ਦੂਜੀ ਵਾਰ ਅਲਾਟ ਹੋਵੇਗਾ 21 ਜਨਤਕ ਪਖਾਨਿਆਂ ਦਾ ਟੈਂਡਰ

12/07/2018 11:44:42 AM

ਲੁਧਿਆਣਾ (ਹਿਤੇਸ਼) : ਸਮਾਰਟ ਸਿਟੀ ਮਿਸ਼ਨ ਨਾਲ ਜੁੜੇ ਪ੍ਰਾਜੈਕਟਾਂ 'ਤੇ ਫਿਰ ਤੋਂ ਲੇਟ ਲਤੀਫੀ ਭਾਰੀ ਪੈ ਰਹੀ ਹੈ, ਜਿਸ ਤਹਿਤ 21 ਜਨਤਕ ਪਖਾਨਿਆਂ ਦਾ ਟੈਂਡਰ  ਦੂਸਰੀ ਵਾਰ ਅਲਾਟ ਕਰਨਾ ਪਿਆ ਹੈ। ਦੱਸਣਾ ਸਹੀ ਰਹੇਗਾ ਕਿ ਨਗਰ ਨਿਗਮ ਵਲੋਂ ਸਮਾਰਟ ਸਿਟੀ ਮਿਸ਼ਨ ਤਹਿਤ 21 ਪ੍ਰੀ ਫੈਬਰੀਕ੍ਰਿਏਟਿਡ ਜਨਤਕ ਪਖਾਨਿਆਂ ਦੇ ਨਿਰਮਾਣ ਦੀ ਯੋਜਨਾ ਬਣਾਈ ਹੋਈ ਹੈ। ਇਸ ਸਬੰਧ ਵਿਚ 3.7 ਕਰੋੜ ਦੀ ਲਾਗਤ ਨਾਲ ਟੈਂਡਰ ਲਾ ਕੇ ਵਰਕ ਆਰਡਰ ਵੀ ਜਾਰੀ ਕਰ ਦਿੱਤਾ ਗਿਆ ਸੀ ਪਰ ਕੰਪਨੀ ਵਲੋਂ ਪ੍ਰਫਾਰਮੈਂਸ ਗਾਰੰਟੀ ਨਾ ਦੇਣ ਸਮੇਤ ਕੰਮ ਵੀ ਸ਼ੁਰੂ ਨਹੀਂ ਕੀਤਾ ਗਿਆ। ਇਸ 'ਤੇ ਟੈਂਡਰ ਰੱਦ ਕਰ ਕੇ ਕੰਪਨੀ ਦੀ ਸਕਿਓਰਿਟੀ ਜ਼ਬਤ ਕਰ ਲਈ ਗਈ ਹੈ।  ੍ਰਜਿਸ ਤੋਂ ਬਾਅਦ ਦੋਬਾਰਾ ਟੈਂਡਰ ਲਾ ਕੇ ਹੁਣ ਕਿਸੇ ਨਵੀਂ ਕੰਪਨੀ ਨੂੰ ਵਰਕ ਆਰਡਰ ਜਾਰੀ ਕੀਤਾ ਜਾ ਰਿਹਾ ਹੈ। ਇਸ ਸਬੰਧ ਵਿਚ ਪ੍ਰਸਤਾਵ ਸਮਾਰਟ ਸਿਟੀ ਮਿਸ਼ਨ ਦੀ ਸਿਟੀ ਲੈਵਲ ਟੈਕਨੀਕਲ ਕਮੇਟੀ ਵਿਚ ਪਾਸ ਕਰ ਦਿੱਤਾ ਗਿਆ ਹੈ।ਨਗਰ ਨਿਗਮ ਵਲੋਂ ਜਨਤਕ ਪਖਾਨੇ ਬਣਾਉਣ ਲਈ ਪਹਿਲਾਂ ਜੋ ਸਾਈਟ ਚੁਣੀ ਗਈ ਸੀ, ਹੁਣ ਉਥੇ ਨਿਰਮਾਣ ਸ਼ੁਰੂ ਕਰਨ ਤੋਂ ਪਹਿਲਾਂ ਆਲੇ-ਦੁਆਲੇ ਦੇ ਲੋਕਾਂ ਵਲੋਂ ਵਿਰੋਧ ਕੀਤਾ ਜਾ ਰਿਹਾ ਹੈ, ਜਿਸ ਕਾਰਨ ਕਈ ਜਗ੍ਹਾ ਸਾਈਟ ਸ਼ਿਫਟ ਕਰਨੀ ਪੈ ਰਹੀ ਹੈ।

Babita

This news is Content Editor Babita