ਪੰਜਾਬ ਦੇ ਕਿਸਾਨਾਂ ਲਈ ਲਾਹੇਵੰਦ ਹੋ ਸਕਦੀ ਹੈ ਯੂਕ੍ਰੇਨ-ਰੂਸ ਦਰਮਿਆਨ ਜਾਰੀ ਜੰਗ, ਜਾਣੋ ਕਿਵੇਂ

03/06/2022 8:58:33 AM

ਲੁਧਿਆਣਾ (ਜਗ ਬਾਣੀ ਟੀਮ)- ਰੂਸ ਅਤੇ ਯੂਕ੍ਰੇਨ ਦਰਮਿਆਨ ਜਾਰੀ ਜੰਗ ਦਾ ਅਸਰ ਸਮੁੱਚੀ ਦੁਨੀਆ’ਚ ਨਜ਼ਰ ਆਉਣਾ ਸ਼ੁਰੂ ਹੋ ਗਿਆ ਹੈ। ਜਿਨ੍ਹਾਂ ਵਸਤਾਂ ਦਾ ਉਤਪਾਦਨ ਯੂਕ੍ਰੇਨ ਅਤੇ ਰੂਸ ’ਚ ਹੋ ਰਿਹਾ ਹੈ, ਉਨ੍ਹਾਂ ਦੀ ਘਾਟ ਪੂਰੀ ਦੁਨੀਆ ’ਚ ਨਜ਼ਰ ਆ ਰਹੀ ਹੈ। ਇਸ ਕਾਰਨ ਉਕਤ ਵਸਤਾਂ ਨਾਲ ਜੁੜੇ ਸਮਾਨ ਦੀਆਂ ਕੀਮਤਾਂ ਵਧਣ ਲੱਗੀਆਂ ਹਨ। ਭਾਰਤ ਦੇ ਨਾਲ ਯੂਕ੍ਰੇਨ ਅਤੇ ਰੂਸ ਕਈ ਤਰ੍ਹਾਂ ਦੇ ਵਪਾਰ ਕਰਦੇ ਹਨ। ਇਨ੍ਹਾਂ ’ਚੋਂ ਕਣਕ ਅਤੇ ਸੂਰਜਮੁਖੀ ਸਭ ਤੋਂ ਉਪਰ ਹੈ। ਜੰਗ ਸ਼ੁਰੂ ਹੋਣ ਪਿਛੋਂ ਪੰਜਾਬ ਦੇ ਕਿਸਾਨਾਂ ਲਈ ਇਕ ਵਧੀਆ ਮੌਕਾ ਸਾਹਮਣੇ ਆ ਰਿਹਾ ਹੈ। ਉਹ ਆਪਣੀ ਆਮਦਨ ਵਧਾ ਸਕਦੇ ਹਨ। ਫ਼ਸਲਾਂ ਨੂੰ ਲੈ ਕੇ ਇਕ ਲਕੀਰ ’ਤੇ ਚੱਲਣ ਦੀ ਰਿਵਾਇਤ ਨੂੰ ਵੀ ਬਦਲ ਸਕਦੇ ਹਨ। ਭਾਰਤ ’ਚ ਸੂਰਜਮੁਖੀ ਦੇ ਤੇਲ ਦੀ ਬਹੁਤ ਖਪਤ ਹੈ। ਲੱਗਭਗ ਹਰ ਘਰ ’ਚ ਇਸ ਤੇਲ ਦੀ ਵਰਤੋਂ ਹੁੰਦੀ ਹੈ।

ਪੜ੍ਹੋ ਇਹ ਵੀ ਖ਼ਬਰ - ਪਠਾਨਕੋਟ 'ਚ ਰਿਸ਼ਤੇ ਹੋਏ ਦਾਗਦਾਰ, ਜ਼ਮੀਨੀ ਵਿਵਾਦ ਦੇ ਚੱਲਦਿਆਂ ਦਿਓਰਾਂ ਨੇ ਲੁੱਟੀ ਭਾਬੀ ਦੀ ਪੱਤ

