ਪੁੱਤਰ ਦੀ ਲਾਸ਼ ਭਾਰਤ ਮੰਗਵਾਉਣ ਲਈ ਚਾਰ ਸਾਲ ਤੋਂ ਪਰਿਵਾਰ ਖਾਹ ਰਿਹਾ ਦਰ-ਦਰ ਧੱਕੇ, ਨਹੀਂ ਹੋ ਰਹੀ ਸੁਣਵਾਈ

Friday, Jun 30, 2017 - 03:34 PM (IST)

ਹੁਸ਼ਿਆਰਪੁਰ - ਪੰਜਾਬ ਦੇ ਜ਼ਿਲਾ ਹੁਸ਼ਿਆਰਪੁਰ 'ਚ ਪਿਛਲੇ ਕਰੀਬ ਚਾਰ ਸਾਲ ਤੋਂ ਇਕ ਪਰਿਵਾਰ ਆਪਣੇ ਪੁੱਤਰ ਦੇ ਮ੍ਰਿਤਕ ਸਰੀਰ ਨੂੰ ਵਿਦੇਸ਼ ਤੋਂ ਮਗਵਾਉਣ ਲਈ ਦਰ-ਦਰ ਭਟਕ ਰਿਹਾ ਹੈ। ਜਦੋਂ ਉਨ੍ਹਾਂ ਦੀ ਕੋਈ ਸੁਣਵਾਈ ਨਹੀਂ ਹੋਈ ਤਾਂ ਥੱਕਹਾਰ ਕੇ ਪਰਿਵਾਰਕ ਮੈਂਬਰਾਂ ਨੇ ਵਿਦੇਸ਼ ਮੰਤਰਾਲੇ ਤੋਂ ਗੁਹਾਰ ਲਗਾਈ ਹੈ ਕਿ ਉਨ੍ਹਾਂ ਦੇ ਪੁੱਤਰ ਦੇ ਮ੍ਰਿਤਕ ਦੇਹ ਨੂੰ ਵਿਦੇਸ਼ ਤੋਂ ਵਾਪਸ ਮੰਗਵਾਇਆ ਜਾਵੇ। 
ਪ੍ਰਾਪਤ ਜਾਣਕਾਰੀ ਅਨੁਸਾਰ ਆਪਣੀ ਗਰੀਬੀ ਦੂਰ ਕਰਨ ਅਤੇ ਪਰਿਵਾਰ ਦੇ ਚੰਗੇ ਭਵਿੱਖ ਲਈ ਪੰਜਾਬ ਦੇ ਜ਼ਿਲਾ ਹੁਸ਼ਿਆਰਪੁਰ ਦੇ ਪਿੰਡ ਸੀਤਪੁਰ ਨਿਵਾਸੀ ਰਾਜੇਸ਼ ਕੁਮਾਰ ਸਾਊਦੀ ਅਰਬ ਗਿਆ ਸੀ। ਰਾਜੇਸ਼ ਕੁਮਾਰ ਨੂੰ ਵਿਦੇਸ਼ ਗਏ ਅਜੇ ਕੁਝ ਹੀ ਮਹੀਨੇ ਹੋਏ ਸਨ ਕਿ ਅਚਾਨਕ ਉਸ ਦੀ ਮੌਤ ਦੀ  ਖਬਰ ਨਾਲ ਘਰ 'ਤੇ ਦੁੱਖਾਂ ਦਾ ਪਹਾੜ ਟੁੱਟ ਪਿਆ ਹੈ। ਪੇਸ਼ੇ ਤੋਂ ਡਰਾਈਵਰ ਦੀ ਨੌਕਰੀ ਲਈ ਸਾਊਦੀ ਅਰਬ ਗਏ ਰਾਜੇਸ਼ ਕੁਮਾਰ ਦੇ ਘਰ ਦੀ ਹਾਲਤ ਬਹੁਤ ਖਰਾਬ ਹੋ ਚੁੱਕੀ ਹੈ ਅਤੇ ਉਨ੍ਹਾਂ ਦਾ ਸਾਥ ਦੇਣ ਲਈ ਕੋਈ ਵੀ ਤਿਆਰ ਨਹੀਂ। ਪਿਛਲੇ ਚਾਰ ਸਾਲਾਂ ਤੋਂ ਇਲਾਕੇ 'ਚ ਉਨ੍ਹਾਂ ਨੇ ਕੋਈ ਵੀ ਦਰ ਨਹੀਂ ਛੱਡਿਆ ਜਿੱਥੇ ਜਾ ਕੇ ਉਨ੍ਹਾਂ ਨੇ ਆਪਣੀ ਫਰਿਆਦ ਨਾ ਸੁਣਾਈ ਹੋਵੇ ਪਰ ਕੀਤੇ ਵੀ ਉਨ੍ਹਾਂ ਦੀ ਸੁਣਵਾਈ ਨਹੀਂ ਹੋਈ। ਜਾਣਕਾਰੀ ਅਨੁਸਾਰ ਸਾਲ 2014 'ਚ ਪਿੰਡ ਸੀਤਪੁਰ ਨਿਵਾਸੀ ਰਾਜੇਸ਼ ਕੁਮਾਰ ਆਪਣੇ ਘਰ ਤੋਂ ਸਾਊਦੀ ਅਰਬ ਲਈ ਡਰਾਈਵਰ ਦੀ ਨੌਕਰੀ ਲਈ ਗਿਆ ਸੀ। ਕਰੀਬ 6 ਮਹੀਨੇ ਕੰਮ ਕਰਨ ਤੋਂ ਬਾਅਦ ਵਿਦੇਸ਼ ਤੋਂ ਰਾਜੇਸ਼ ਦੇ ਚਚੇਰੇ ਭਰਾ ਨੇ ਘਰ ਸੂਚਨਾ ਦਿੱਤੀ ਕਿ ਉਨ੍ਹਾਂ ਦੇ ਬੇਟੇ ਰਾਜੇਸ਼ ਕੁਮਾਰ ਦੀ ਸੜਕ ਹਾਦਸੇ 'ਚ ਮੌਤ ਹੋ ਗਈ ਹੈ। ਜਿਸ ਤੋਂ ਬਾਅਦ ਪਰਿਵਾਰਕ ਮੈਂਬਰਾਂ ਨੇ ਆਪਣੇ ਪੱਧਰ 'ਤੇ ਮ੍ਰਿਤਕ ਦੇਹ ਦੇਸ਼ 'ਚ ਲਿਆਉਣ ਲਈ ਰਾਜਨੀਤਿਕ ਲੋਕਾਂ ਦਾ ਸਹਾਰਾ ਲੈਣ ਦੀ ਕੋਸ਼ਿਸ਼ ਕੀਤੀ ਪਰ ਹਰ ਪਾਸੇ ਨਿਰਾਸ਼ਾ ਹੱਥ ਲੱਗੀ। 
ਸਾਊਦੀ ਅਰਬ ਅਮਬੈਂਸੀ ਜਿਸ ਨੇ ਉਨ੍ਹਾਂ ਕੋਲੋ ਰਾਜੇਸ਼ ਦੇ ਪਰਿਵਾਰਕ ਵਾਰਿਸ ਹੋਣ ਦਾ ਸਬੂਤ ਮੰਗਿਆ ਤੇ ਕੁਝ ਸਮੇਂ ਬਾਅਦ ਰਾਜੇਸ਼ ਦੇ ਪਿਤਾ ਨੂੰ ਇਕ ਖੱਤ ਮਿਲਿਆ ਜਿਸ 'ਚ ਉਨ੍ਹਾਂ ਨੂੰ ਕਿਹਾ ਗਿਆ ਕਿ ਉਹ ਆਪਣਾ ਡੀ. ਐੱਨ. ਏ. ਟੇਸਟ ਭੇਜਣ ਪਰ ਡੀ. ਐੱਨ. ਏ. ਭੇਜਣ ਤੋਂ ਬਾਅਦ ਵੀ ਉਨ੍ਹਾਂ ਨੂੰ ਆਪਣੇ ਬੇਟੇ ਦੇ ਬਾਰੇ 'ਚ ਕੋਈ ਖਬਰ ਨਹੀਂ ਮਿਲੀ।
