ਪੰਜਾਬ ''ਚ ਸੋਮਵਾਰ ਨੂੰ ਕੋਰੋਨਾ ਦੇ 4653 ਨਵੇਂ ਮਾਮਲੇ ਆਏ ਸਾਹਮਣੇ, ਇੰਨੇ ਲੋਕਾਂ ਦੀ ਹੋਈ ਮੌਤ

04/19/2021 9:40:53 PM

ਚੰਡੀਗੜ੍ਹ: ਪੰਜਾਬ 'ਚ ਕੋਰੋਨਾ ਦੇ ਮਰੀਜ਼ਾਂ ਦੀ ਗਿਣਤੀ 'ਚ ਪਹਿਲਾਂ ਤੋਂ ਕਾਫੀ ਕਮੀ ਦੇਖੀ ਜਾ ਰਹੀ ਸੀ ਪਰ ਹੁਣ ਇੱਕ ਵਾਰ ਫਿਰ ਕੇਸ ਵੱਧਦੇ ਹੋਏ ਦਿਖਾਈ ਦੇ ਰਹੇ ਹਨ। ਸੂਬੇ ਦੇ ਲਗਭਗ ਸਾਰੇ ਜ਼ਿਲ੍ਹਿਆਂ 'ਚ ਇਹ ਮਹਾਮਾਰੀ ਤੇਜ਼ ਹੁੰਦੀ ਦਿਖਾਈ ਦੇ ਰਹੀ ਹੈ। ਦਿਨ ਸੋਮਵਾਰ ਨੂੰ ਪੰਜਾਬ 'ਚ ਕੋਰੋਨਾ ਦੇ 4653 ਨਵੇਂ ਮਾਮਲੇ ਸਾਹਮਣੇ ਆਏ ਹਨ। ਇਸ ਦੇ ਨਾਲ ਹੀ ਅੱਜ 84 ਦੀ ਕੋਰੋਨਾ ਕਾਰਣ ਮੌਤ ਹੋਈ ਹੈ। ਹੁਣ ਤੱਕ ਰਾਜ 'ਚ 304660 ਪਾਜ਼ੇਟਿਵ ਮਰੀਜ਼ ਸਾਹਮਣੇ ਆ ਚੁੱਕੇ ਹਨ ਜਦੋਂਕਿ ਇਨ੍ਹਾਂ 'ਚੋਂ 7985 ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ। ਅੱਜ ਰਾਜ 'ਚ ਕੁੱਲ 29741 ਲੋਕਾਂ ਦੇ ਕੋਰੋਨਾ ਸੈਂਪਲ ਲਏ ਗਏ ਹਨ। ਜਿਨ੍ਹਾਂ 'ਚੋਂ 4653 ਲੋਕ ਪਾਜ਼ੇਟਿਵ ਪਾਏ ਗਏ ਹਨ। ਰਾਜ 'ਚ ਹੁੱਣ ਤੱਕ 6639409 ਲੋਕਾਂ ਦੀ ਕੋਰੋਨਾ ਸੈਂਪਲਿੰਗ ਕੀਤੀ ਜਾ ਚੁੱਕੀ ਹੈ।

ਇਹ ਵੀ ਪੜ੍ਹੋ-  ਲਾਕਡਾਊਨ ਦੇ ਐਲਾਨ ਤੋਂ ਬਾਅਦ ਕੈਪਟਨ ਹੋਏ ਲਾਈਵ, ਕਿਹਾ ਲੋਕਾਂ ਨਹੀਂ ਪਸੰਦ ਸਖਤੀ

ਜ਼ਿਲ੍ਹਿਆਂ 'ਚ ਕੋਰੋਨਾ ਮਰੀਜ਼ਾਂ ਦੀ ਗਿਣਤੀ
ਪੰਜਾਬ 'ਚ ਕੋਰੋਨਾ ਦੇ ਮਰੀਜ਼ਾਂ ਦੀ ਗਿਣਤੀ 'ਚ ਜਿੱਥੇ ਪਹਿਲਾਂ ਕਮੀ ਦੇਖੀ ਜਾ ਰਹੀ ਸੀ, ਉੱਥੇ ਹੀ ਹੁੱਣ ਮਾਮਲੇ ਵੱਧਦੇ ਦਿਖਾਈ ਦੇ ਰਹੇ ਹਨ। ਜਿਸਦੇ ਚੱਲਦੇ ਅੱਜ ਲੁਧਿਆਣਾ 'ਚ 758, ਜਲੰਧਰ 380, ਐਸ. ਏ. ਐਸ. ਨਗਰ 792, ਪਟਿਆਲਾ 304, ਅੰਮ੍ਰਿਤਸਰ 342, ਹੁਸ਼ਿਆਰਪੁਰ 178, ਬਠਿੰਡਾ 221, ਗੁਰਦਾਸਪੁਰ 198, ਕਪੂਰਥਲਾ 137, ਐੱਸ. ਬੀ. ਐੱਸ. ਨਗਰ 52, ਪਠਾਨਕੋਟ 175, ਸੰਗਰੂਰ 126, ਫਿਰੋਜ਼ਪੁਰ 43, ਰੋਪੜ 80, ਫਰੀਦਕੋਟ 153, ਫਾਜ਼ਿਲਕਾ 79, ਸ੍ਰੀ ਮੁਕਤਸਰ ਸਾਹਿਬ 174, ਫਤਿਹਗੜ੍ਹ ਸਾਹਿਬ 51, ਤਰਨਤਾਰਨ 165, ਮੋਗਾ 92, ਮਾਨਸਾ 125 ਅਤੇ ਬਰਨਾਲਾ 'ਚ 28 ਨਵੇਂ ਕੋਰੋਨਾ ਮਰੀਜ਼ਾਂ ਦੀ ਪੁਸ਼ਟੀ ਹੋਈ ਹੈ।

 

ਇਹ ਵੀ ਪੜ੍ਹੋ- ਨਿਊਜ਼ਰੂਮ ਤੋਂ ਵੇਖੋ ਪੰਜਾਬ ਦੀਆਂ ਤਾਜ਼ਾ ਖਬਰਾਂ ਲਾਈਵ (ਵੀਡੀਓ)

ਉੱਥੇ ਹੀ ਸੂਬੇ 'ਚ ਅੱਜ 84 ਦੀ ਕੋਰੋਨਾ ਕਾਰਣ ਮੌਤ ਹੋਈ ਹੈ। ਜਿਸ 'ਚ ਅੰਮ੍ਰਿਤਸਰ 12, ਬਠਿੰਡਾ 7, ਫਰੀਦਕੋਟ 2, ਫਾਜ਼ਿਲਕਾ 1, ਫਿਰੋਜ਼ਪੁਰ 1, ਗੁਰਦਾਸਪੁਰ 5, ਹੁਸ਼ਿਆਰਪੁਰ 2, ਜਲੰਧਰ 6, ਕਪੂਰਥਲਾ 3, ਲੁਧਿਆਣਾ 10, ਮਾਨਸਾ 2, ਐੱਸ.ਏ.ਐੱਸ ਨਗਰ 5, ਪਠਾਨਕੋਟ 2, ਪਟਿਆਲਾ 7, ਰੋਪੜ 5 ਸੰਗਰੂਰ 8 ਅਤੇ ਤਰਨਤਾਰਨ 'ਚ 6 ਦੀ ਕੋਰੋਨਾ ਕਾਰਨ ਮੌਤ ਹੋਈ ਹੈ।

Bharat Thapa

This news is Content Editor Bharat Thapa