ਪੰਜਾਬ ਦੀਆਂ ਮੰਡੀਆਂ ’ਚ ਕੀ ਇਸ ਵਾਰ ਵੀ ਰੁਲੇਗੀ ਕਿਸਾਨਾਂ ਦੀ ਪੁੱਤਾਂ ਵਾਂਗ ਪਾਲੀ ਹੋਈ ਫ਼ਸਲ?

03/30/2021 4:52:17 PM

ਫਰੀਦਕੋਟ (ਜਗਤਾਰ) - ਪੰਜਾਬ ਦੀਆ ਮੰਡੀਆਂ ਵਿਚ ਕਰੀਬ 20 ਦਿਨਾਂ ਬਾਅਦ ਕਣਕ ਦੀ ਫ਼ਸਲ ਦੀ ਆਮਦ ਸ਼ੁਰੂ ਹੋ ਜਾਵੇਗੀ। ਇਸ ਵਾਰ ਬੀਤੇ ਵਰ੍ਹੇ ਦੇ ਮੁਕਾਬਲੇ ਜ਼ਿਆਦਾ ਕਣਕ ਮੰਡੀਆਂ ਵਿਚ ਆਉਣ ਦੀ ਸੰਭਾਵਨਾ ਹੈ। ਅਜਿਹੇ ਵਿਚ ਜੇਕਰ ਗੱਲ ਫਰੀਦਕੋਟ ਜ਼ਿਲ੍ਹੇ ਦੀ ਕਰੀਏ ਤਾਂ ਜ਼ਿਲ੍ਹੇ ’ਚ ਕਣਕ ਦੀ ਖ੍ਰੀਦ ਪ੍ਰਬੰਧਾਂ ਨੂੰ ਲੈ ਕੇ ਕਿਸਾਨਾਂ ਵਿਚ ਕਾਫੀ ਸ਼ੰਕਾਂਵਾਂ ਪਾਈਆ ਜਾ ਰਹੀਆਂ ਹਨ। ਕਿਸਾਨਾਂ ਦਾ ਮੰਨਣਾ ਹੈ ਕਿ ਸਰਕਾਰ ਇਸ ਵਾਰ ਕਿਸਾਨਾਂ ਦੀ ਫ਼ਸਲ ਨੂੰ ਖ੍ਰੀਦਣ ਦੀ ਥਾਂ ਰੋਲਣ ਦੇ ਮੂੜ ’ਚ ਨਜ਼ਰ ਆ ਰਹੀ ਹੈ।

ਪੜ੍ਹੋ ਇਹ ਵੀ ਖ਼ਬਰ - ਗੈਂਗਸਟਰ ਲਾਰੈਂਸ ਬਿਸ਼ਨੋਈ ਦੇ ਮਨੀ ਸ਼ੂਟਰ ਨੇ ਫੇਸਬੁੱਕ ’ਤੇ ਐੱਸ. ਐੱਸ. ਪੀ. ਚਹਿਲ ਨੂੰ ਦਿੱਤੀ ਧਮਕੀ

ਸਭ ਤੋਂ ਅਹਿਮ ਗੱਲ ਇਹ ਹੈ ਕਿ ਸਰਕਾਰ ਜਾਣ ਬੁੱਝ ਕੇ ਕਣਕ ਦੀ ਖ੍ਰੀਦ 1 ਅਪ੍ਰੈਲ ਦੀ ਥਾਂ 10 ਅਪ੍ਰੈਲ ਤੋਂ ਸ਼ੁਰੂ ਕਰਨ ਜਾ ਰਹੀ ਹੈ। ਦੂਜੇ ਪਾਸੇ ਸਰਕਾਰ ਨੇ ਇਸ ਸੀਜਨ ਲਈ ਖ੍ਰੀਦੀ ਜਾਣ ਵਾਲੀ ਕਣਕ ਨੂੰ ਸਟੋਰੇਜ ਕਰਨ ਦੇ ਕੋਈ ਪੁਖਤਾ ਪ੍ਰਬੰਧ ਨਹੀਂ ਕੀਤੇ। ਕਿਸਾਨਾਂ ਨੇ ਕਿਹਾ ਕਿ ਕੇਂਦਰੀ ਖੇਤੀ ਬਿੱਲਾ ਖ਼ਿਲਾਫ਼ ਕਿਸਾਨਾਂ ਵੱਲੋਂ ਕੀਤੇ ਜਾ ਰਹੇ ਸੰਘਰਸ਼ ਦੇ ਚਲਦੇ ਪੰਜਾਬ ਅਤੇ ਕੇਂਦਰ ਸਰਕਾਰ ਮਿਲ ਕੇ ਕਿਸਾਨਾਂ ਨੂੰ ਖ਼ਰਾਬ ਕਰਨਾ ਚਾਹੁੰਦੀਆਂ ਹਨ। 