ਯੂਕ੍ਰੇਨ ਅਤੇ ਰੂਸ ਦਰਮਿਆਨ ਜੰਗ ਪਿਛੋਂ ਸੂਰਜਮੁਖੀ ਦੇ ਤੇਲ ਦੀਆਂ ਕੀਮਤਾਂ ’ਚ ਅਚਾਨਕ ਵਾਧਾ ਹੋਇਆ ਹੈ। ਭਾਰਤ ਹਰ ਸਾਲ 1.7 ਮਿਲੀਅਨ ਮੀਟ੍ਰਿਕ ਟਨ ਸੂਰਜਮੁਖੀ ਦੇ ਤੇਲ ਦੀ ਖਪਤ ਕਰਦਾ ਹੈ। ਇਸ ਦਾ 90 ਫੀਸਦੀ ਹਿੱਸਾ ਤੇਲ ਵਜੋਂ ਬਰਾਮਦ ਕੀਤਾ ਜਾਂਦਾ ਹੈ। 2500 ਤੋਂ 3500 ਮੀਟ੍ਰਿਕ ਟਨ ਤੱਕ ਇਸ ਦੇ ਬੀਜ ਮੰਗਵਾਏ ਜਾਂਦੇ ਹਨ। ਭਾਰਤ ਦੇ ਕਿਸਾਨ ਇਨ੍ਹਾਂ ਬੀਜਾਂ ਦੀ ਵਰਤੋਂ ਕਰ ਕੇ ਸੂਰਜਮੁਖੀ ਦੀ ਫ਼ਸਲ ਉਗਾਉਂਦੇ ਹਨ। ਜਾਣਕਾਰੀ ਮੁਤਾਬਕ ਭਾਰਤ ਦੁਨੀਆ ਤੋਂ ਜਿੰਨਾ ਵੀ ਖਾਣ ਵਾਲਾ ਤੇਲ ਦਰਾਮਦ ਕਰਦਾ ਹੈ, ਉਸ ’ਚੋਂ 80 ਫੀਸਦੀ ਇੱਕਲੇ ਯੂਕ੍ਰੇਨ ਤੋਂ ਆਉਂਦਾ ਹੈ। ਹੁਣ ਯੂਕ੍ਰੇਨ ਅਤੇ ਰੂਸ ਦਰਮਿਆਨ ਜੰਗ ਸ਼ੁਰੂ ਹੋ ਚੁੱਕੀ ਹੈ, ਚਾਹੁੰਦਿਆਂ ਹੋਇਆ ਵੀ ਯੂਕ੍ਰੇਨ ਨੂੰ ਮੁੜ ਪੈਰਾਂ ’ਤੇ ਖੜੇ ਹੋਣ ’ਚ ਕਈ ਸਾਲ ਲੱਗ ਜਾਣਗੇ। ਇਸ ਦੌਰਾਨ ਭਾਰਤ ਖ਼ਾਸ ਕਰ ਕੇ ਪੰਜਾਬ ਦੇ ਕਿਸਾਨ ਸੂਰਜਮੁਖੀ ਦੀ ਫ਼ਸਲ ਵੱਲ ਜੇ ਵਧਦੇ ਹਨ ਤਾਂ ਉਨ੍ਹਾਂ ਨੂੰ ਆਉਣ ਵਾਲੇ ਸਾਲਾਂ ’ਚ ਵਡੇ ਲਾਭ ਹੋ ਸਕਦੇ ਹਨ।

ਪੜ੍ਹੋ ਇਹ ਵੀ ਖ਼ਬਰ - ਤਰਨਤਾਰਨ ’ਚ ਵੱਡੀ ਵਾਰਦਾਤ: ਕਲਯੁਗੀ ਪਿਓ ਨੇ 5 ਮਹੀਨੇ ਦੀ ਧੀ ਨੂੰ ਜ਼ੋਰ ਨਾਲ ਜ਼ਮੀਨ 'ਤੇ ਸੁੱਟ ਕੇ ਕੀਤਾ ਕਤਲ

