ਕੜਾਕੇ ਦੀ ਠੰਡ ਤੋਂ ''ਇਸ ਸਾਲ'' ਨਹੀਂ ਮਿਲੇਗੀ ਰਾਹਤ, ਮੌਸਮ ਵਿਭਾਗ ਨੇ ਜਾਰੀ ਕੀਤਾ ਅਲਰਟ

12/27/2019 9:35:21 AM

ਚੰਡੀਗੜ੍ਹ (ਏਜੰਸੀਆਂ) : ਪੰਜਾਬ ਅਤੇ ਹਰਿਆਣਾ ਵਰਗੇ ਮੈਦਾਨੀ ਇਲਾਕਿਆਂ ਵਿਚ ਸੀਤ ਲਹਿਰ ਦਾ ਜ਼ੋਰ ਵੀਰਵਾਰ ਵੀ ਜਾਰੀ ਰਿਹਾ। ਹਰਿਆਣਾ ਦੇ ਨਾਰਨੌਲ ਅਤੇ ਪੰਜਾਬ ਦੇ ਬਠਿੰਡਾ ਸਭ ਤੋਂ ਠੰਡੇ ਇਲਾਕੇ ਰਹੇ। ਘੱਟੋ-ਘੱਟ ਤਾਪਮਾਨ ਅਤੇ ਵੱਧ ਤੋਂ ਵੱਧ ਤਾਪਮਾਨ ਵਿਚ ਹੋਰ ਕਮੀ ਵੇਖੀ ਗਈ। ਮੌਸਮ ਵਿਭਾਗ ਮੁਤਾਬਕ ਸੀਤ ਲਹਿਰ ਅਜੇ 3 ਦਿਨ ਹੋਰ ਜਾਰੀ ਰਹੇਗੀ। ਇਸ ਵਿਚ 'ਇਸ ਸਾਲ' ਰਾਹਤ ਮਿਲਣ ਦੀ ਕੋਈ ਸੰਭਾਵਨਾ ਨਹੀਂ। 'ਅਗਲੇ ਸਾਲ' ਹੀ ਰਾਹਤ ਮਿਲਣ ਦੀ ਉਮੀਦ ਹੈ। ਚੰਡੀਗੜ੍ਹ ਵਿਚ ਮੌਸਮ ਵਿਭਾਗ ਦੇ ਨਿਰਦੇਸ਼ਕ ਸੁਰਿੰਦਰਪਾਲ ਨੇ ਦੱਸਿਆ ਕਿ ਇਥੇ ਠੰਡ ਦਾ 19 ਸਾਲ ਪੁਰਾਣਾ ਰਿਕਾਰਡ ਟੁੱਟ ਗਿਆ ਹੈ। ਚੰਡੀਗੜ੍ਹ ਦਾ ਤਾਪਮਾਨ ਮਨਾਲੀ ਅਤੇ ਸ਼ਿਮਲਾ ਤੋਂ ਵੀ ਘੱਟ ਸੀ। 28 ਦਸੰਬਰ ਨੂੰ ਸੰਘਣੀ ਧੁੰਦ ਪੈਣ ਦੀ ਸੰਭਾਵਨਾ ਹੈ। ਉਨ੍ਹਾਂ ਕਿਹਾ ਕਿ 31 ਦਸੰਬਰ ਤੋਂ ਬਾਅਦ ਮੌਸਮ ਵਿਚ ਸੁਧਾਰ ਹੋ ਜਾਏਗਾ।

ਮੌਸਮ ਵਿਭਾਗ ਨੇ ਜਾਰੀ ਕੀਤਾ ਅਲਰਟ, ਦਰਾਸ 'ਚ ਘੱਟੋ-ਘੱਟ ਤਾਪਮਾਨ ਪੁੱਜਾ ਮਨਫੀ 30.2 ਡਿਗਰੀ ਸੈਲਸੀਅਸ
ਮੌਸਮ ਵਿਭਾਗ ਮੁਤਾਬਕ ਪੂਰੇ ਉੱਤਰੀ ਭਾਰਤ ਵਿਚ ਕਹਿਰ ਵਰ੍ਹਾ ਰਹੀ 'ਸਵੀਅਰ ਕੋਲਡ' ਕਾਰਣ ਪਿਛਲੇ 2 ਦਿਨਾਂ ਦੌਰਾਨ ਇਕੱਲੇ ਲੁਧਿਆਣਾ ਖੇਤਰ ਵਿਚ ਘੱਟੋ-ਘੱਟ 8 ਵਿਅਕਤੀਆਂ ਦੀ ਮੌਤ ਹੋ ਚੁੱਕੀ ਹੈ। ਕਾਰਗਿਲ ਜ਼ਿਲੇ ਦੇ ਦਰਾਸ ਖੇਤਰ ਵਿਚ ਵੀਰਵਾਰ ਘੱਟੋ-ਘੱਟ ਤਾਪਮਾਨ ਮਨਫੀ 30.2 ਡਿਗਰੀ ਸੈਲਸੀਅਸ ਤੱਕ ਜਾ ਪੁੱਜਾ। ਹਿਮਾਚਲ ਦੇ ਕਈ ਇਲਾਕਿਆਂ ਵਿਚ ਵੀਰਵਾਰ ਧੁੱਪ ਚੜ੍ਹੀ, ਜਿਸ ਕਾਰਣ ਲੋਕਾਂ ਨੂੰ ਠੰਡ ਤੋਂ ਕੁਝ ਰਾਹਤ ਮਿਲੀ ਪਰ ਮੈਦਾਨੀ ਇਲਾਕਿਆਂ ਿਵਚ ਹਾਲਾਤ ਖਰਾਬ ਹੀ ਚੱਲ ਰਹੇ ਹਨ।

ਕਿਥੇ ਕਿੰਨੇ ਡਿਗਰੀ ਰਿਹਾ ਤਾਪਮਾਨ
ਲੇਹ             -18
ਪਹਿਲਗਾਮ    -12.7
ਗੁਲਮਰਗ      -11.2
ਕੇਦਾਰਧਾਮ     -13
ਸ਼੍ਰੀਨਗਰ       -5
ਮਨਾਲੀ           -3
ਨਾਰਨੌਲ          2
ਹਿਸਾਰ            3
ਜਲੰਧਰ           4
ਅੰਮ੍ਰਿਤਸਰ     4
ਦਿੱਲੀ             4
ਚੰਡੀਗੜ੍ਹ       6
ਆਦਮਪੁਰ       6

cherry

This news is Content Editor cherry