ਪੰਜਾਬ ਦੇ 8 IPS ਅਧਿਕਾਰੀ ਤਬਦੀਲ, ਸਿਨ੍ਹਾ ਦੀ ਆਈ.ਜੀ. (ਅਪਰਾਧ) ਵਜੋਂ ਤਾਇਨਾਤੀ

09/30/2018 10:00:48 AM

ਚੰਡੀਗੜ੍ਹ (ਭੁੱਲਰ)— ਪੰਜਾਬ ਸਰਕਾਰ ਨੇ ਅੱਜ 8 ਆਈ. ਪੀ. ਐੱਸ. ਅਧਿਕਾਰੀਆਂ ਦੇ ਤਬਾਦਲੇ ਅਤੇ ਤਾਇਨਾਤੀ ਸਬੰਧੀ ਹੁਕਮ ਜਾਰੀ ਕੀਤੇ ਹਨ। ਇਕ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਪ੍ਰਵੀਨ ਕੁਮਾਰ ਸਿਨ੍ਹਾ ਨੂੰ ਆਈ. ਜੀ. ਪੀ. (ਅਪਰਾਧ) ਪੰਜਾਬ ਲਾਇਆ ਹੈ ਜਦਕਿ ਅਮਰਦੀਪ ਸਿੰਘ ਰਾਏ ਕੋਲ ਪਹਿਲਾਂ ਵਾਂਗ ਹੀ ਆਈ. ਜੀ. ਪੀ/ਪਟਿਆਲਾ ਰੇਂਜ ਅਤੇ ਆਈ. ਜੀ. ਪੀ/ਵਿਜੀਲੈਂਸ ਬਿਊਰੋ ਦਾ ਵਾਧੂ ਚਾਰਜ ਰਹੇਗਾ ਅਤੇ ਵੀ. ਨੀਰਜਾ ਕੋਲ ਵੀ ਆਈ. ਜੀ. ਪੀ/ਕਮਿਊਨਿਟੀ ਪੁਲਸਿੰਗ ਪੰਜਾਬ ਜਦਕਿ ਆਈ. ਜੀ. ਪੀ ਰੋਪੜ ਰੇਂਜ ਦਾ ਵਾਧੂ ਚਾਰਜ ਰਹੇਗਾ। ਉਧਰ ਅਨੀਤਾ ਪੁੰਜ ਨੂੰ ਡਾਇਰੈਕਟਰ ਐੱਮ. ਆਰ. ਪੀ. ਪੀ. ਏ., ਫਿਲੌਰ ਤਾਇਨਾਤ ਕਰਕੇ ਆਈ. ਜੀ. ਪੀ./ਟ੍ਰੇਨਿੰਗ ਪੰਜਾਬ ਵਜੋਂ ਵਾਧੂ ਚਾਰਜ ਦਿੱਤਾ ਗਿਆ ਹੈ। ਇਸੇ ਤਰ੍ਹਾਂ ਪਾਟਿਲ ਕੇਤਨ ਬਾਲੀਰਾਮ ਨੂੰ ਐੱਸ.ਐੱਸ.ਪੀ ਫਾਜ਼ਿਲਕਾ, ਅਖਿਲ ਚੌਧਰੀ ਨੂੰ ਏ. ਆਈ. ਜੀ/ਕਮਿਊਨਿਟੀ ਪੁਲਸਿੰਗ ਪੰਜਾਬ ਐੱਸ. ਏ. ਐੱਸ. ਨਗਰ ਅਤੇ ਵਾਧੂ ਚਾਰਜ ਕਮਾਂਡੈਂਟ 36ਵੀਂ ਬਟਾਲੀਅਨ ਪੀ. ਏ. ਪੀ. , ਬਹਾਦਰਗੜ੍ਹ, ਗੁਲਨੀਤ ਸਿੰਘ ਖੁਰਾਨਾ ਨੂੰ ਐੱਸ. ਐੱਸ. ਪੀ ਮੋਗਾ ਅਤੇ ਬਲਰਾਜ ਸਿੰਘ ਨੂੰ ਐੱਸ. ਪੀ./ਸਪੈਸ਼ਲ ਪ੍ਰੋਟੈਕਸ਼ਨ ਯੂਨਿਟ, ਪੰਜਾਬ ਵਜੋਂ ਤਬਦੀਲ ਕੀਤਾ ਗਿਆ ਹੈ।