ਪੰਜਾਬ ''ਚ ਬੁੱਧਵਾਰ ਨੂੰ ਕੋਰੋਨਾ ਕਾਰਣ 197 ਮਰੀਜ਼ਾਂ ਦੀ ਮੌਤ, ਇੰਨੇ ਪਾਜ਼ੇਟਿਵ

05/12/2021 9:13:48 PM

ਚੰਡੀਗੜ੍ਹ (ਬਿਊਰੋ)- ਪੂਰੇ ਦੇਸ਼ 'ਚ ਕੋਰੋਨਾ ਵਾਇਰਸ ਦਾ ਕਹਿਰ ਲਗਾਤਾਰ ਵੱਧਦਾ ਹੀ ਜਾ ਰਿਹਾ ਹੈ। ਉਥੇ ਪੰਜਾਬ ਵਿਚ ਵੀ ਇਸ ਵਾਇਰਸ ਦਾ ਪਸਾਰ ਰੁਕਣ ਦਾ ਨਾਂ ਨਹੀਂ ਲੈ ਰਿਹਾ ਹੈ। ਸਰਕਾਰ ਵਲੋਂ ਵੈਕਸੀਨੇਸ਼ਨ ਵੀ ਲਗਾਈ ਜਾ ਰਹੀ ਹੈ ਪਰ ਇਸ ਦੇ ਬਾਵਜੂਦ ਵਾਇਰਸ ਘਾਤਕ ਹੁੰਦਾ ਜਾ ਰਿਹਾ ਹੈ। ਇਸ ਕਾਰਣ ਪੰਜਾਬ ਸਰਕਾਰ ਵਲੋਂ ਸਮੇਂ-ਸਮੇਂ 'ਤੇ ਤਰ੍ਹਾਂ-ਤਰ੍ਹਾਂ ਦੀਆਂ ਗਾਈਡਲਾਈਨਜ਼ ਜਾਰੀ ਕੀਤੀਆਂ ਗਈਆਂ ਹਨ। ਇਸ ਘਾਤਕ ਵਾਇਰਸ ਕਾਰਣ ਬੁੱਧਵਾਰ ਨੂੰ 197 ਮਰੀਜ਼ਾਂ ਦੀ ਜਾਨ ਚਲੀ ਗਈ ਜਦੋਂ ਕਿ ਇਸ ਲਾਗ ਕਾਰਣ 8,347 ਲੋਕਾਂ ਦੀ ਰਿਪੋਰਟ ਪਾਜ਼ੇਟਿਵ ਆਈ ਹੈ। ਇਸ ਦੇ ਨਾਲ ਹੀ ਪੰਜਾਬ 'ਚ ਕੋਰੋਨਾ ਕਾਰਣ ਹੋਣ ਵਾਲੀਆਂ ਮੌਤਾਂ ਦਾ ਅੰਕੜਾ 11111 ਤੱਕ ਪਹੁੰਚ ਗਿਆ ਹੈ। ਰਾਜ 'ਚ ਕੁੱਲ 4,67,539 ਲੋਕ ਪਾਜ਼ੇਟਿਵ ਪਾਏ ਜਾ ਚੁੱਕੇ ਹਨ ਅਤੇ 3,76,465 ਲੋਕ ਇਸ ਬਿਮਾਰੀ ਤੋਂ ਸਿਹਤਮੰਦ ਹੋਏ ਹਨ। ਇਸ ਸਮੇਂ ਵੀ 79,963 ਲੋਕ ਇਸ ਬਿਮਾਰੀ ਨਾਲ ਲੜ ਰਹੇ ਹਨ। 

