ਪੰਜਾਬ 'ਚ ਸ਼ਨੀਵਾਰ ਨੂੰ ਕੋਰੋਨਾ ਦੇ 1320 ਨਵੇਂ ਮਾਮਲਿਆਂ ਦੀ ਪੁਸ਼ਟੀ, 57 ਮਰੀਜ਼ਾਂ ਦੀ ਮੌਤ

08/22/2020 9:28:59 PM

ਲੁਧਿਆਣਾ,(ਸਹਿਗਲ) : ਕੋਰੋਨਾ ਵਾਇਰਸ ਨੂੰ ਲੈ ਕੇ ਪੰਜਾਬ 'ਚ ਅਗਲੇ ਕੁੱਝ ਦਿਨ ਤਕ ਹਾਲਾਤ ਹੋਰ ਖਰਾਬ ਹੋ ਸਕਦੇ ਹਨ। ਮਾਹਿਰਾਂ ਦਾ ਮੰਨਣਾ ਹੈ ਕਿ ਅਜਿਹਾ ਇਸ ਲਈ ਹੈ ਕਿਉਂਕਿ ਬਹੁਤ ਸਾਰੇ ਲੋਕ ਵਾਇਰਸ ਤੋਂ ਸੰਕਰਮਿਤ ਹੋ ਚੁਕੇ ਹੋਣਗੇ ਪਰ ਅਜੇ ਉਨ੍ਹਾਂ 'ਚ ਲੱਛਣ ਪੈਦਾ ਨਹੀਂ ਹੋਏ ਹੋਣਗੇ, ਜੋ ਆਗਾਮੀ ਹਫਤੇ ਅਤੇ 10 ਦਿਨਾਂ 'ਚ ਸਾਹਮਣੇ ਆਉਣਗੇ। ਅੱਜ ਪੰਜਾਬ 'ਚ ਕੋਰੋਨਾ ਵਾਇਰਸ ਦੇ ਕਾਰਣ 57 ਲੋਕਾਂ ਦੀ ਮੌਤ ਹੋ ਗਈ, ਜਦਕਿ 1320 ਨਵੇਂ ਮਾਮਲੇ ਸਾਹਮਣੇ ਆਏ ਹਨ। ਸੂਬੇ 'ਚ ਵੱਖ-ਵੱਖ ਜ਼ਿਲ੍ਹਿਆਂ 'ਚ 336 ਲੋਕ ਆਕਸੀਜਨ ਸਪੋਰਟ 'ਤੇ ਹਨ ਜਦਕਿ 49 ਨੂੰ ਵੈਂਟੀਲੇਟਰ ਲਗਾਇਆ ਗਿਆ ਹੈ।
ਜਿਸ 'ਚ ਅੱਜ 15 ਨਵੇਂ ਮਰੀਜ਼ ਸ਼ਾਮਲ ਹੋ ਗਏ ਹਨ, ਜਿਨ੍ਹਾਂ ਨੂੰ ਹਾਲਾਤ ਗੰਭੀਰ ਹੋਣ 'ਤੇ ਵੈਂਟੀਲੇਟਰ ਲਗਾਉਣਾ ਪਿਆ। ਹੁਣ ਤਕ ਸੂਬੇ 'ਚ 40643 ਪਾਜ਼ੇਟਿਵ ਮਰੀਜ਼ ਸਾਹਮਣੇ ਆ ਚੁਕੇ ਹਨ ਤੇ 1036 ਦੀ ਮੌਤ ਹੋ ਚੁਕੀ ਹੈ। ਸੂਬੇ ਦੇ ਨੋਡਲ ਅਫਸਰ ਡਾ. ਰਾਜੇਸ਼ ਭਾਸਕਰ ਮੁਤਾਬਕ ਜਿਨ੍ਹਾਂ 57 ਮਰੀਜ਼ਾਂ ਦੀ ਅੱਜ ਮੌਤ ਹੋਈ ਹੈ। ਡਾਕਟਰ ਭਾਸਕਰ ਨੇ ਦੱਸਿਆ ਕਿ ਅੱਜ ਵੱਖ-ਵੱਖ ਜ਼ਿਲ੍ਹਿਆਂ 'ਚ 409 ਮਰੀਜ਼ਾਂ ਨੂੰ ਠੀਕ ਹੋਣ ਤੋਂ ਬਾਅਦ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ ਹੈ। ਸੂਬੇ ਦੇ ਨੋਡਲ ਅਫਸਰ ਡਾ. ਰਾਜੇਸ਼ ਭਾਸਕਰ ਮੁਤਾਬਕ ਜਿਨ੍ਹਾਂ ਲੋਕਾਂ ਦੀ ਮੌਤ ਹੋਈ ਹੈ। ਉਨ੍ਹਾਂ 'ਚ ਲੁਧਿਆਣਾ ਤੋਂ 15, ਜਲੰਧਰ 10, ਪਟਿਆਲਾ 10, ਸੰਗਰੂਰ 5, ਐਸ. ਏ. ਐਸ. ਨਗਰ 3, ਫਤਿਹਗੜ੍ਹ ਸਾਹਿਬ 2, ਰੋਪੜ 2 ਅਤੇ ਅੰਮ੍ਰਿਤਸਰ, ਹੁਸ਼ਿਆਰਪੁਰ, ਗੁਰਦਾਸਪੁਰ, ਐਸ. ਬੀ. ਐਸ. ਨਗਰ, ਫਿਰੋਜ਼ਪੁਰ, ਤਰਨਤਾਰਨ, ਮੋਗਾ, ਫਰੀਦਕੋਟ, ਬਠਿੰਡਾ ਤੇ ਮਾਨਸਾ ਤੋਂ 1-1 ਮਰੀਜ਼ ਸ਼ਾਮਲ ਹੈ।

