ਪਨਬਸ ਕਰਮਚਾਰੀਆਂ ਨੇ ਕੀਤਾ ਬੱਸਾਂ ਰੋਕ ਕੇ ਚੱਕਾ ਜਾਮ

07/17/2018 2:46:44 AM

ਅੰਮ੍ਰਿਤਸਰ, (ਛੀਨਾ)- ਪੰਜਾਬ ਰੋਡਵੇਜ਼ ਪਨਬਸ ਕੰਟਰਕਟ ਵਰਕਰਜ਼ ਯੂਨੀਅਨ ਪੰਜਾਬ  ਵੱਲੋਂ ਤਿੰਨ ਦਿਨ ਦੀ ਹਡ਼ਤਾਲ ਦੇ ਪਹਿਲੇ ਹੀ ਦਿਨ ਲੋਕਾਂ ਨੂੰ ਭਾਰੀ ਪ੍ਰੇਸ਼ਾਨੀ ਨਾਲ ਦੋ ਚਾਰ ਹੋਣਾ ਪੈ ਗਿਆ। ਯੂਨੀਅਨ ਨੇ ਪੂਰੇ ਦੋ ਘੰਟੇ ਅੰਮ੍ਰਿਤਸਰ ਬੱਸ ਸਟੈਂਡ ’ਤੇ  ਬੱਸਾਂ ਦੀ ਆਵਾਜਾਈ    ਰੋਕ ਦਿੱਤੀ। ਅੱਜ ਸਵੇਰੇ ਹੀ ਯੂਨੀਅਨ ਦੇ ਮੈਂਬਰਾਂ ਨੇ ਮੋਰਚਾ ਸੰਭਾਲ ਲਿਆ।  ਜਿਥੇ ਪੰਜਾਬ ਸਰਕਾਰ  ਦੇ ਖਜ਼ਾਨੇ ਨੂੰ ਭਾਰੀ ਨੁਕਸਾਨ ਉਠਾਉਣਾ ਪਿਆ ਉਥੇ ਪਨਬਸ ਸਰਵਿਸ ਦੇ ਬੰਦ ਰਹਿਣ ਨਾਲ ਲੋਕਾਂ ਨੂੰ  ਭਰੀ ਪ੍ਰੇਸ਼ਾਨੀ  ਉਠਾਉਣੀ ਪਈ।  ਬੱਸ ਸਟੈਂਡ ’ਤੇ ਚੱਕਾ ਜਾਮ ਕਰ ਕੇ ਯੂਨੀਅਨ ਨੇ ਸਰਕਾਰ  ਵਿਰੁੱਧ ਨਾਅਰੇਬਾਜ਼ੀ ਕੀਤੀ। ਇਸ ਹਡ਼ਤਾਲ ਨਾਲ ਨਾ ਕੇਵਲ ਪੰਜਾਬ ਬਲਕਿ ਦਿੱਲੀ,  ਹਰਿਆਣਾ ਆਦਿ ਰਾਜ ਵੀ ਪ੍ਰਭਾਵਿਤ ਹੋਏ ਹਨ।  
 ®ਯੂਨੀਅਨ ਦੇ ਉਪ ਪ੍ਰਧਾਨ ਜੋਧ ਸਿੰਘ ਨੇ ਦੱਸਿਆ ਕਿ ਸਰਕਾਰ ਨੂੰ ਵਾਰ-ਵਾਰ  ਮੰਗਾਂ  ਬਾਰੇ ਜਾਣੂ ਕਰਵਾਇਆ ਸੀ ਪਰ ਸਰਕਾਰ ਕੋਈ ਸੁਣਵਾਈ ਨਹੀਂ ਕਰ ਰਹੀ। ਉਨ੍ਹਾਂ ਨੇ ਕਿਹਾ ਕਿ ਸਰਕਾਰ ਦੇ ਇਸ ਰਵੱਈਏ ਨੂੰ ਵੇਖਦੇ ਹੋਏ ਉਨ੍ਹਾਂ ਨੇ ਹਡ਼ਤਾਲ  ਕਰਨ  ਦਾ ਫੈਸਲਾ ਲਿਆ ਹੈ। ਉਨ੍ਹਾਂ ਨੇ ਕਿਹਾ ਕਿ ਇਹ ਹਡ਼ਤਾਲ ਪੂਰੇ 18 ਡਿਪੋਆਂ ਵਿਚ ਰਹੀ। ਉਨ੍ਹਾਂ ਨੇ ਕਿਹਾ ਕਿ 16 ਤੋਂ 18 ਜੁਲਾਈ ਤੱਕ ਯੂਨੀਅਨ ਦੇ ਮੈਂਬਰਾਂ ਨੇ ਇਹ ਫੈਸਲਾ ਕੀਤਾ  ਹੈ ਕਿ ਬੱਸਾਂ ਦੀ ਆਵਾਜਾਈ ਬੱਸ ਸਟੈਂਡ ’ਤੇ ਦੋ ਘੰਟੇ ਤੱਕ ਬੰਦ ਕੀਤੀ ਜਾਵੇਗੀ। ਉਨ੍ਹਾਂ ਨੇ ਕਿਹਾ ਕਿ ਸਰਕਾਰ ਦਾ ਉਨ੍ਹਾਂ ਪ੍ਰਤੀ ਨਾਕਾਰਾਤਮਕ ਰਵੱਈਆ ਹੈ।  