PSEB: ਆਨਲਾਈਨ ਰਜਿਸਟਰੇਸ਼ਨ ’ਚ ਸੋਧ ਕਰਨ ਦੀ ਆਖਰੀ ਮਿਤੀ 21 ਫਰਵਰੀ

01/22/2019 8:54:13 AM

ਮੋਹਾਲੀ, (ਨਿਆਮੀਆਂ)- ਪੰਜਾਬ ਸਕੂਲ ਸਿੱਖਿਆ ਬੋਰਡ ਨਾਲ ਸਬੰਧਤ ਰਾਜ ਦੇ ਸਮੂਹ ਸਕੂਲਾਂ ਨੂੰ ਸੈਸ਼ਨ 2018-19 ਵਿਚ 9ਵੀਂ/11ਵੀਂ ਜਮਾਤ ਦੀ ਆਨਲਾਈਨ ਰਜਿਸਟਰੇਸ਼ਨ/ ਕੰਟੀਨਿਊਏਸ਼ਨ ਭਰਨ ਸਮੇਂ ਵੇਰਵਿਆਂ ਵਿਚ ਹੋਈਆਂ ਤਰੁੱਟੀਆਂ 21 ਜਨਵਰੀ ਤੋਂ 21 ਫਰਵਰੀ ਤਕ (ਕੇਵਲ ਰਜਿਸਟਰੇਸ਼ਨ ਨੰਬਰ ਦੀ ਸੋਧ ਨੂੰ ਛੱਡ ਕੇ) ਦੀ ਸੋਧ ਸਕੂਲ ਵਲੋਂ ਸੋਧ ਪ੍ਰੋਫਾਰਮਾ ਜਨਰੇਟ ਕਰਨ ਉਪਰੰਤ ਬਿਨਾਂ ਫੀਸ ਜ਼ਿਲਾ ਖੇਤਰੀ ਦਫਤਰ ਤੋਂ ਆਨਲਾਈਨ ਵੈਰੀਫਾਈ ਕਰਵਾਉਣ ਦਾ ਮੌਕਾ ਦਿੱਤਾ ਗਿਆ ਹੈ। 
ਬੋਰਡ ਦੇ ਇਕ ਬੁਲਾਰੇ ਨੇ ਦੱਸਿਆ ਕਿ 21 ਫਰਵਰੀ ਤੋਂ ਬਾਅਦ ਮਿੱਥੀ ਮਿਤੀ ਤੋਂ ਬਾਅਦ ਸੋਧ ਪ੍ਰੋਫਾਰਮਾ+150 ਰੁਪਏ ਪ੍ਰਤੀ ਤਰੁੱਟੀ ਫੀਸ ਲੈ ਕੇ 9ਵੀਂ/11ਵੀਂ ਜਮਾਤ ਦੀਆਂ ਸਾਰੀਆਂ ਸੋਧਾਂ (ਕੇਵਲ ਰਜਿਸਟਰੇਸ਼ਨ ਨੰਬਰ ਦੀ ਸੋਧ ਨੂੰ ਛੱਡ ਕੇ) ਜ਼ਿਲਾ ਖੇਤਰੀ ਦਫਤਰ ਵਲੋਂ 20 ਅਗਸਤ 2019 ਤਕ ਵੈਰੀਫਾਈ ਕੀਤੀਆਂ ਜਾਣਗੀਆਂ। ਇਸ ਤੋਂ ਇਲਾਵਾ ਰਜਿਸਟਰੇਸ਼ਨ ਨੰਬਰ ਦੀ ਸੋਧ 21 ਜਨਵਰੀ ਤੋਂ 21 ਫਰਵਰੀ ਤਕ ਬਿਨਾਂ ਫੀਸ ਮੁੱਖ ਦਫਤਰ ਰਜਿਸਟਰੇਸ਼ਨ ਸ਼ਾਖਾ ਵਲੋਂ ਕੀਤੀ ਜਾਵੇਗੀ ਅਤੇ ਮਿੱਥੀ ਮਿਤੀ ਤੋਂ ਬਾਅਦ 150 ਪ੍ਰਤੀ ਤਰੁੱਟੀ ਫੀਸ ਲੈਣ ਉਪਰੰਤ ਹੀ 20 ਅਗਸਤ ਤਕ ਰਜਿਸਟਰੇਸ਼ਨ ਨੰਬਰ ਦੀ ਸੋਧ ਹੋਵੇਗੀ। ਰਜਿਸਟਰੇਸ਼ਨ ਨੰਬਰ ਦੀ ਸੋਧ ਕਰਵਾਉਣ ਲਈ ਕੋਈ ਵੱਖਰਾ ਸੋਧ ਪ੍ਰੋਫਾਰਮਾ ਜਨਰੇਟ ਨਹੀਂ ਹੋਵੇਗਾ।  
ਉਪਰੋਕਤ ਤੋਂ ਇਲਾਵਾ ਸਾਲ 2018-19 ਲਈ 9ਵੀਂ ਤੇ 11ਵੀਂ ਦੇ ਜਿਨ੍ਹਾਂ ਵਿਦਿਆਰਥੀਆਂ ਦੇ ਐੱਨ.-2 ਤੇ ਈ.-2 ਫਾਰਮਾਂ ਵਿਚ ਤਰੁੱਟੀਆਂ ਰਹਿ ਗਈਆਂ ਹਨ, ਉਹ ਆਪਣੇ ਰਜਿਸਟਰੇਸ਼ਨ ਨੰਬਰ ਦੀ ਤਰੁਟੀ 500 ਰੁਪਏ ਪ੍ਰਤੀ ਵਿਦਿਆਰਥੀ ਲੇਟ ਫੀਸ ਭਰ ਕੇ 25 ਜਨਵਰੀ ਤਕ ਆਪਣਾ ਦਸਤਾਵੇਜ਼ ਸਹੀ ਕਰਵਾ ਸਕਦੇ ਹਨ।