ਪੰਜਾਬ ''ਚ ਬੁੱਧਵਾਰ ਨੂੰ ਕੋਰੋਨਾ ਕਾਰਣ ਹੋਈ 41 ਲੋਕਾਂ ਦੀ ਮੌਤ, 1513 ਨਵੇਂ ਮਰੀਜ਼ਾਂ ਦੀ ਪੁਸ਼ਟੀ

08/26/2020 9:27:57 PM

ਲੁਧਿਆਣਾ, (ਸਹਿਗਲ) : ਪੰਜਾਬ 'ਚ ਕੋਰੋਨਾ ਦਾ ਕਹਿਰ ਰੁਕਣ ਦਾ ਨਾਮ ਨਹੀਂ ਲੈ ਰਿਹਾ ਹੈ। ਪੰਜਾਬ ਸਰਕਾਰ ਵਲੋਂ ਇਸ ਨੂੰ ਰੋਕਣ ਲਈ ਕਈ ਕਦਮ ਚੁਕੇ ਜਾ ਰਹੇ ਹਨ ਪਰ ਇਸ ਦੇ ਬਾਵਜੂਦ ਵੀ ਅਜੇ ਕੋਰੋਨਾ ਦੇ ਮਾਮਲਿਆਂ 'ਚ ਕੋਈ ਕਮੀ ਨਹੀਂ ਦੇਖੀ ਗਈ ਹੈ। ਉਥੇ ਹੀ ਅੱਜ ਪੰਜਾਬ 'ਚ ਕੋਰੋਨਾ ਵਾਇਰਸ ਕਾਰਣ 41 ਲੋਕਾਂ ਦੀ ਮੌਤ ਹੋ ਗਈ, ਜਦਕਿ 1513 ਨਵੇਂ ਮਾਮਲੇ ਸਾਹਮਣੇ ਆਏ ਹਨ। ਹੁਣ ਤਕ ਸੂਬੇ 'ਚ 46090 ਪਾਜ਼ੇਟਿਵ ਮਰੀਜ਼ ਸਾਹਮਣੇ ਆ ਚੁਕੇ ਹਨ, ਜਦਕਿ ਇਨ੍ਹਾਂ ਤੋਂ 1219 ਮਰੀਜ਼ਾਂ ਦੀ ਮੌਤ ਹੋ ਚੁਕੀ ਹੈ। ਵੱਖ-ਵੱਖ ਜ਼ਿਲ੍ਹਿਆਂ 'ਚ ਅਜੇ ਵੀ ਕਈ ਮਰੀਜ਼ ਗੰਭੀਰ ਹਾਲਤ 'ਚ ਹਨ। ਇਨ੍ਹਾਂ 'ਚੋਂ 423 ਆਕਸੀਜਨ 'ਤੇ ਹਨ ਤਾਂ 60 ਵੈਂਟੀਲੇਟਰ 'ਤੇ ਹਨ। ਅੱਜ 25 ਨਵੇਂ ਮਰੀਜ਼ਾਂ ਦੀ ਹਾਲਤ ਗੰਭੀਰ ਹੋਣ 'ਤੇ ਵੈਂਟੀਲੇਟਰ ਲਗਾਉਣਾ ਪਿਆ ਜਦਕਿ 141 ਨੂੰ ਆਈ. ਸੀ. ਯੂ. 'ਚ ਸ਼ਿਫਟ ਕੀਤਾ ਗਿਆ ਹੈ, ਜਿਨ੍ਹਾਂ 41 ਮਰੀਜ਼ਾਂ ਦੀ ਅੱਜ ਮੌਤ ਹੋਈ ਹੈ, ਉਨ੍ਹਾਂ 'ਚ ਲੁਧਿਆਣਾ ਤੋਂ 12, ਪਟਿਆਲਾ ਤੋਂ 5, ਹੁਸ਼ਿਆਰਪੁਰ ਤੋਂ 4, ਕਪੂਰਥਲਾ ਤੋਂ 4, ਗੁਰਦਾਸਪੁਰ ਤੋਂ 3, ਬਰਨਾਲਾ, ਮਾਨਸਾ ਮੁਕਤਸਰ ਤੇ ਸੰਗਰੂਰ ਤੋਂ 2-2 ਅਤੇ ਬਠਿੰਡਾ, ਜਲੰਧਰ, ਪਠਾਨਕੋਟ, ਮੋਗਾ, ਐਸ. ਏ. ਐਸ. ਨਗਰ ਤੋਂ ਇਕ-ਇਕ ਮਰੀਜ਼ ਦੀ ਮੌਤ ਹੋਈ ਹੈ।

Deepak Kumar

This news is Content Editor Deepak Kumar