ਪੁਲਵਾਮਾ ਹਮਲਾ : 2 ਸਾਲਾਂ ਦੇ ਬਾਵਜੂਦ ਸ਼ਹੀਦ ਸੁਖਜਿੰਦਰ ਦੇ ਪਰਿਵਾਰ ਨੂੰ ਨਾ ਮਿਲੀ ਨੌਕਰੀ ਤੇ ਨਾ ਹੋਇਆ ਕਰਜ਼ਾ ਮੁਆਫ਼

02/14/2021 5:02:33 PM

ਤਰਨਤਾਰਨ (ਰਮਨ ਚਾਵਲਾ) - 2 ਸਾਲ ਪਹਿਲਾਂ ਅੱਜ ਦੇ ਦਿਨ ਦੇਸ਼ ਦੀ ਖਾਤਰ ਸ਼੍ਰੀ ਨਗਰ ਦੇ ਆਵੰਤੀਪੁਰਾ ਵਿਖੇ ਫਿਦਾਈਨੀ ਹਮਲੇ ’ਚ ਸ਼ਹੀਦ ਹੋਏ ਸੁਖਜਿੰਦਰ ਸਿੰਘ ਦੇ ਪਰਿਵਾਰ ਅੰਦਰ ਸਰਕਾਰੀ ਵਾਅਦੇ ਪੂਰੇ ਨਾ ਹੋਣ ਕਾਰਨ ਕਾਫ਼ੀ ਰੋਸ ਪਾਇਆ ਜਾ ਰਿਹਾ ਹੈ। ਪਿੰਡ ਗੰਡੀਵਿੰਡ ਨਿਵਾਸੀ ਗੁਰਮੇਜ ਸਿੰਘ ਦਾ ਬੇਟਾ ਸੁਖਜਿੰਦਰ ਸਿੰਘ ਮਿਹਨਤ ਦੇ ਬੱਲ 2003 ਦੌਰਾਨ ਸੀ.ਆਰ.ਪੀ.ਐੱਫ. ’ਚ ਸਿਪਾਹੀ ਭਰਤੀ ਹੋ ਗਿਆ। ਸੁਖਜਿੰਦਰ ਸਿੰਘ ਬਹੁਤ ਦਲੇਰ ਅਤੇ ਖੁੱਸ਼ ਮਿਜਾਜ ਇਨਸਾਨ ਸੀ। ਦੋ ਸਾਲ ਪਹਿਲਾਂ 14 ਫਰਵਰੀ ਦੀ ਮਨਹੂਸ ਸ਼ਾਮ 7 ਵਜੇ ਆਏ ਇਕ ਫੋਨ ਕਾਲ ਨੇ ਉਨ੍ਹਾਂ ਨੂੰ ਸਦਾ ਲਈ ਅਪਾਹਜ ਬਣਾ ਦਿੱਤਾ, ਜਿਸ ’ਚ ਪੁਲਵਾਮਾ ਵਿਖੇ ਸੀ.ਆਰ.ਪੀ.ਐੱਫ. ਦੀ ਇਕ ਬੱਸ ’ਤੇ ਹੋਏ ਫਿਦਾਈਨੀ ਹਮਲੇ ਦੌਰਾਨ ਸੁਖਜਿੰਦਰ ਦੇ ਸ਼ਹੀਦ ਹੋਣ ਦੀ ਸੂਚਨਾ ਮਿਲੀ।

ਪੜ੍ਹੋ ਇਹ ਵੀ ਖ਼ਬਰ- ਪੱਟੀ ਦੇ ਵਾਰਡ ਨੰ-7 'ਚ 'ਆਪ' ਤੇ ਕਾਂਗਰਸ ਦੇ ਸਮਰਥਕਾਂ ’ਚ ਚਲੀਆਂ ਗੋਲੀਆਂ (ਤਸਵੀਰਾਂ)