17 ਜੁਲਾਈ ਨੂੰ ਟਰਾਂਸਪੋਰਟ ਮੰਤਰੀ ਦੇ ਹਲਕੇ ਵਿਚ  ਜਾ ਕੇ ਪ੍ਰਦਰਸ਼ਨ ਹੋਵੇਗਾ।  18 ਜੁਲਾੲੀ ਨੂੰ ਵੀ ਰੋਸ ਪ੍ਰਦਰਸ਼ਨ ਕੀਤੇ ਜਾਣਗੇ। ਉਨ੍ਹਾਂ ਨੇ ਸਪੱਸ਼ਟ ਕਿਹਾ  ਕਿ ਯਾਤਰੀਆਂ ਦੀਆਂ ਪ੍ਰੇਸ਼ਾਨੀਆਂ ਦੀ ਜ਼ਿੰਮੇਵਾਰੀ ਸਰਕਾਰ ਦੀ ਹੈ।  ਉਨ੍ਹਾਂ ਨੇ ਕਿਹਾ ਕਿ ਪਨਬਸ ਵਿਚ ਅਾਊਟ ਸੋਰਸਿੰਗ ਬੰਦ ਹੋਵੇ,  ਰੋਡਵੇਜ਼ ਵਿਚ ਕੰਟਰੈਕਟ ਮੁਲਾਜ਼ਮਾਂ ਨੂੰ ਤਜਰਬੇ ਦੇ ਆਧਾਰ ’ਤੇ ਪੱਕਾ ਕੀਤਾ ਜਾਵੇ। ਪੰਜਾਬ ਰੋਡਵੇਜ਼ ਵਿਚ ਕਿਲੋਮੀਟਰ ਸਕੀਮ ਵਾਲੀਆਂ ਬੱਸਾਂ  ’ਤੇ ਰੋਕ ਲਾਈ ਜਾਵੇ। ਇੰਸਪੈਕਟਰ ਵੱਲੋਂ ਐੱਸ.ਐੱਸ. ਤਰੱਕੀ ਕਰਨ ਲਈ ਤਜਰਬਾ 5 ਸਾਲ ਤੋਂ ਘੱਟ ਕਰ ਕੇ 2 ਸਾਲ ਕੀਤਾ ਜਾਣਾ ਚਾਹੀਦਾ ਹੈ। ਪਨਬਸ ਦੇ ਨਾਂ ’ਤੇ ਤਬਦੀਲ ਕੀਤੀਆਂ ਗਈਆਂ ਪੰਜਾਬ ਰੋਡਵੇਜ਼ ਦੀਆਂ ਬੱਸਾਂ ਨੂੰ ਵਾਪਸ ਕੀਤਾ ਜਾਵੇ।  ਧਾਰਾ 304 ਏ ਦੇ ਤਹਿਤ ਡਰਾਈਵਰ ਨੂੰ ਸਜ਼ਾ ਹੋਣ ਦੇ ਬਾਅਦ ਵਿਭਾਗ ਵੱਲੋਂ ਟਰਮੀਨੇਸ਼ਨ ਨੂੰ ਬੰਦ ਕੀਤਾ ਜਾਵੇ। ਸਾਰੀਆਂ ਰੋਡਵੇਜ਼ ਪਨਬਸ ਕਰਮਚਾਰੀਆਂ ਨੂੰ ਬੱਸਾਂ ਵਿਚ ਫ੍ਰੀ ਸਫਰ ਕਰਨ ਦੀ ਇਜ਼ਾਜਤ ਮਿਲੇ , ਸੇਵਾਮੁਕਤ ਹੋ ਚੁੱਕੇ ਕਰਮਚਾਰੀਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਵੀ ਇਹ ਸਹੂਲਤ ਮਿਲੇ।  
ਇਸ ਮੌਕੇ ਬਲਜਿੰਦਰ ਸਿੰਘ, ਕੇਵਲ ਸਿੰਘ, ਬਿਕਰਮ ਸਿੰਘ, ਗੁਰਸੇਵਕ ਸਿੰਘ ਦੇ ਇਲਾਵਾ ਕਾਫ਼ੀ ਗਿਣਤੀ ਵਿਚ ਯੂਨੀਅਨ ਦੇ ਲੋਕ ਮੌਜੂਦ  ਸਨ।