ਪੰਜਾਬ ਸਰਕਾਰ ਖਿਲਾਫ ਘੜਾ-ਭੰਨ ਪ੍ਰਦਰਸ਼ਨ

Friday, Feb 16, 2018 - 04:32 AM (IST)

ਭਵਾਨੀਗੜ੍ਹ, (ਸੰਜੀਵ, ਵਿਕਾਸ)-ਕਲੈਰੀਕਲ ਅਤੇ ਸਫਾਈ ਸੇਵਕ ਯੂਨੀਅਨ ਨੇ ਵੀਰਵਾਰ ਨੂੰ ਐਕਸ਼ਨ ਕਮੇਟੀ ਪੰਜਾਬ ਦੇ ਸੱਦੇ 'ਤੇ ਆਪਣੀਆਂ ਮੰਗਾਂ ਦੇ ਹੱਕ 'ਚ ਜ਼ਿਲਾ ਪ੍ਰਧਾਨ ਰਾਮ ਸਰੂਪ ਦੀ ਅਗਵਾਈ 'ਚ ਪੰਜਾਬ ਸਰਕਾਰ ਖਿਲਾਫ ਘੜਾ-ਭੰਨ੍ਹ ਪ੍ਰਦਰਸ਼ਨ ਕੀਤਾ। ਇਸ ਮੌਕੇ ਰਾਮ ਸਰੂਪ ਨੇ ਕਿਹਾ ਕਿ ਜੇਕਰ ਸਰਕਾਰ ਨੇ ਉਨ੍ਹਾਂ ਦੀਆਂ ਮੰਗਾਂ ਵੱਲ ਧਿਆਨ ਨਾ ਦਿੱਤਾ ਤਾਂ ਉਹ 19 ਤੋਂ 23 ਫਰਵਰੀ ਤੱਕ ਪੂਰੇ ਪੰਜਾਬ 'ਚ ਅਰਥੀ ਫੂਕ ਮੁਜ਼ਾਹਰੇ ਕਰਨਗੇ। ਸਫਾਈ ਸੇਵਕਾਂ ਨੇ ਆਪਣੀਆਂ ਮੰਗਾਂ ਨੂੰ ਸਰਕਾਰ ਤੱਕ ਪਹੁੰਚਾਉਣ ਲਈ ਨਗਰ ਕੌਂਸਲ ਦੇ ਕਾਰਜ ਸਾਧਕ ਅਫਸਰ ਪ੍ਰਮੋਦ ਕੁਮਾਰ ਗੋਇਲ ਨੂੰ ਮੰਗ ਪੱਤਰ ਵੀ ਦਿੱਤਾ। ਇਸ ਮੌਕੇ ਵੱਡੀ ਗਿਣਤੀ 'ਚ ਸਫਾਈ ਸੇਵਕ ਹਾਜ਼ਰ ਸਨ। 
ਸੁਨਾਮ, ਊਧਮ ਸਿੰਘ ਵਾਲਾ, (ਮੰਗਲਾ)-ਇਥੇ ਵੀ ਨਗਰ ਕੌਂਸਲ ਵਿਖੇ ਉਪ ਪ੍ਰਧਾਨ ਰਾਜੇਸ਼ ਟੋਨੀ ਦੀ ਅਗਵਾਈ 'ਚ ਘੜਾ-ਭੰਨ ਮੁਜ਼ਾਹਰਾ ਕੀਤਾ ਗਿਆ, ਜਿਸ 'ਚ ਸਰਕਾਰ ਵਿਰੁੱਧ ਜ਼ਬਰਦਸਤ ਨਾਅਰੇਬਾਜ਼ੀ ਕੀਤੀ ਗਈ। ਮੰਗਾਂ ਦੇ ਸਬੰਧ 'ਚ ਪ੍ਰਦਰਸ਼ਨਕਾਰੀਆਂ ਦਾ ਵਫਦ ਈ. ਓ. ਸੁਨਾਮ ਨੂੰ ਮਿਲਿਆ, ਜਿਸ 'ਚ ਦੱਸਿਆ ਗਿਆ ਕਿ ਜਲਦੀ ਹੀ ਸਰਵਿਸ ਬੁੱਕਸ 'ਤੇ ਕਾਰਵਾਈ ਸ਼ੁਰੂ ਕੀਤੀ ਜਾਵੇਗੀ । ਇਸ ਮੌਕੇ ਗੁਰਮੇਲ ਸਿੰਘ ਨੰਨੀ, ਮੰਜੂ, ਮਮਤਾ ਰਾਣੀ, ਸੁਨੀਤਾ ਰਾਣੀ, ਸੁਸ਼ਮਾ, ਰਾਣੀ ਅਤੇ ਹੋਰ ਹਾਜ਼ਰ ਸਨ। 


Related News