ਪੜ੍ਹੋ ਇਹ ਵੀ ਖ਼ਬਰ - ਨਾਭਾ ਦੀ ਨਵੀਂ ਜ਼ਿਲ੍ਹਾ ਜੇਲ੍ਹ ’ਚ ਫਟਿਆ ‘ਕੋਰੋਨਾ ਬੰਬ’ : 44 ਮਹਿਲਾ ਕੈਦੀਆਂ ਦੀ ਰਿਪੋਰਟ ਆਈ ਪਾਜ਼ੇਟਿਵ

ਮਿਲੀ ਜਾਣਕਾਰੀ ਅਨੁਸਾਰ ਫਰੀਦਕੋਟ ਜ਼ਿਲ੍ਹੇ ਅੰਦਰ ਬੀਤੇ ਵਰ੍ਹੇ ਲਗਭਗ 5,42,666 ਮੀਟਰਕ ਟਨ ਕਣਕ ਦੀ ਖ੍ਰੀਦ ਵੱਖ-ਵੱਖ ਸਰਕਾਰੀ ਏਜੰਸੀਆ ਵੱਲੋਂ ਕੀਤੀ ਗਈ ਸੀ, ਜਿਸ ਨੂੰ ਕਈ ਸਟੋਰਾਂ ਵਿਚ 5,42,666 ਐੱਮ.ਟੀ. ਦੀ ਸਟੋਰੇਜ ਸਪੇਸ ਦੀ ਲੋੜ ਪਈ ਸੀ। ਬੀਤੇ ਸਾਲ ਖ੍ਰੀਦੀ ਗਈ ਕਣਕ ਵਿਚੋਂ ਹੁਣ ਤੱਕ ਸਿਰਫ਼ 1,40000 ਮੀਰਟਕ ਟਨ ਦੇ ਕਰੀਬ ਕਣਕ ਹੀ ਕੇਂਦਰੀ ਅਨਾਜ ਭੰਡਾਰ ਵਿਚ ਭੇਜੀ ਗਈ ਹੈ, ਜਦੋਕਿ ਬਾਕੀ ਕਣਕ ਹਾਲੇ ਵੀ ਫਰੀਦਕੋਟ ਜ਼ਿਲ੍ਹੇ ਦੇ ਵੱਖ-ਵੱਖ ਸਰਕਾਰੀ ਅਤੇ ਗੈਰ ਸਰਕਾਰੀ ਗੁਦਾਮਾਂ ਵਿਚ ਪਈ ਹੈ।

ਪੜ੍ਹੋ ਇਹ ਵੀ ਖ਼ਬਰ - ਖ਼ੌਫਨਾਕ ਵਾਰਦਾਤ : ਨਾਜ਼ਾਇਜ਼ ਸਬੰਧਾਂ ਨੂੰ ਲੈ ਕੇ ਨੌਜਵਾਨ ਦਾ ਕਤਲ, ਟੋਟੇ-ਟੋਟੇ ਕਰ ਗਟਰ ’ਚ ਸੁੱਟੀ ਲਾਸ਼

ਇਸ ਸੀਜਨ ਵਿਚ ਫਰੀਦਕੋਟ ਜ਼ਿਲ੍ਹੇ ਅੰਦਰ ਲਗਭਗ 5,42,666 ਮੀਟਰ ਟਨ ਕਣਕ ਦੀ ਖ੍ਰੀਦ ਕੀਤੇ ਜਾਣ ਦਾ ਟੀਚਾ ਸਰਕਾਰ ਵੱਲੋਂ ਮਿਥਿਆ ਗਿਆ ਹੈ। ਇਸ ਨੂੰ ਸਟੋਰ ਕਰਨ ਲਈ ਕਰੀਬ 5,42,666 ਐੱਮ.ਟੀ. ਏਰੀਏ ਦੀ ਲੋੜ ਪਵੇਗੀ ਪਰ ਜ਼ਿਲ੍ਹਾ ਪ੍ਰਸ਼ਾਸਨ ਕੋਲ ਜ਼ਿਲ੍ਹੇ ਅੰਦਰ ਇੰਨੀ ਸਮਰੱਥਾ ਕਿਤੇ ਵੀ ਨਹੀਂ, ਜਿਥੇ ਨਵੀਂ ਖ੍ਰੀਦ ਕੀਤੀ ਗਈ ਕਣਕ ਸਟੋਰ ਕੀਤੀ ਜਾ ਸਕੇ। ਇਸ ਦੇ ਨਾਲ ਹੀ ਫਰੀਦਕੋਟ ਜ਼ਿਲ੍ਹੇ ਦੇ ਸੈਲਰਾਂ ਵਿਚ ਝੋਨਾਂ ਹਾਲੇ ਸਟੋਰ ਕੀਤਾ ਪਿਆ ਹੈ ਅਤੇ ਉਥੇ ਹੀ ਜਗ੍ਹਾ ਖਾਲੀ ਨਹੀਂ ਹੈ।

