ਪੰਜਾਬ 'ਚ ਸੋਮਵਾਰ ਨੂੰ ਕੋਰੋਨਾ ਦੇ 2319 ਨਵੇਂ ਮਾਮਲੇ ਆਏ ਸਾਹਮਣੇ, 58 ਦੀ ਮੌਤ

03/22/2021 9:37:54 PM

ਚੰਡੀਗੜ੍ਹ: ਪੰਜਾਬ 'ਚ ਕੋਰੋਨਾ ਦੇ ਮਰੀਜ਼ਾਂ ਦੀ ਗਿਣਤੀ 'ਚ ਪਹਿਲਾਂ ਤੋਂ ਕਾਫੀ ਕਮੀ ਦੇਖੀ ਜਾ ਰਹੀ ਸੀ ਪਰ ਹੁਣ ਇੱਕ ਵਾਰ ਫਿਰ ਕੇਸ ਵੱਧਦੇ ਹੋਏ ਦਿਖਾਈ ਦੇ ਰਹੇ ਹਨ। ਸੂਬੇ ਦੇ ਲਗਭਗ ਸਾਰੇ ਜ਼ਿਲ੍ਹਿਆਂ 'ਚ ਇਹ ਮਹਾਮਾਰੀ ਤੇਜ਼ ਹੁੰਦੀ ਦਿਖਾਈ ਦੇ ਰਹੀ ਹੈ। ਦਿਨ ਸੋਮਵਾਰ ਨੂੰ ਪੰਜਾਬ 'ਚ ਕੋਰੋਨਾ ਦੇ 2319 ਨਵੇਂ ਮਾਮਲੇ ਸਾਹਮਣੇ ਆਏ ਹਨ। ਇਸ ਦੇ ਨਾਲ ਹੀ ਅੱਜ 58 ਦੀ ਕੋਰੋਨਾ ਕਾਰਣ ਮੌਤ ਹੋਈ ਹੈ। ਹੁਣ ਤੱਕ ਰਾਜ 'ਚ 215409 ਪਾਜ਼ੇਟਿਵ ਮਰੀਜ਼ ਸਾਹਮਣੇ ਆ ਚੁੱਕੇ ਹਨ ਜਦੋਂਕਿ ਇਨ੍ਹਾਂ 'ਚੋਂ 6382 ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ। ਅੱਜ ਰਾਜ 'ਚ ਕੁੱਲ 31974 ਲੋਕਾਂ ਦੇ ਕੋਰੋਨਾ ਸੈਂਪਲ ਲਏ ਗਏ ਹਨ। ਜਿਨ੍ਹਾਂ 'ਚੋਂ 2319 ਲੋਕ ਪਾਜ਼ੇਟਿਵ ਪਾਏ ਗਏ ਹਨ। ਰਾਜ 'ਚ ਹੁੱਣ ਤੱਕ 5626458 ਲੋਕਾਂ ਦੀ ਕੋਰੋਨਾ ਸੈਂਪਲਿੰਗ ਕੀਤੀ ਜਾ ਚੁੱਕੀ ਹੈ।  

ਜ਼ਿਲ੍ਹਿਆਂ 'ਚ ਕੋਰੋਨਾ ਮਰੀਜ਼ਾਂ ਦੀ ਗਿਣਤੀ
ਪੰਜਾਬ 'ਚ ਕੋਰੋਨਾ ਦੇ ਮਰੀਜ਼ਾਂ ਦੀ ਗਿਣਤੀ 'ਚ ਜਿੱਥੇ ਪਹਿਲਾਂ ਕਮੀ ਦੇਖੀ ਜਾ ਰਹੀ ਸੀ, ਉੱਥੇ ਹੀ ਹੁੱਣ ਮਾਮਲੇ ਵੱਧਦੇ ਦਿਖਾਈ ਦੇ ਰਹੇ ਹਨ। ਜਿਸਦੇ ਚੱਲਦੇ ਅੱਜ ਲੁਧਿਆਣਾ 'ਚ 341, ਜਲੰਧਰ 309, ਪਟਿਆਲਾ 170, ਐਸ. ਏ. ਐਸ. ਨਗਰ 295, ਅੰਮ੍ਰਿਤਸਰ 210, ਗੁਰਦਾਸਪੁਰ 104, ਬਠਿੰਡਾ 59, ਹੁਸ਼ਿਆਰਪੁਰ 230, ਫਿਰੋਜ਼ਪੁਰ 7, ਪਠਾਨਕੋਟ 44, ਸੰਗਰੂਰ 52, ਕਪੂਰਥਲਾ 139, ਫਰੀਦਕੋਟ 38, ਸ੍ਰੀ ਮੁਕਤਸਰ ਸਾਹਿਬ 38, ਫਾਜ਼ਿਲਕਾ 26, ਮੋਗਾ 36, ਰੋਪੜ 9, ਫਤਿਹਗੜ੍ਹ ਸਾਹਿਬ 41, ਬਰਨਾਲਾ 15, ਤਰਨਤਾਰਨ 53, ਐਸ. ਬੀ. ਐਸ. ਨਗਰ 85 ਅਤੇ ਮਾਨਸਾ ਤੋਂ 18 ਨਵੇਂ ਕੋਰੋਨਾ ਮਰੀਜ਼ਾਂ ਦੀ ਪੁਸ਼ਟੀ ਹੋਈ ਹੈ।

ਉੱਥੇ ਹੀ ਸੂਬੇ 'ਚ ਅੱਜ 58 ਦੀ ਕੋਰੋਨਾ ਕਾਰਣ ਮੌਤ ਹੋਈ ਹੈ। ਜਿਸ 'ਚ ਅੰਮ੍ਰਿਤਸਰ 4, ਬਰਨਾਲਾ 3, ਫਰੀਦਕੋਟ 3, ਫਾਜ਼ਿਲਕਾ 1, ਗੁਰਦਾਸਪੁਰ 4, ਹੁਸ਼ਿਆਰਪੁਰ 10, ਜਲੰਧਰ 9, ਕਪੂਰਥਲਾ 3, ਲੁਧਿਆਣਾ 2, ਮਾਨਸਾ 1, ਐਸ.ਏ.ਐਸ ਨਗਰ 2, ਪਟਿਆਲਾ 1, ਰੋਪੜ 2, ਸੰਗਰੂਰ ਐਸ.ਬੀ.ਐਸ ਨਗਰ 9 ਅਤੇ ਤਰਨਤਾਰਨ 'ਚ 3 ਦੀ ਕੋਰੋਨਾ ਕਾਰਨ ਮੌਤ ਹੋਈ ਹੈ।

Bharat Thapa

This news is Content Editor Bharat Thapa