ਮਹਿੰਗਾ ਹੋਣ ਲੱਗਾ ਸੂਰਜਮੁਖੀ ਦਾ ਬੀਜ
ਪੰਜਾਬ ਅਤੇ ਹਰਿਆਣਾ ’ਚ ਸੂਰਜਮੁਖੀ ਦੀ ਫ਼ਸਲ ਇਸੇ ਮੌਸਮ ’ਚ ਬੀਜੀ ਜਾਂਦੀ ਹੈ ਪਰ ਸੂਰਜਮੁਖੀ ਦੇ ਬੀਜ ਦੀ ਕਿਲੱਤ ਸਾਹਮਣੇ ਆਉਣ ਲੱਗੀ ਹੈ। ਯੂਕ੍ਰੇਨ ਦੇ ਜੰਗ ’ਚ ਫਸ ਜਾਣ ਪਿਛੋਂ ਇਹ ਕਿਲੱਤ ਹੋਰ ਵੀ ਵਧ ਗਈ ਹੈ। ਸੂਰਜਮੁਖੀ ਦਾ ਜਿਹੜਾ ਬੀਜ ਪੰਜਾਬ ’ਚ 3000 ਤੋਂ 3500 ਰੁਪਏ ’ਚ ਮਿਲਦਾ ਸੀ, ਹੁਣ 7 ਤੋਂ 8 ਹਜ਼ਾਰ ਰੁਪਏ ਪ੍ਰਤੀ ਥੈਲੀ ਵਜੋਂ ਮਿਲਦਾ ਹੈ। ਹੌਲੀ-ਹੌਲੀ ਇਹ ਬੀਜ ਗਾਇਬ ਹੋਣ ਲੱਗਾ ਹੈ। ਕਿਸਾਨਾਂ ਨੂੰ ਵੱਡੀ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਜੇ ਇਹੀ ਦੌਰ ਜਾਰੀ ਰਿਹਾ ਤਾਂ ਸੂਰਜਮੁਖੀ ਦੇ ਤੇਲ ਦੀਆਂ ਕੀਮਤਾਂ ਆਸਮਾਨ ਨੂੰ ਛੂਹ ਸਕਦੀਆਂ ਹਨ।

ਪੜ੍ਹੋ ਇਹ ਵੀ ਖ਼ਬਰ - ਅੰਮ੍ਰਿਤਸਰ ਦੇ ਹਸਪਤਾਲ ’ਚ ਕੁੱਤਿਆਂ ਅਤੇ ਚੂਹਿਆਂ ਵਲੋਂ ਨੋਚੀ ਅੱਧ-ਕੱਟੀ ਲਾਸ਼ ਬਰਾਮਦ, ਫੈਲੀ ਸਨਸਨੀ

ਪੰਜਾਬ ਦੇ ਕਿਸਾਨਾਂ ਲਈ ਕਮਾਈ ਦਾ ਵਧੀਆ ਮੌਕਾ
ਸੂਰਜਮੁਖੀ ਦੀ ਫ਼ਸਲ ਮੁਨਾਫੇ ਵਾਲੀ ਫ਼ਸਲ ਗਿਣੀ ਜਾਂਦੀ ਹੈ ਪਰ ਭਾਰਤ ’ਚ ਕੁਝ ਸਾਲਾਂ ਤੋਂ ਸੂਰਜਮੁਖੀ ਦੇ ਬੀਜ ਦਾ ਉਤਪਾਦਨ 60 ਹਜ਼ਾਰ ਟਨ ਦੇ ਲੱਗਭਗ ਬਣਿਆ ਹੋਇਆ ਹੈ। ਪੰਜਾਬ ਦੇ ਕਿਸਾਨ ਜੇ ਇਸ ਫ਼ਸਲ ਨੂੰ ਪੂਰੇ ਤਰੀਕੇ ਨਾਲ ਅਪਣਾਉਂਦੇ ਹਨ ਤਾਂ ਇਹ ਉਨ੍ਹਾਂ ਲਈ ਫ਼ਾਇਦੇ ਦਾ ਸੌਦਾ ਹੋਵੇਗਾ। ਖੇਤੀਬਾੜੀ ਮਾਹਿਰਾਂ ਮੁਤਾਬਕ ਇਕ ਹੈਕਟੇਅਰ ’ਚ ਸੂਰਜਮੁਖੀ ਦੀ ਫ਼ਸਲ ਦੀ ਬਿਜਾਈ ’ਤੇ 25 ਤੋਂ 30 ਹਜ਼ਾਰ ਰੁਪਏ ਖ਼ਰਚ ਆਉਂਦਾ ਹੈ। ਇਕ ਹੈਕਟੇਅਰ ’ਚ ਲੱਗਭਗ 25 ਕੁਇੰਟਲ ਫੁੱਲ ਤਿਆਰ ਹੁੰਦਾ ਹੈ। ਬਾਜ਼ਾਰ ’ਚ ਇਨ੍ਹਾਂ ਫੁੱਲਾਂ ਦੀ ਕੀਮਤ 4000 ਰੁਪਏ ਪ੍ਰਤੀ ਕੁਇੰਟਲ ਦੇ ਆਸਪਾਸ ਹੁੰਦੀ ਹੈ। 

