ਅਹਿਮ ਖ਼ਬਰ: ਪੰਜਾਬ ਦੇ 5 ‘ਰਾਜ ਸਭਾ’ ਮੈਂਬਰ 9 ਅਪ੍ਰੈਲ ਨੂੰ ਹੋਣਗੇ ਸੇਵਾਮੁਕਤ!

04/06/2022 8:41:24 AM

ਲੁਧਿਆਣਾ (ਮੁੱਲਾਂਪੁਰੀ)- ਪੰਜਾਬ ਦੀ ਵਿਧਾਨ ਸਭਾ ’ਚ 92 ਵਿਧਾਨ ਸਭਾ ਮੈਂਬਰ ਲੈ ਕੇ ਰਾਜ ਭਾਗ ’ਤੇ ਕਾਬਜ਼ ਹੋਈ ਆਮ ਆਦਮੀ ਪਾਰਟੀ ਨੇ ਆਪਣੇ ਵਿਧਾਇਕਾਂ ਦੇ ਬਲਬੂਤੇ ’ਤੇ 5 ਮੈਂਬਰ ਰਾਜ ਸਭਾ ਲਈ ਨਾਮਜ਼ਦ ਕਰ ਦਿੱਤੇ ਹਨ। ‘ਆਪ’ ਨੇ ਰਾਜ ਸਭਾ ਲਈ ਹਰਭਜਨ ਸਿੰਘ, ਪਾਠਕ, ਮਿੱਤਲ, ਰਾਘਵ ਚੱਢਾ, ਅਰੋੜਾ ਨੂੰ ਨਾਮਜ਼ਦ ਕੀਤਾ ਹੈ। ਹੁਣ ਇਨ੍ਹਾਂ ਦੀ ਥਾਂ 9 ਅਪ੍ਰੈਲ ਨੂੰ ਰਾਜ ਸਭਾ ਮੈਂਬਰ ਸੰਵਿਧਾਨਕ ਤੌਰ ’ਤੇ ਸੇਵਾਮੁਕਤ ਹੋ ਜਾਣਗੇ, ਜਿਨ੍ਹਾਂ ਦੀ ਥਾਂ ਉਕਤ ਮੈਂਬਰ ਕਾਬਜ਼ ਹੋਣਗੇ। 

ਪੜ੍ਹੋ ਇਹ ਵੀ ਖ਼ਬਰ - ਸ਼ਰਬਤ ਸਮਝ ਜ਼ਹਿਰ ਪੀਣ ਨਾਲ ਮਾਸੂਮ ਭੈਣ-ਭਰਾ ਦੀ ਮੌਤ, ਸਦਮਾ ਨਾ ਸਹਾਰਨ ’ਤੇ ਮਾਂ ਨੇ ਚੁੱਕਿਆ ਖ਼ੌਫ਼ਨਾਕ ਕਦਮ

ਦੱਸ ਦੇਈਏ ਕਿ ਸੇਵਾ ਮੁਕਤ 5 ਰਾਜ ਸਭਾ ਮੈਂਬਰਾਂ ਵਿਚ ਸੁਖਦੇਵ ਸਿੰਘ ਢੀਂਡਸਾ, ਸ਼ਮਸ਼ੇਰ ਸਿੰਘ ਦੂਲੋਂ, ਪ੍ਰਤਾਪ ਸਿੰਘ ਬਾਜਵਾ, ਨਰੇਸ਼ ਗੁਜਰਾਲ, ਸ਼ਵੇਤ ਮਲਿਕ ਆਦਿ ਸ਼ਾਮਲ ਹਨ। ਜਦੋਂਕਿ ਪੰਜਾਬ ਦੇ ਦੋ ਹੋਰ ਐੱਮ. ਪੀ. ਰਾਜ ਸਭਾ ਤੋਂ ਬਲਵਿੰਦਰ ਸਿੰਘ ਭੂੰਦੜ ਤੇ ਅੰਬਿਕਾ ਸੋਨੀ ਦੀ ਟਰਮ ਜੂਨ ’ਚ ਸਮਾਪਤ ਹੋਣ ਵਾਲੀ ਹੈ। ਉਨ੍ਹਾਂ ਦੀ ਜਗ੍ਹਾ ਵੀ ‘ਆਪ’ ਰਾਜ ਸਭਾ ਉਮੀਦਵਾਰ ਬਣਾ ਕੇ ਰਾਜ ਸਭਾ ’ਚ 7 ਮੈਂਬਰ ਭੇਜਣ ਵਿਚ ਸਫਲ ਹੋ ਸਕਦੀ ਹੈ।

ਪੜ੍ਹੋ ਇਹ ਵੀ ਖ਼ਬਰ - ਇੰਜੀਨੀਅਰਿੰਗ ਦੀ ਨੌਕਰੀ ਛੱਡ ਇਸ ਨੌਜਵਾਨ ਨੇ ਸ਼ੁਰੂ ਕੀਤੀ ਬਾਗਬਾਨੀ, ਹੁਣ ਕਮਾ ਰਿਹਾ ਲੱਖਾਂ ਰੁਪਏ (ਤਸਵੀਰਾਂ)

ਨੋਟ - ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ


rajwinder kaur

Content Editor

Related News