ਰਾਜੇਸ਼ ਦੇ ਬਜ਼ੁਰਗ ਪਿਤਾ ਦੇ ਕਿਹਾ ਕਿ ਉਹ ਪਿਛਲੇ ਕਰੀਬ ਤਿੰਨ ਸਾਲਾਂ ਤੋਂ ਜ਼ਿਆਦਾ ਸਮੇਂ ਤੋਂ ਬੇਟੇ ਦੀ ਮ੍ਰਿਤਕ ਦੇਹ ਭਾਰ ਲਿਆਉਣ ਲਈ ਭਟਕ ਰਹੇ ਹਨ। ਰਾਜੇਸ਼ ਦੇ ਪਿਤਾ ਨੇ ਸਿਆਸੀ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਉਨ੍ਹਾਂ ਦੇ ਬੇਟੇ ਦੀ ਮ੍ਰਿਤਕ ਦੇਹ ਨੂੰ ਦੇਸ਼ 'ਚ ਲਿਆਉਣ। ਘਰ ਦੇ ਹਲਾਤਾਂ ਦਾ ਜ਼ਿਕਰ ਕਰਦੇ ਉਨ੍ਹਾਂ ਨੇ ਕਿਹਾ ਕਿ ਬੇਟੇ ਦੇ ਜਾਣ ਤੋਂ ਬਾਅਦ ਜੋ ਤਨਖਾਹ ਭੇਜੀ ਸੀ ਉਸ ਨਾਲ ਖਰੀਦੇ ਹੋਏ ਰੇੜੇ ਨਾਲ ਘਰ ਦਾ ਗੁਜ਼ਾਰਾ ਚੱਲਦਾ ਹੈ। ਉੱਥੇ ਹੀ ਛੋਟੇ ਬੇਟੇ ਨੇ ਅਸਮਰੱਥ ਹੋਣ ਤੋਂ ਬਾਅਦ ਆਖਿਰਕਾਰ ਵਿਦੇਸ਼ ਮੰਤਰਾਲੇ ਤੋਂ ਅਪੀਲ ਕੀਤੀ ਹੈ ਕਿ ਹੋਰ ਕੇਸਾਂ ਦੀ ਤਰ੍ਹਾਂ ਉਸ ਦੇ ਭਰਾ ਦੇ ਕੇਸ 'ਚ ਭਾਰਤ ਸਰਕਾਰ ਉਨ੍ਹਾਂ ਦਾ ਸਾਥ ਦੇਵੇ ਤਾਂ ਜੋ ਉਨ੍ਹਾਂ ਦੇ ਭਰਾ ਦਾ ਮ੍ਰਿਤਕ ਦੇਹ ਭਾਰਤ ਲਿਆਈ ਜਾ ਸਕੇ। 
ਉੱਥੇ ਹੀ ਮਾਮਲਾ ਮੀਡੀਆ 'ਚ ਉਜਾਗਰ ਹੁੰਦਾ ਦੇਖ ਹਲਕਾ ਵਿਧਾਇਕ ਡਾ. ਰਾਜ ਕੁਮਾਰ ਨੇ ਦੁੱਖ ਦਾ ਪ੍ਰਗਟਾਵਾ ਕਰਦੇ ਹੋਏ ਕਿਹਾ ਕਿ ਉਹ ਆਪਣੇ ਪੱਧਰ 'ਤੇ ਪੰਜਾਬ ਦੇ ਮੁੱਖ ਮੰਤਰੀ ਜਰੀਏ ਵਿਦੇਸ਼ ਮੰਤਰਾਲੇ ਤੋਂ ਅਪੀਲ ਕਰਨਗੇ ਕਿ ਇਕ ਕੇਸ 'ਚ ਆਖਿਰਕਾਰ ਕੀ ਹੋਇਆ ਸੀ ਅਤੇ ਇਸ ਦੀ ਜਾਂਚ ਕੱਥੇ ਤੱਕ ਹੋਈ ਜ਼ਰੂਰਤ ਪਈ ਤਾਂ ਉਹ ਦੁਬਾਰਾ ਕੇਸ ਨੂੰ ਧਿਆਨ 'ਚ ਲਿਆਉਣਗੇ।


Related News