12ਵੀਂ ਦੇ ਨਤੀਜਿਆਂ ਦਾ ਐਲਾਨ, 3 ਬੱਚਿਆਂ ਨੇ ਹਾਸਲ ਕੀਤਾ ਪਹਿਲਾ ਸਥਾਨ

05/11/2019 6:48:37 PM

ਮੋਹਾਲੀ (ਨਿਆਮੀਆਂ) : ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਸ਼ਨੀਵਾਰ ਨੂੰ 12ਵੀਂ ਜਮਾਤ ਦੇ ਨਤੀਜਿਆਂ ਦਾ ਐਲਾਨ ਕਰ ਦਿੱਤਾ ਗਿਆ ਹੈ। ਇਨ੍ਹਾਂ ਨਤੀਜਿਆਂ 'ਚ ਇਕ ਵਾਰ ਫਿਰ ਲੁਧਿਆਣਾ ਦੀ ਬੱਲੇ-ਬੱਲੇ ਹੋ ਗਈ ਹੈ। ਲੁਧਿਆਣਾ ਦੇ ਸਰਬਜੀਤ ਸਿੰਘ ਬਾਂਸਲ ਨੇ 98.89 ਫੀਸਦੀ ਨੰਬਰਾਂ ਨਾਲ ਪਹਿਲਾ ਸਥਾਨ ਹਾਸਲ ਕੀਤਾ ਹੈ। ਬਾਂਸਲ ਦੇ ਨਾਲ ਹੀ 98.89 ਫੀਸਦੀ ਨੰਬਰਾਂ ਨਾਲ ਮੁਕਤਸਰ ਸਾਹਿਬ ਦੀ ਅਮਨ ਅਤੇ 98.89 ਫੀਸਦੀ ਨੰਬਰਾਂ ਨਾਲ ਹੀ ਜਲੰਧਰ ਦੀ ਮੁਸਕਾਨ ਸੋਨੀ ਨੇ ਪਹਿਲਾ ਦਰਜਾ ਹਾਸਲ ਕੀਤਾ ਹੈ, ਜਦੋਂ ਕਿ 98.67 ਫੀਸਦੀ ਨੰਬਰਾਂ ਨਾਲ ਲੁਧਿਆਣਾ ਦੀ ਲਵਲੀਨ ਵਰਮਾ ਦੂਜੇ ਸਥਾਨ 'ਤੇ ਰਹੀ ਹੈ। ਇਸ ਤੋਂ ਇਲਾਵਾ ਫਾਜ਼ਿਲਕਾ ਦੀ ਨਾਜੀਆ ਕੰਬੋਜ ਅਤੇ ਲੁਧਿਆਣਾ ਦੀ ਮੁਸਕਾਨ ਨੇ 98.44 ਫੀਸਦੀ ਨੰਬਰਾਂ ਨਾਲ ਤੀਜਾ ਸਥਾਨ ਹਾਸਲ ਕੀਤਾ ਹੈ। 

Babita

This news is Content Editor Babita