ਪੜ੍ਹੋ ਇਹ ਵੀ ਖ਼ਬਰ - ਹੈੱਡ ਗ੍ਰੰਥੀ ਦੇ ਪੁੱਤ ਦੇ ਖੁਦਕੁਸ਼ੀ ਮਾਮਲੇ ’ਚ ਆਇਆ ਨਵਾਂ ਮੋੜ, ਪੁਲਸ ਹੱਥ ਲੱਗੀ ਮ੍ਰਿਤਕ ਦੀ ਡਾਇਰੀ ਤੇ ਸੁਸਾਈਡ ਨੋਟ 

ਸੈਲਰ ਮਾਲਕਾਂ ਅਤੇ ਸਰਕਾਰ ਵਿਚ ਚੱਲ ਰਹੀ ਖਿੱਚੋਤਾਣ ਦੇ ਚਲਦੇ ਸੈਲਰਾਂ ਵਿਚ ਕਣਕ ਸਟੋਰ ਕਰਨ ਲਈ ਲੋੜੀਂਦੀ ਥਾਂ ਬਣ ਪਾਉਣਾ ਮੁਸ਼ਕਲ ਹੈ, ਜਿਸ ਨਾਲ ਮੰਡੀਆ ਵਿਚ ਆਈ ਕਣਕ ਬੇਸ਼ੱਕ ਬੋਲੀ ਜਲਦ ਲੱਗਣ ’ਤੇ ਤੁਲ ਜਾਵੇਗੀ ਪਰ ਉਸ ਨੂੰ ਮੰਡੀਆ ਵਿਚੋਂ ਚੁੱਕਣ ’ਤੇ ਸਮਾਂ ਲੱਗ ਸਕਦਾ। ਇਸੇ ਕਾਰਨ ਖ੍ਰੀਦ ਪ੍ਰਬੰਦ ਪ੍ਰਭਾਵਿਤ ਹੋਣ ਦਾ ਕਿਸਾਨਾਂ ਨੂੰ ਡਰ ਹੈ। ਸੋ ਇਨ੍ਹਾਂ ਕਾਰਨਾਂ ਕਾਰਕੇ ਕਿਸਾਨਾਂ ਨੂੰ ਚਿੰਤਾ ਹੈ ਕਿ ਹੋ ਸਕਦਾ ਸਰਕਾਰ ਲੋਂੜੀਦੀ ਸਟੋਰੇਜ ਲਈ ਗੁਦਾਮ ਖਾਲੀ ਕਰਨ ਲਈ ਖ੍ਰੀਦ ਪ੍ਰੰਬੰਧ ਢਿੱਲੇ ਕਰਕੇ ਖ੍ਰੀਦ ਨੂੰ ਲਟਕਾ ਸਕਦੀ ਹੈ।

ਪੜ੍ਹੋ ਇਹ ਵੀ ਖਬਰ -  ‘ਨੇਤਾ ਜੀ ਸਤਿ ਸ੍ਰੀ ਅਕਾਲ’ ’ਚ ਸੁਣੋ ਜ਼ਮੀਨ ਤੇ ਘਰ ਵਿਕਣ ਦੀ ਕਹਾਣੀ MLA ‘ਦਲਬੀਰ ਗੋਲਡੀ’ ਦੀ ਜ਼ੁਬਾਨੀ 

ਇਸ ਨਾਲ ਜਿਥੇ ਕਿਸਾਨ ਮੰਡੀਆ ਵਿਚ ਫ਼ਸਲਾਂ ਸੰਭਾਲਣ ਵਿਚ ਉਲਝ ਜਾਵੇਗਾ, ਉਥੇ ਕੇਂਦਰ ਸਰਕਾਰ ’ਚ ਚੱਲ ਰਿਹਾ ਮੋਰਚਾ ਵੀ ਕਮਜ਼ੋਰ ਪੈ ਜਾਵੇਗਾ, ਜਿਸ ਨਾਲ ਸਰਕਾਰ ਇਕ ਤੀਰ ਤੋਂ ਦੋ ਸ਼ਿਕਾਰ ਕਰਨ ਦੀ ਤਾਕ ਵਿਚ ਹੈ।

rajwinder kaur

This news is Content Editor rajwinder kaur