PSTCL ਦੇ ਵਧਦੇ ਕਦਮ, ਬਿਜਲੀ ਟਰਾਂਸਮਿਸ਼ਨ ''ਚ ਨਿਭਾ ਰਿਹਾ ਅਹਿਮ ਭੂਮਿਕਾ : ਏ. ਵੇਣੂ ਪ੍ਰਸਾਦ

07/09/2022 9:41:00 PM

ਚੰਡੀਗੜ੍ਹ : ਮੁੱਖ ਮੰਤਰੀ ਭਗਵੰਤ ਮਾਨ ਦੀ ਗਤੀਸ਼ੀਲ ਅਗਵਾਈ ਅਤੇ ਬਿਜਲੀ ਮੰਤਰੀ ਹਰਭਜਨ ਸਿੰਘ ਦੀ ਯੋਗ ਅਗਵਾਈ ਹੇਠ ਪੰਜਾਬ ਸਟੇਟ ਟਰਾਂਸਮਿਸ਼ਨ ਕਾਰਪੋਰੇਸ਼ਨ ਲਿਮਟਿਡ ਪੰਜਾਬ 'ਚ ਬਿਜਲੀ ਦੇ ਪ੍ਰਸਾਰਣ ਲਈ ਅਹਿਮ ਜ਼ਿੰਮੇਵਾਰੀ ਨਿਭਾ ਰਿਹਾ ਹੈ ਤੇ ਬਿਜਲੀ ਸਪਲਾਈ ਦੇ ਅੰਤਰਰਾਜੀ ਮਾਰਗਾਂ ਨੂੰ ਵੀ ਮਜ਼ਬੂਤ ਕਰ ਰਿਹਾ ਹੈ। ਹਾਲ ਹੀ ਦੀਆਂ ਪ੍ਰਾਪਤੀਆਂ ਨੂੰ ਸਾਂਝਾ ਕਰਦਿਆਂ ਸੀ.ਐੱਮ.ਡੀ.ਪੀ.ਐੱਸ.ਟੀ.ਸੀ.ਐੱਲ. ਏ. ਵੇਣੂ ਪ੍ਰਸਾਦ ਨੇ ਕਿਹਾ ਕਿ ਪੀ.ਐੱਸ.ਟੀ.ਸੀ.ਐੱਲ. ਬਿਜਲੀ ਦੇ ਟਰਾਂਸਮਿਸ਼ਨ ਲਈ ਇਕ ਪ੍ਰਮੁੱਖ ਭੂਮਿਕਾ ਨਿਭਾ ਰਿਹਾ ਹੈ, ਜੋ ਪੂਰੇ ਭਾਰਤ ਵਿੱਚ ਲੰਬੀ ਦੂਰੀ ਦੇ ਉਤਪਾਦਨ ਸਟੇਸ਼ਨਾਂ ਤੋਂ ਵੱਡੀ ਮਾਤਰਾ ਬਿਜਲੀ ਨੂੰ ਪੰਜਾਬ ਦੇ ਸਬ-ਸਟੇਸ਼ਨਾਂ ਤੱਕ ਪਹੁੰਚਾਉਂਦਾ ਹੈ ਤਾਂ ਜੋ ਸੂਬੇ ਵਿੱਚ ਮੰਗ ਵਾਲੇ ਖੇਤਰਾਂ 'ਚ ਬਿਜਲੀ ਪਹੁੰਚ ਸਕੇ।

ਖ਼ਬਰ ਇਹ ਵੀ : ਸਾਬਕਾ ਅਕਾਲੀ ਮੰਤਰੀ ਦਾ ਭਤੀਜਾ ਗ੍ਰਿਫ਼ਤਾਰ, ਉਥੇ ਵੱਖਰੀ ਵਿਧਾਨ ਸਭਾ ਬਣਾਏਗਾ ਹਰਿਆਣਾ, ਪੜ੍ਹੋ TOP 10