ਪੜ੍ਹੋ ਇਹ ਵੀ ਖ਼ਬਰ - ਵੱਡੀ ਰਾਹਤ: ਰਾਜਾਸਾਂਸੀ ਏਅਰਪੋਰਟ ਤੋਂ 27 ਮਾਰਚ ਨੂੰ ਸ਼ੁਰੂ ਹੋਣਗੀਆਂ ਬਰਮਿੰਘਮ ਤੇ ਲੰਡਨ ਦੀਆਂ ਸਿੱਧੀਆਂ ਉਡਾਣਾਂ

ਇਸ ਹਿਸਾਬ ਨਾਲ 25 ਤੋਂ 30 ਹਜ਼ਾਰ ਰੁਪਏ ਲਾ ਕੇ ਇਕ ਲੱਖ ਰੁਪਏ ਦਾ ਮੁਨਾਫਾ ਲਿਆ ਜਾ ਸਕਦਾ ਹੈ। ਖ਼ਾਸ ਗੱਲ ਇਹ ਹੈ ਕਿ ਇਸ ਫ਼ਸਲ ਦੀ ਬਿਜਾਈ ਰਬੀ ਅਤੇ ਖ਼ਰੀਫ ਦੀ ਫ਼ਸਲ ਨਾਲ ਵੀ ਕੀਤੀ ਜਾ ਸਕਦੀ ਹੈ। ਜੇ ਪੰਜਾਬ ਦਾ ਕਿਸਾਨ ਸੂਰਜਮੁਖੀ ਦੀ ਫ਼ਸਲ ’ਤੇ ਕੇਂਦਰਤ ਹੁੰਦਾ ਹੈ ਤਾਂ ਉਹ ਇਕ ਤਾਂ ਚੰਗੀ ਕਮਾਈ ਕਰ ਲਏਗਾ ਅਤੇ ਨਾਲ ਹੀ ਭਾਰਤ ’ਚ ਸੂਰਜਮੁਖੀ ਦੀ ਘਾਟ ਕਾਰਨ ਤੇਲ ਦੀਆਂ ਕੀਮਤਾਂ ’ਚ ਵਾਧੇ ਨੂੰ ਵੀ ਰੋਕ ਸਕੇਗਾ।

ਪੜ੍ਹੋ ਇਹ ਵੀ ਖ਼ਬਰ - 10 ਮਾਰਚ ਨੂੰ ਖ਼ਤਮ ਨਹੀਂ ਹੋਵੇਗਾ ਪੰਜਾਬ ’ਚ ਸ਼ੁਰੂ ਹੋਇਆ ਚੋਣਾਂ ਦਾ ਮਾਹੌਲ, ਜਾਣੋ ਕਿਉਂ

rajwinder kaur

This news is Content Editor rajwinder kaur