 2 ਅਤੇ ਐੱਸ.ਬੀ.ਐੱਸ ਨਗਰ 'ਚ 3 ਦੀ ਕੋਰੋਨਾ ਕਾਰਨ ਮੌਤ ਹੋਈ ਹੈ।  

Bharat Thapa

This news is Content Editor Bharat Thapa