ਪੰਜਾਬ ਬੋਰਡ ਨੇ ਐਲਾਨਿਆ 10ਵੀਂ ਦਾ ਨਤੀਜਾ, ਜਾਣੋ ਕਿੰਨੇ ਵਜੇ ਹੋਵੇਗਾ ''ਅਪਲੋਡ''

05/08/2019 1:48:59 PM

ਮੋਹਾਲੀ (ਨਿਆਮੀਆਂ) : ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ 10ਵੀਂ ਜਮਾਤ ਦੇ ਨਤੀਜਿਆਂ ਦਾ ਬੁੱਧਵਾਰ ਨੂੰ ਐਲਾਨ ਕਰ ਦਿੱਤਾ ਗਿਆ ਹੈ ਪਰ ਬੋਰਡ ਦੀ ਵੈੱਬਸਾਈਟ 'ਤੇ ਅਜੇ ਇਹ ਨਤੀਜੇ ਅਪਲੋਡ ਨਹੀਂ ਕੀਤੇ ਗਏ ਹਨ। ਤੁਹਾਨੂੰ ਦੱਸ ਦੇਈਏ ਕਿ ਬੁੱਧਵਾਰ ਮਤਲਬ ਕਿ ਅੱਜ ਰਾਤ 12 ਵਜੇ ਪੰਜਾਬ ਬੋਰਡ ਵਲੋਂ ਆਪਣੀ ਵੈੱਬਸਾਈਟ pseb.ac.in 'ਤੇ ਇਹ ਨਤੀਜੇ ਅਪਲੋਡ ਕਰ ਦਿੱਤੇ ਜਾਣਗੇ, ਜਿਸ ਤੋਂ ਬਾਅਦ ਵਿਦਿਆਰਥੀ ਆਪਣਾ ਨਤੀਜਾ ਦੇਖ ਸਕਣਗੇ।
ਇੰਝ ਚੈੱਕ ਕਰੋ ਨਤੀਜਾ
ਆਪਣਾ ਨਤੀਜਾ ਚੈੱਕ ਕਰਨ ਲਈ ਬੋਰਡ ਦੀ ਵੈੱਬਸਾਈਟ pseb.ac.in 'ਤੇ ਜਾਓ
ਵੈੱਬਸਾਈਟ 'ਤੇ ਦਿੱਤੇ ਗਏ Result ਦੇ ਲਿੰਕ 'ਤੇ ਕਲਿੱਕ ਕਰੋ
ਰੋਲ ਨੰਬਰ ਭਰ ਕੇ ਸਬਮਿਟ ਕਰੋ
ਤੁਹਾਡਾ ਨਤੀਜਾ ਤੁਹਾਡੀ ਸਕਰੀਨ 'ਤੇ ਆ ਜਾਵੇਗਾ
ਭਵਿੱਖ 'ਚ ਤੁਸੀਂ ਇਸ ਦਾ ਪ੍ਰਿੰਟ ਆਊਟ ਲੈ ਸਕੋਗੇ।

Babita

This news is Content Editor Babita