ਇਸ ਦੌਰਾਨ ਰੋਸ ਜ਼ਾਹਰ ਕਰਦੇ ਹੋਏ ਪਿਤਾ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਉਨ੍ਹਾਂ ਨੂੰ 12 ਲੱਖ ਰੁਪਏ ਦੀ ਰਾਸ਼ੀ ਦਿੰਦੇ ਹੋਏ ਕਈ ਹੋਰ ਵਾਅਦੇ ਵੀ ਕੀਤੇ ਗਏ ਸਨ, ਜੋ ਅੱਜ ਤੱਕ ਪੂਰੇ ਨਹੀਂ ਕੀਤੇ ਗਏ। ਸ਼ਹੀਦ ਦੇ ਭਰਾ ਗੁਰਜੰਟ ਸਿੰਘ ਜੰਟਾ ਨੇ ਗੁੱਸਾ ਜ਼ਾਹਰ ਕਰਦੇ ਹੋਏ ਦੱਸਿਆ ਕਿ ਉਸ ਵੇਲੇ ਦੇ ਸਾਂਸਦ ਰਣਜੀਤ ਸਿੰਘ ਬ੍ਰਹਮਪੁਰਾ ਵਲੋਂ ਪਿੰਡ ’ਚ ਸ਼ਹੀਦ ਦੇ ਨਾਮ ਇਕ ਖੇਡ ਸਟੇਡੀਅਮ ਤਿਆਰ ਕਰਨ ਲਈ 20 ਲੱਖ ਰੁਪਏ ਜਾਰੀ ਕੀਤੇ ਗਏ ਸਨ। ਇਸ ਸਬੰਧੀ ਵਿਧਾਨ ਸਭਾ ਹਲਕਾ ਪੱਟੀ ਦੇ ਵਿਧਾਇਕ ਹਰਮਿੰਦਰ ਸਿੰਘ ਗਿੱਲ ਨੇ ਸਟੇਡੀਅਮ ਨੂੰ ਮੁਕੰਮਲ ਤਿਆਰ ਕਰਨ ਲਈ ਬਕਾਇਆ ਰਾਸ਼ੀ ਦੇਣ ਦਾ ਐਲਾਨ ਕੀਤਾ ਸੀ ਪਰ ਦੋ ਸਾਲ ਬੀਤ ਜਾਣ ਦੇ ਬਾਵਜੂਦ ਪਿੰਡ ਗੰਡੀਵਿੰਡ ’ਚ ਸਿਰਫ਼ 30 ਫੀਸਦੀ ਕੰਮ ਪੂਰਾ ਕੀਤਾ ਗਿਆ ਹੈ।

ਪੜ੍ਹੋ ਇਹ ਵੀ ਖ਼ਬਰ- ਭਿੱਖੀਵਿੰਡ ਦੇ ਵਾਰਡ ਨੰ-4 ਤੇ 5 ’ਤੇ ਬੂਥ ਕੈਪਚਰਿੰਗ ਦੇ ਦੋਸ਼, ‘ਆਪ’ ਵਰਕਰਾਂ ਦੀ ਕੁੱਟਮਾਰ ਕਰਕੇ ਲਾਈਆਂ ਪੱਗਾਂ

