...ਤੇ ਹੁਣ ਮਸ਼ਹੂਰ ਗੇਮ 'ਪਬਜੀ' ਨਾਲ ਹੋਣ ਲੱਗਾ ਚੋਣ ਪ੍ਰਚਾਰ!

04/23/2019 11:08:32 AM

ਚੰਡੀਗੜ੍ਹ : ਲੋਕ ਸਭਾ ਚੋਣਾਂ ਨੂੰ ਮੁੱਖ ਰੱਖਦਿਆਂ ਸਿਆਸਤ ਦੇ ਖਿਡਾਰੀ ਚੋਣ ਪ੍ਰਚਾਰ ਕਰਨ ਲਈ ਨਿੱਤ ਨਵੇਂ-ਨਵੇਂ ਤਰੀਕੇ ਲੱਭਦੇ ਨਜ਼ਰ ਆ ਰਹੇ ਹਨ। ਇਨ੍ਹਾਂ ਸਿਆਸੀ ਖਿਡਾਰੀਆਂ ਨੇ ਸੋਸ਼ਲ ਮੀਡੀਆ 'ਤੇ ਚੋਣ ਪ੍ਰਚਾਰ ਕਰਨ ਲਈ ਹੋਣ ਮਸ਼ਹੂਰ ਆਨਲਾਈਨ ਵੀਡੀਓ ਗੇਮ 'ਪਬਜੀ' ਨੂੰ ਸਹਾਰਾ ਬਣਾਇਆ ਹੈ। ਇਸ ਆਨਲਾਈਨ ਗੇਮ 'ਚ 21 ਮਿੰਟਾਂ ਦਾ ਮੈਚ ਹੁੰਦਾ ਹੈ, ਜਿਸ 'ਚ 100 ਖਿਡਾਰੀ ਵੱਖ-ਵੱਖ ਥਾਵਾਂ ਤੋਂ ਇਕੱਠੇ ਹਿੱਸਾ ਲੈਂਦੇ ਹਨ। ਇਸ 'ਚ ਉਹ ਇਕ-ਦੂਜੇ ਨਾਲ ਵਾਇਸ ਮੈਸਜ ਚੈਟ ਵੀ ਕਰ ਸਕਦੇ ਹਨ। ਇਸੇ ਦੌਰਾਨ ਭਾਜਪਾ, ਕਾਂਗਰਸ ਅਤੇ ਆਪ ਦੇ ਹਮਾਇਤੀ ਆਪੋ-ਆਪਣੇ ਨੇਤਾਵਾਂ ਦਾ ਗੁਣਗਾਨ ਕਰਦੇ ਹਨ। ਮੈਚਾਂ 'ਚ ਸਭ ਤੋਂ ਜ਼ਿਆਦਾ ਬੋਲਬਾਲਾ ਭਾਜਪਾ ਵਰਕਰਾਂ ਦਾ ਹੁੰਦਾ ਹੈ। ਇਸ ਤੋਂ ਇਲਾਵਾ ਯੂ-ਟਿਊਬ, ਫੇਸਬੁੱਕ ਤੇ ਹੋਰ ਸੋਸ਼ਲ ਮੀਡੀਆ ਸਾਈਟਾਂ 'ਤੇ ਚੱਲਣ ਵਾਲੀਆਂ ਵੀਡੀਓਜ਼ ਰਾਹੀਂ ਵੀ ਪ੍ਰਚਾਰ ਹੋ ਰਿਹਾ ਹੈ। ਵਟਸਐਪ ਤੇ ਫੇਸਬੁੱਕ 'ਤੇ ਵੀ ਕਈ ਅਜਿਹੀਆਂ ਵੀਡੀਓਜ਼ ਚੱਲ ਰਹੀਆਂ ਹਨ, ਜਿਸ 'ਚ ਆਮ ਵਰਕਰ ਦੀ ਵੀਡੀਓ ਬਣਾ ਕੇ ਖੂਬ ਪ੍ਰਚਾਰ ਕੀਤਾ ਜਾ ਰਿਹਾ ਹੈ। 

Babita

This news is Content Editor Babita