ਇਹ ਵੀ ਪੜ੍ਹੇ- ਪੰਜਾਬ ਦੇ ਮੰਤਰੀ ਤੇ ਵਿਧਾਇਕ ਕੁਰਸੀ ਦੀ ਲੜਾਈ ਛੱਡ ਸਿਹਤ ਸਹੂਲਤਾਂ ਵੱਲ ਦੇਣ ਧਿਆਨ : ਭਗਵੰਤ ਮਾਨ
ਜ਼ਿਲ੍ਹਿਆਂ 'ਚ ਕੋਰੋਨਾ ਮਰੀਜ਼ਾਂ ਦੀ ਗਿਣਤੀ
ਪੰਜਾਬ 'ਚ ਕੋਰੋਨਾ ਦੇ ਮਰੀਜ਼ਾਂ ਦੀ ਗਿਣਤੀ 'ਚ ਜਿੱਥੇ ਪਹਿਲਾਂ ਕਮੀ ਦੇਖੀ ਜਾ ਰਹੀ ਸੀ, ਉੱਥੇ ਹੀ ਹੁੱਣ ਮਾਮਲੇ ਵੱਧਦੇ ਦਿਖਾਈ ਦੇ ਰਹੇ ਹਨ। ਜਿਸਦੇ ਚੱਲਦੇ ਅੱਜ ਲੁਧਿਆਣਾ 'ਚ 1215, ਬਠਿੰਡਾ 874, ਜਲੰਧਰ 821, ਫਾਜ਼ਿਲਕਾ 723, ਐਸ. ਏ. ਐਸ ਨਗਰ 713, ਪਟਿਆਲਾ 582, ਅੰਮ੍ਰਿਤਸਰ 490, ਹੁਸ਼ਿਆਰਪੁਰ 387, ਮਾਨਸਾ 378, ਪਠਾਨਕੋਟ 284, ਕਪੂਰਥਲਾ 263, ਸ੍ਰੀ ਮੁਕਤਸਰ ਸਾਹਿਬ 260, ਸੰਗਰੂਰ 222, ਗੁਰਦਾਸਪੁਰ 205, ਫਰੀਦਕੋਟ 202, ਰੋਪੜ 184, ਫਿਰੋਜ਼ਪੁਰ 149, ਐਸ.ਬੀ.ਐਸ ਨਗਰ 135, ਫਤਿਹਗੜ੍ਹ ਸਾਹਿਬ 95, ਤਰਨਤਾਰਨ 60, ਬਰਨਾਲਾ 55 ਅਤੇ ਮੋਗਾ 'ਚ 50 ਨਵੇਂ ਕੋਰੋਨਾ ਮਰੀਜ਼ਾਂ ਦੀ ਪੁਸ਼ਟੀ ਹੋਈ ਹੈ।

ਇਹ ਵੀ ਪੜ੍ਹੋ : ਸਰਹਿੰਦ ਫਤਿਹ ਦਿਵਸ ’ਤੇ ਨੂਰਪੁਰਬੇਦੀ ਪਹੁੰਚੇ ਗੁਰਨਾਮ ਸਿੰਘ ਚਢੂਨੀ, ਮੋਦੀ ਸਰਕਾਰ ’ਤੇ ਕੀਤੇ ਤਿੱਖੇ ਸ਼ਬਦੀ ਹਮਲੇ

ਉੱਥੇ ਹੀ ਸੂਬੇ 'ਚ ਅੱਜ 197 ਲੋਕਾਂ ਦੀ ਕੋਰੋਨਾ ਕਾਰਣ ਮੌਤ ਹੋਈ ਹੈ। ਜਿਸ 'ਚ ਅੰਮ੍ਰਿਤਸਰ 19, ਬਰਨਾਲਾ 4, ਬਠਿੰਡਾ 20, ਫਰੀਦਕੋਟ 4, ਫਾਜ਼ਿਲਕਾ 8, ਫਿਰੋਜ਼ਪੁਰ 2, ਫਤਿਹਗੜ੍ਹ ਸਾਹਿਬ 4, ਗੁਰਦਾਸਪੁਰ 7, ਹੁਸ਼ਿਆਰਪੁਰ 8, ਜਲੰਧਰ 9, ਲੁਧਿਆਣਾ 28, ਕਪੂਰਥਲਾ 8, ਮਾਨਸਾ 7, ਐੱਸ.ਏ.ਐੱਸ ਨਗਰ 7, ਸ੍ਰੀ ਮੁਕਤਸਰ ਸਾਹਿਬ 9, ਪਠਾਨਕੋਟ 3, ਪਟਿਆਲਾ 20, ਰੋਪੜ 6, ਸੰਗਰੂਰ 14 ਐੱਸ. ਬੀ. ਐੱਸ ਨਗਰ 6 ਅਤੇ ਤਰਨਤਾਰਨ 'ਚ 4 ਦੀ ਕੋਰੋਨਾ ਕਾਰਨ ਮੌਤ ਹੋਈ ਹੈ।

Bharat Thapa

This news is Content Editor Bharat Thapa