ਇਸ ਸਬੰਧੀ ਮੌਜੂਦਾ ਸਰਪੰਚ ਅਮਰਜੀਤ ਸਿੰਘ, ਅੰਗਰੇਜ ਸਿੰਘ ਮੈਂਬਰ, ਸਿਕੰਦਰ ਸਿੰਘ ਨੇ ਦੱਸਿਆ ਕਿ ਇਸ ਸਟੇਡੀਅਮ ਨੂੰ ਜਲਦ ਤਿਆਰ ਕਰਵਾਇਆ ਜਾਵੇ ਤਾਂ ਜੋ ਨੌਜਵਾਨ ਪੀੜ੍ਹੀ ਸ਼ਹੀਦ ਸੁਖਜਿੰਦਰ ਦੀ ਸ਼ਹਾਦਤ ਨੂੰ ਯਾਦ ਕਰਦੇ ਹੋਏ ਨਸ਼ਿਆਂ ਤੋਂ ਕੋਸਾਂ ਦੂਰ ਰਹੇ। ਸ਼ਹੀਦ ਦੀ ਪਤਨੀ ਸਰਬਜੀਤ ਕੌਰ ਨੇ ਦੱਸਿਆ ਕਿ ਸਰਕਾਰ ਨੇ ਉਸ ਨੂੰ ਪਹਿਲਾਂ ਦਰਜਾ ਚਾਰ (ਚਪੜਾਸੀ) ਦੀ ਨੌਕਰੀ ਦੇਣ ਦੀ ਪੇਸ਼ਕਸ਼ ਕੀਤੀ, ਜਿਸ ਤੋਂ ਬਾਅਦ ਸੀਨੀਅਰ ਲੈਬਰਾਟਰੀ ਸਹਾਇਕ ਦੀ ਨੌਕਰੀ ਦੇਣ ਦਾ ਲਾਰਾ ਲਾਇਆ ਹੋਇਆ ਹੈ। ਸਰਬਜੀਤ ਕੌਰ ਨੇ ਕਿਹਾ ਕਿ ਪਤੀ ਦੇਸ਼ ਲਈ ਆਪਣੀ ਜਾਨ ਕੁਰਬਾਨ ਕਰ ਗਿਆ, ਜਿਸ ਤੋਂ ਬਾਅਦ ਪਰਿਵਾਰ ਨੂੰ ਸਰਕਾਰ ਕੀ ਸਹੂਲਤਾਂ ਅਤੇ ਮਾਨ ਦੇ ਰਹੀ ਹੈ, ਇਹ ਉਸ ਦੇ ਪਤੀ ਨੂੰ ਨਹੀਂ ਪਤਾ।

ਪੜ੍ਹੋ ਇਹ ਵੀ ਖ਼ਬਰ - ਚੋਣਾਂ ਦੌਰਾਨ ਪੁਲਸ ਹੱਥ ਲੱਗੀ ਸਫ਼ਲਤਾ : ਹੱਥਿਆਰਾਂ ਨਾਲ ਲੈਂਸ 4 ਗੱਡੀਆਂ ਬਰਾਮਦ 

ਡਿਪਟੀ ਕਮਿਸ਼ਨਰ ਕੁਲਵੰਤ ਸਿੰਘ ਨੇ ਦੱਸਿਆ ਕਿ ਸ਼ਹੀਦ ਦੇ ਪਰਿਵਾਰ ਨੂੰ ਬਣਦਾ ਪੂਰਾ ਮਾਨ ਸਨਮਾਨ ਦਿੱਤਾ ਜਾਵੇਗਾ ਅਤੇ ਸ਼ਹੀਦ ਦੀ ਸ਼ਹਾਦਤ ਨੂੰ ਕਦੇ ਭੁਲਾਇਆ ਨਹੀਂ ਜਾ ਸਕਦਾ ਹੈ। ਉਨ੍ਹਾਂ ਦੱਸਿਆ ਕਿ ਸ਼ਹੀਦ ਦੀ ਪਤਨੀ ਸਰਬਜੀਤ ਕੌਰ ਨੂੰ ਦਿੱਤੇ ਜਾਣ ਵਾਲੀ ਸਰਕਾਰੀ ਨੌਕਰੀ ਦੀ ਕਾਰਵਾਈ ਮੁਕੰਮਲ ਹੋ ਚੁੱਕੀ ਹੈ, ਜਿਸ ਤਹਿਤ ਕੈਪਟਨ ਅਮਰਿੰਦਰ ਸਿੰਘ ਵਲੋਂ ਸ਼ਹੀਦ ਦੀ ਪਤਨੀ ਨੂੰ ਨਿਯੁਕਤੀ ਪੱਤਰ ਜਲਦ ਦਿੱਤਾ ਜਾਵੇਗਾ।

ਪੜ੍ਹੋ ਇਹ ਵੀ ਖ਼ਬਰ - ਭੁੱਲ ਕੇ ਵੀ ਸ਼ੁੱਕਰਵਾਰ ਨੂੰ ਕਦੇ ਨਾ ਕਰੋ ਇਹ ਕੰਮ, ਲਕਸ਼ਮੀ ਮਾਤਾ ਜੀ ਹੋ ਸਕਦੇ ਨੇ ਨਾਰਾਜ਼

rajwinder kaur

This news is Content Editor rajwinder kaur