ਕੈਪਟਨ ਦੀ ਦੇਖ-ਰੇਖ ਹੇਠ ਪੰਜਾਬ ਦਾ ਹੋਵੇਗਾ ਆਰਥਿਕ ਵਿਕਾਸ ; ਕਲਹਨ, ਧਿੰਜਨ

07/21/2017 6:30:12 AM

ਕਪੂਰਥਲਾ, (ਸੇਖੜੀ)- ਸੀਨੀਅਰ ਕਾਂਗਰਸੀ ਨੇਤਾ ਅਨੂਪ ਕਲਹਨ ਅਤੇ ਕਾਂਗਰਸ ਉਦਯੋਗਿਕ ਸੈੱਲ ਕਪੂਰਥਲਾ ਦੇ ਜ਼ਿਲਾ ਪ੍ਰਧਾਨ ਤਿਰਲੋਚਨ ਸਿੰਘ, ਜਿਨ੍ਹਾਂ ਨੇ ਦੱਸਿਆ ਕਿ ਪਿਛਲੇ 10 ਸਾਲਾਂ ਦੇ ਅਕਾਲੀ-ਭਾਜਪਾ ਦੇ ਸ਼ਾਸਨ ਦੌਰਾਨ ਸਰਕਾਰੀ ਫੰਡਾਂ ਦੀ ਅਨੇਕਾਂ ਥਾਵਾਂ 'ਤੇ ਕੀਤੀ ਗਈ ਦੁਰਵਰਤੋਂ ਕਾਰਨ ਅਜੇ ਪੰਜਾਬ ਦਾ ਖਜ਼ਾਨਾ ਖਾਲੀ ਹੋ ਚੁੱਕਾ ਹੈ, ਜਿਸ ਕਾਰਨ ਕਾਂਗਰਸ ਸਰਕਾਰ ਨੂੰ ਜ਼ਰੂਰੀ ਵਿਕਾਸ ਕੰਮ ਕਰਵਾਉਣ ਵਿਚ ਵੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਦੱਸਿਆ ਕਿ ਕੁਝ ਮਿਹਣਿਆਂ ਮਗਰੋਂ ਜੀ. ਐੱਸ. ਟੀ. ਦੇ ਸਟੇਟ ਨੂੰ ਮਿਲਣ ਵਾਲੇ ਫੰਡਾਂ ਦੀ ਵੀ ਭਰਮਾਰ ਹੋ ਜਾਵੇਗੀ। ਅਨੂਪ ਕਲਹਨ ਅਤੇ ਤਿਰਲੋਚਨ ਸਿੰਘ ਧਿੰਜਨ ਨੇ ਦੱਸਿਆ ਕਿ ਪਿਛਲੇ 10 ਸਾਲਾਂ ਦੌਰਾਨ ਪੰਜਾਬ ਵਿਚ ਪ੍ਰਾਪਰਟੀ ਦਾ ਕੰਮ ਬੰਦ ਹੋ ਜਾਣ ਕਾਰਣ ਅਤੇ ਪੰਜਾਬ ਵਿਖੇ ਅਨੇਕਾਂ ਭਾਗਾਂ 'ਚ ਵੰਡੇ ਉਦਯੋਗ 'ਚ ਵੀ ਭਾਰੀ ਕਮੀ ਆਈ ਹੈ। ਪੰਜਾਬ ਸਰਕਾਰ ਹੁਣ ਆਪਣੀਆਂ ਨਵੀਆਂ ਉਸਾਰੂ ਨੀਤੀਆਂ ਕਾਰਣ ਸਟੇਟ ਨੂੰ ਆਰਥਿਕ ਤਰੱਕੀ ਦੀ ਰਾਹ 'ਤੇ ਲੈ ਜਾਣਾ ਚਾਹੁੰਦੀ ਹੈ, ਜਿਸ ਵਿਚ ਜਨਤਾ ਦੇ ਸਹਿਯੋਗ ਦੀ ਬੜੀ ਜ਼ਰੂਰਤ ਹੈ। ਉਨ੍ਹਾਂ ਦੱਸਿਆ ਕਿ ਉਹ ਦਿਨ ਦੂਰ ਨਹੀਂ ਹੈ ਜਦੋਂ ਪੰਜਾਬ ਕੈਪਟਨ ਅਮਰਿੰਦਰ ਸਿੰਘ ਦੀ ਦੇਖ-ਰੇਖ ਹੇਠ ਵੱਡੀ ਪੱਧਰ 'ਤੇ ਆਰਥਿਕ ਤਰੱਕੀ ਕਰੇਗਾ। ਅਨੂਪ ਕਲਹਨ ਅਤੇ ਤਿਰਲੋਚਨ ਸਿੰਘ ਧਿੰਜਨ ਨੇ ਦੱਸਿਆ ਕਿ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ, ਬਿਜਲੀ ਮੰਤਰੀ , ਰਾਣਾ ਗੁਰਜੀਤ ਸਿੰਘ, ਲੋਕਲ ਬਾਡੀਜ਼ ਮੰਤਰੀ ਨਵਜੋਤ ਸਿੰਘ ਸਿੱਧੂ ਅਤੇ ਹੋਰਨਾਂ ਮੰਤਰੀਆਂ ਵਲੋਂ ਅਕਾਲੀ-ਭਾਜਪਾ ਦੀ ਸ਼ਰਣ ਨਾਲ ਸਾਰੀਆਂ ਹੋਈਆਂ ਕਥਿਤ ਬੇਨਿਯਮੀਆਂ ਨੂੰ ਦੂਰ ਕਰਕੇ ਸਿਸਟਮ ਨੂੰ ਸੁਧਾਰਨ ਦੇ ਭਰਪੂਰ ਉਪਰਾਲੇ ਪੰਜਾਬ ਦੀ ਜਨਤਾ ਨੂੰ ਵੱਧ ਤੋਂ ਵੱਧ ਸਹੂਲਤਾਂ ਉਪਲਬਧ ਕਰਵਾਈਆਂ ਜਾ ਸਕਣ। ਉਨ੍ਹਾਂ ਦੱਸਿਆ ਕਿ ਕਪੂਰਥਲਾ ਵਿਚ ਰਾਣਾ ਗੁਰਜੀਤ ਸਿੰਘ ਜਲਦ ਤੋਂ ਜਲਦ ਵੱਡੇ ਪੱਧਰ 'ਤੇ ਜ਼ਰੂਰੀ ਵਿਕਾਸ ਕਰਵਾਉਣ ਲਈ ਯਤਨਸ਼ੀਲ ਹਨ।