ਹਸਪਤਾਲਾਂ 'ਚ ਵਧੀ ਭੀੜ, ਮਰੀਜ਼ਾਂ ਦੀਆਂ ਪਰੇਸ਼ਾਨੀਆਂ ਵਧੀਆ
ਸੂਬੇ ਦੇ ਪ੍ਰਮੁੱਖ ਸ਼ਹਿਰਾਂ 'ਚ ਜਿਥੇ ਕੋਰੋਨਾ ਵਾਇਰਸ ਦੇ ਮਰੀਜ਼ਾਂ ਦੀ ਗਿਣਤੀ 'ਚ ਕਾਫੀ ਜ਼ਿਆਦਾ ਵਾਧਾ ਹੋ ਰਿਹਾ ਹੈ। ਇਥੋਂ ਤਕ ਕਿ ਮਰੀਜ਼ਾਂ ਨੂੰ ਬੈਡ ਮਿਲਣ ਦੇ ਲਈ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕਈਆਂ ਦੀ ਹਾਲਤ ਤਾਂ ਹਸਪਤਾਲ 'ਚ ਦਾਖਲ ਕਰਾਉਣ ਦੇ ਇੰਤਜ਼ਾਰ 'ਚ ਹੀ ਖਰਾਬ ਹੋ ਜਾਂਦੀ ਹੈ ਅਤੇ ਕੁੱਝ ਹਨ ਕਿ ਇਸ ਸਿਲਸਿਲੇ 'ਚ ਮੌਤ ਵੀ ਹੋ ਚੁਕੀ ਹੈ। ਲੁਧਿਆਣਾ 'ਚ ਇਸ ਮੁੱਦੇ 'ਤੇ ਸਥਿਤੀ ਕਾਫੀ ਗੰਭੀਰ ਪਾਈ ਜਾ ਰਹੀ ਹੈ। ਮਰੀਜ਼ਾਂ ਦੀ ਵੱਧਦੀ ਗਿਣਤੀ ਨੂੰ ਲੈ ਕੇ ਅੱਜ ਦਯਾਨੰਦ ਹਸਪਤਾਲ ਨੇ ਦਾਖਲ ਕਰਨਾ ਹੀ ਬੰਦ ਕਰ ਦਿੱਤਾ। ਹੋਰ ਪ੍ਰਮੁੱਖ ਹਸਪਤਾਲਾਂ 'ਚ ਜਿਨ੍ਹਾਂ 'ਚ ਸੀ. ਐਮ. ਸੀ., ਐਸ. ਪੀ. ਐਸ. ਫਾਰਟਿਸ, ਮੋਹਨ ਦੇਈ ਓਸਵਾਲ ਅਤੇ ਹੋਰ ਛੋਟੇ-ਵੱਡੇ ਹਸਪਤਾਲਾਂ 'ਚ ਵੀ ਹਾਊਸਫੁੱਲ ਦੀ ਸਥਿਤੀ ਬਣੀ ਹੋਈ ਹੈ। ਜ਼ਿਆਦਾਤਰ ਹਸਪਤਾਲ ਜ਼ਿਆਦਾ ਬੈਡ ਲਗਾ ਕੇ ਵੀ ਸਾਰੇ ਮਰੀਜ਼ਾਂ ਨੂੰ ਦਾਖਲ ਨਹੀਂ ਕਰ ਪਾ ਰਹੇ। ਜੇਕਰ ਇਹੀ ਸਥਿਤੀ ਬਣੀ ਰਹੀ ਤਾਂ ਮਰੀਜ਼ਾਂ ਦੇ ਲਈ ਹਾਲਾਤ ਕਾਫੀ ਦਰਦਨਾਕ ਸਿੱਧ ਹੋ ਸਕਦੇ ਹਨ। ਜ਼ਿਕਰਯੋਗ ਹੈ ਕਿ ਲੁਧਿਆਣਾ 'ਚ ਅੱਜ ਵੀ 360 ਨਵੇਂ ਮਰੀਜ਼ ਸਾਹਮਣੇ ਆਏ ਹਨ, ਜਦਕਿ 15 ਮਰੀਜ਼ਾਂ ਦੀ ਮੌਤ ਹੋ ਗਈ ਹੈ।

 

 

Deepak Kumar

This news is Content Editor Deepak Kumar