ਪੰਜਾਬ ਦੇ 4 IAS ਅਧਿਕਾਰੀ ਇਕੋ ਦਿਨ ਸੇਵਾ ਮੁਕਤ

06/01/2019 11:36:47 PM

ਚੰਡੀਗੜ੍ਹ,(ਭੁੱਲਰ): ਪੰਜਾਬ ਪ੍ਰਮੁੱਖ ਵਿਭਾਗਾਂ ਦਾ ਕੰਮ ਦੇਖ ਰਹੇ ਚਾਰ ਆਈ. ਏ. ਐਸ. ਅਧਿਕਾਰੀ ਇਕੋ ਦਿਨ ਸੇਵਾ ਮੁਕਤ ਹੋਏ ਹਨ। ਸੀਨੀਅਰ ਅਧਿਕਾਰੀਆਂ ਦੀ ਕਮੀ ਕਾਰਨ ਪਹਿਲਾਂ ਹੀ ਸਰਕਾਰ ਨੇ ਕਈ-ਕਈ ਵਿਭਾਗਾਂ ਦਾ ਕੰਮ ਹੋਰ ਅਧਿਕਾਰੀਆਂ ਨੂੰ ਸੌਂਪਿਆ ਹੋਇਆ ਹੈ, ਜਿਸ ਦਾ ਪ੍ਰਸ਼ਾਸਕੀ ਕੰਮਾਂ 'ਤੇ ਅਸਰ ਪੈ ਰਿਹਾ ਹੈ ਤੇ ਹੁਣ ਚਾਰ ਆਈ. ਏ. ਐਸ. ਅਧਿਕਾਰੀਆਂ ਦੇ ਇਕੋ ਦਿਨ ਸੇਵਾ ਮੁਕਤ ਹੋ ਜਾਣ ਤੋਂ ਬਾਅਦ ਸਰਕਾਰ ਲਈ ਹੋਰ ਮੁਸ਼ਕਿਲ ਬਣੇਗੀ। ਜਿਹੜੇ ਚਾਰ ਆਈ. ਏ. ਐਸ. ਅਧਿਕਾਰੀ 31 ਮਈ ਨੂੰ ਸੇਵਾ ਮੁਕਤ ਹੋਏ ਹਨ, ਉਨ੍ਹਾਂ 'ਚ 1987 ਬੈਚ ਦੇ ਐਸ. ਕੇ. ਸੰਧੂ, 2009 ਬੈਚ ਦੇ ਕੇ. ਐਸ. ਸੰਘਾ, 2001 ਬੈਚ ਦੇ ਹਰਜੀਤ ਸਿੰਘ ਤੇ ਐਚ. ਐਸ. ਕੰਧੋਲਾ ਸ਼ਾਮਲ ਹਨ। ਜ਼ਿਕਰਯੋਗ ਹੈ ਕਿ ਸੰਧੂ ਨੇ ਪ੍ਰਕਾਸ਼ ਸਿੰਘ ਬਾਦਲ ਦੇ ਮੁੱਖ ਮੰਤਰੀ ਹੋਣ ਸਮੇਂ ਉਨ੍ਹਾਂ ਨਾਲ ਪ੍ਰਮੁੱਖ ਸਕੱਤਰ ਵਜੋਂ ਕੰਮ ਕੀਤਾ ਹੈ ਤੇ ਇਸ ਸਮੇਂ ਉਹ ਉਚ ਸਿੱਖਿਆ ਤੇ ਭਾਸ਼ਾ ਵਿਭਾਗ ਦੇ ਅਡੀਸ਼ਨਲ ਮੁੱਖ ਸਕੱਤਰ ਸਨ। ਇਸੇ ਤਰ੍ਹਾਂ ਸੰਘਾ ਇਸ ਸਮੇਂ ਐਮ. ਡੀ. ਮਿਲਕਫੈਡ ਅਤੇ ਸਕੱਤਰ ਪੰਜਾਬ ਮੰਡੀ ਬੋਰਡ ਦਾ ਕੰਮ ਦੇਖ ਰਹੇ ਸਨ। ਇਸ ਤੋਂ ਪਹਿਲਾਂ ਉਹ ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਰਹੇ। ਹਰਜੀਤ ਸਿੰਘ ਇਸ ਸਮੇਂ ਫਰੀਦਕੋਟ ਡਿਵੀਜ਼ਨ ਦੇ ਕਮਿਸ਼ਨਰ ਸਨ।