ਸੀ.ਐੱਮ.ਡੀ.ਪੀ.ਐੱਸ.ਟੀ.ਸੀ.ਐੱਲ. ਏ. ਵੇਣੂ ਪ੍ਰਸਾਦ ਨੇ ਦੱਸਿਆ ਕਿ ਪਿੰਡ ਚੰਦੂਆ ਖੁਰਦ ਵਿੱਚ 400 ਕੇ.ਵੀ. ਸਬ-ਸਟੇਸ਼ਨ ਰਾਜਪੁਰਾ ਵਿਖੇ ਇਕ ਵਾਧੂ 500 ਐੱਮ.ਵੀ.ਏ. 400/220 ਕੇ.ਵੀ. ਇੰਟਰਕਨੈਕਟਿੰਗ ਟ੍ਰਾਂਸਫਾਰਮਰ (ਆਈ.ਸੀ.ਟੀ.) ਹਾਲ ਹੀ 'ਚ ਪੰਜਾਬ ਦੇ ਲੋਕਾਂ ਨੂੰ ਸਮਰਪਿਤ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ 220 ਕੇ.ਵੀ. ਪੀ.ਜੀ.ਸੀ.ਆਈ.ਐੱਲ. ਜਲੰਧਰ ਤੋਂ ਕਰਤਾਰਪੁਰ ਲਾਈਨ 'ਤੇ ਲਗਾਏ ਗਏ ਇੰਟਰਕਨੈਕਟਿੰਗ ਟਰਾਂਸਫਾਰਮਰ (ਆਈ.ਸੀ.ਟੀ.) ਅਤੇ ਹਾਈ ਟੈਂਪਰੇਚਰ ਲੌਗ ਸੈਗ (High Temperature Log Sag) (ਐੱਚ.ਟੀ.ਐੱਲ.ਐੱਸ.) ਕੰਡਕਟਰ ਨੇ ਪੰਜਾਬ ਰਾਜ ਨੂੰ ਵਧੇਰੇ ਮਾਤਰਾ ਅਤੇ ਗੁਣਵੱਤਾ ਵਾਲੀ ਬਿਜਲੀ ਪ੍ਰਦਾਨ ਕਰਨ ਵਿੱਚ ਸਹਾਇਤਾ ਕੀਤੀ ਹੈ।

ਇਹ ਵੀ ਪੜ੍ਹੋ : ਉੱਤਰੀ ਜ਼ੋਨਲ ਕੌਂਸਲ ਦੀ ਮੀਟਿੰਗ ’ਚ SYL ਨਹਿਰ ਸਣੇ ਹੋਰ ਮੁੱਦਿਆਂ ਦਾ ਚੀਮਾ ਤੇ ਬੈਂਸ ਵੱਲੋਂ ਜ਼ੋਰਦਾਰ ਵਿਰੋਧ

ਉਨ੍ਹਾਂ ਕਿਹਾ ਕਿ 36 ਕਰੋੜ ਰੁਪਏ ਦੀ ਲਾਗਤ ਨਾਲ ਕੀਤੇ ਗਏ ਇਨ੍ਹਾਂ ਕੰਮਾਂ ਨੇ ਚੱਲ ਰਹੇ ਝੋਨੇ ਦੇ ਸੀਜ਼ਨ ਦੌਰਾਨ 8500/9000 ਮੈਗਾਵਾਟ ਦੀ  (ਇੰਟਰ ਸਟੇਟ ਟਰਾਂਸਮਿਸ਼ਨ ਸਿਸਟਮ) ਪਾਵਰ ਡਰਾਲ ਸਮਰੱਥਾ ਨਾਲ ਪੰਜਾਬ ਦੀ ਲੋਡ ਕੇਟਰਿੰਗ ਸਮਰੱਥਾ ਨੂੰ 15000 ਮੈਗਾਵਾਟ ਤੱਕ ਵਧਾਉਣ ਵਿੱਚ ਅਹਿਮ ਭੂਮਿਕਾ ਨਿਭਾਈ ਹੈ, ਜਿਸ ਦੇ ਨਤੀਜੇ ਵਜੋਂ ਰਾਜ ਦੇ ਸਾਰੇ ਵਰਗਾਂ ਦੇ ਬਿਜਲੀ ਉਪਭੋਗਤਾਵਾਂ ਨੂੰ 24 ਘੰਟੇ ਨਿਰਵਿਘਨ ਬਿਜਲੀ ਮੁਹੱਈਆ ਕਰਵਾਈ ਜਾ ਰਹੀ ਹੈ।

ਨੋਟ - ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ

Mukesh

This news is Content Editor Mukesh