ਪੰਜਾਬ ''ਚ ਸ਼ਨੀਵਾਰ ਨੂੰ ਕੋਰੋਨਾ ਦੇ 2820 ਨਵੇਂ ਮਾਮਲੇ ਆਏ ਸਾਹਮਣੇ, 46 ਦੀ ਮੌਤ

03/27/2021 8:59:14 PM

ਚੰਡੀਗੜ੍ਹ: ਪੰਜਾਬ 'ਚ ਕੋਰੋਨਾ ਦੇ ਮਰੀਜ਼ਾਂ ਦੀ ਗਿਣਤੀ 'ਚ ਪਹਿਲਾਂ ਤੋਂ ਕਾਫੀ ਕਮੀ ਦੇਖੀ ਜਾ ਰਹੀ ਸੀ ਪਰ ਹੁਣ ਇੱਕ ਵਾਰ ਫਿਰ ਕੇਸ ਵੱਧਦੇ ਹੋਏ ਦਿਖਾਈ ਦੇ ਰਹੇ ਹਨ। ਸੂਬੇ ਦੇ ਲਗਭਗ ਸਾਰੇ ਜ਼ਿਲ੍ਹਿਆਂ 'ਚ ਇਹ ਮਹਾਮਾਰੀ ਤੇਜ਼ ਹੁੰਦੀ ਦਿਖਾਈ ਦੇ ਰਹੀ ਹੈ। ਦਿਨ ਸ਼ਨੀਵਾਰ ਨੂੰ ਪੰਜਾਬ 'ਚ ਕੋਰੋਨਾ ਦੇ 2820 ਨਵੇਂ ਮਾਮਲੇ ਸਾਹਮਣੇ ਆਏ ਹਨ। ਇਸ ਦੇ ਨਾਲ ਹੀ ਅੱਜ 46 ਦੀ ਕੋਰੋਨਾ ਕਾਰਣ ਮੌਤ ਹੋਈ ਹੈ। ਹੁਣ ਤੱਕ ਰਾਜ 'ਚ 228864 ਪਾਜ਼ੇਟਿਵ ਮਰੀਜ਼ ਸਾਹਮਣੇ ਆ ਚੁੱਕੇ ਹਨ ਜਦੋਂਕਿ ਇਨ੍ਹਾਂ 'ਚੋਂ 6621 ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ। ਅੱਜ ਰਾਜ 'ਚ ਕੁੱਲ 28020 ਲੋਕਾਂ ਦੇ ਕੋਰੋਨਾ ਸੈਂਪਲ ਲਏ ਗਏ ਹਨ। ਜਿਨ੍ਹਾਂ 'ਚੋਂ 2820 ਲੋਕ ਪਾਜ਼ੇਟਿਵ ਪਾਏ ਗਏ ਹਨ। ਰਾਜ 'ਚ ਹੁੱਣ ਤੱਕ 5810694 ਲੋਕਾਂ ਦੀ ਕੋਰੋਨਾ ਸੈਂਪਲਿੰਗ ਕੀਤੀ ਜਾ ਚੁੱਕੀ ਹੈ।

ਇਹ ਵੀ ਪੜ੍ਹੋ:- ਵੱਡੀ ਖ਼ਬਰ: ਮਲੋਟ ’ਚ ਭਾਜਪਾ ਵਿਧਾਇਕ ਅਰੁਣ ਨਾਰੰਗ ਨਾਲ ਕਿਸਾਨਾਂ ਵਲੋਂ ਕੁੱਟਮਾਰ, ਪਾੜੇ ਕੱਪੜੇ

ਜ਼ਿਲ੍ਹਿਆਂ 'ਚ ਕੋਰੋਨਾ ਮਰੀਜ਼ਾਂ ਦੀ ਗਿਣਤੀ
ਪੰਜਾਬ 'ਚ ਕੋਰੋਨਾ ਦੇ ਮਰੀਜ਼ਾਂ ਦੀ ਗਿਣਤੀ 'ਚ ਜਿੱਥੇ ਪਹਿਲਾਂ ਕਮੀ ਦੇਖੀ ਜਾ ਰਹੀ ਸੀ, ਉੱਥੇ ਹੀ ਹੁੱਣ ਮਾਮਲੇ ਵੱਧਦੇ ਦਿਖਾਈ ਦੇ ਰਹੇ ਹਨ। ਜਿਸਦੇ ਚੱਲਦੇ ਅੱਜ ਲੁਧਿਆਣਾ 'ਚ 497, ਜਲੰਧਰ 391, ਪਟਿਆਲਾ 274, ਐਸ. ਏ. ਐਸ. ਨਗਰ 374, ਅੰਮ੍ਰਿਤਸਰ 213, ਗੁਰਦਾਸਪੁਰ 110, ਬਠਿੰਡਾ 116, ਹੁਸ਼ਿਆਰਪੁਰ 264, ਫਿਰੋਜ਼ਪੁਰ 7, ਪਠਾਨਕੋਟ 104, ਸੰਗਰੂਰ 48, ਕਪੂਰਥਲਾ 17, ਫਰੀਦਕੋਟ 24, ਸ੍ਰੀ ਮੁਕਤਸਰ ਸਾਹਿਬ 35, ਫਾਜ਼ਿਲਕਾ 47, ਮੋਗਾ 16, ਰੋਪੜ 96, ਫਤਿਹਗੜ੍ਹ ਸਾਹਿਬ 27, ਬਰਨਾਲਾ 25, ਤਰਨਤਾਰਨ 10, ਐਸ. ਬੀ. ਐਸ. ਨਗਰ 111 ਅਤੇ ਮਾਨਸਾ ਤੋਂ 14 ਨਵੇਂ ਕੋਰੋਨਾ ਮਰੀਜ਼ਾਂ ਦੀ ਪੁਸ਼ਟੀ ਹੋਈ ਹੈ।

ਇਹ ਵੀ ਪੜ੍ਹੋ:- ਮਲੋਟ ਵਿਖੇ ਵਿਧਾਇਕ ਦੀ ਕੁੱਟਮਾਰ ਤੋਂ ਬਾਅਦ ਕਿਸਾਨਾਂ ਨੇ ਕਾਰਾਂ 'ਤੇ ਵੀ ਕੱਢਿਆ ਗੁੱਸਾ

ਉੱਥੇ ਹੀ ਸੂਬੇ 'ਚ ਅੱਜ 46 ਦੀ ਕੋਰੋਨਾ ਕਾਰਣ ਮੌਤ ਹੋਈ ਹੈ। ਜਿਸ 'ਚ ਅੰਮ੍ਰਿਤਸਰ 3, ਫਾਜ਼ਿਲਕਾ 1, ਫਿਰੋਜ਼ਪੁਰ 1, ਗੁਰਦਾਸਪੁਰ 1, ਹੁਸ਼ਿਆਰਪੁਰ 11, ਜਲੰਧਰ 5, ਲੁਧਿਆਣਾ 5, ਸ੍ਰੀ ਮੁਕਤਸਰ ਸਾਹਿਬ 1, ਪਠਾਨਕੋਟ 1, ਪਟਿਆਲਾ 8, ਰੋਪੜ 2, ਐੱਸ.ਬੀ.ਐੱਸ ਨਗਰ 3 ਅਤੇ ਤਰਨਤਾਰਨ 'ਚ 4 ਦੀ ਕੋਰੋਨਾ ਕਾਰਨ ਮੌਤ ਹੋਈ ਹੈ।

Bharat Thapa

This news is Content Editor Bharat Thapa