ਉਡੀਕ ਦੀਆਂ ਘੜੀਆਂ ਖਤਮ, ਪੰਜਾਬ ਬੋਰਡ ਨੇ ਐਲਾਨਿਆ 12ਵੀਂ ਦਾ ਨਤੀਜਾ (ਵੀਡੀਓ)

05/11/2019 1:46:32 PM

ਮੋਹਾਲੀ (ਨਿਆਮੀਆਂ) : 12ਵੀਂ ਦੀ ਪ੍ਰੀਖਿਆ ਦੇਣ ਵਾਲੇ ਵਿਦਿਆਰਥੀਆਂ ਦੀਆਂ ਉਡੀਕ ਦੀਆਂ ਘੜੀਆਂ ਖਤਮ ਹੋ ਗਈਆਂ ਹਨ। ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਸ਼ਨੀਵਾਰ ਨੂੰ 12ਵੀਂ ਜਮਾਤ ਦੇ ਨਤੀਜਿਆਂ ਦਾ ਐਲਾਨ ਕਰ ਦਿੱਤਾ ਗਿਆ ਹੈ। ਜਾਣਕਾਰੀ ਮੁਤਾਬਕ ਬੋਰਡ ਦੇ ਚੇਅਰਮੈਨ ਮਨੋਹਰ ਲਾਲ ਕਲੋਹੀਆ, ਵਾਈਸ ਚੇਅਰਮੈਨ ਬਲਦੇਵ ਸਚਦੇਵਾ, ਸਕੱਤਰ ਮੁਹੰਮਦ ਤਈਅਬ ਆਈ. ਏ. ਐੱਸ., ਪ੍ਰੀਖਿਆ ਕੰਟਰੋਲਰ ਸੁਖਵਿੰਦਰ ਕੌਰ ਸਰੋਇਆ ਅਤੇ ਕੰਪਿਊਟਰ ਡਾਇਰੈਕਟਰ ਨਵਨੀਤ ਕੌਰ ਗਿੱਲ ਵਲੋਂ ਇਨ੍ਹਾਂ ਨਤੀਜਿਆਂ ਦਾ ਐਲਾਨ ਕੀਤਾ ਗਿਆ। 
ਇੰਝ ਕਰੋ ਚੈੱਕ 
ਪੰਜਾਬ ਬੋਰਡ 12ਵੀਂ ਦਾ ਨਤੀਜਾ ਚੈੱਕ ਕਰਨ ਦੇ ਲਈ ਵਿਦਿਆਰਥੀ ਪੀ. ਐੱਸ. ਈ. ਬੀ. ਦੀ ਅਧਿਕਾਰਤ ਵੈੱਬਸਾਈਟ www.pseb.ac.in ਨੂੰ ਖੋਲ੍ਹਣ। 
ਵੈੱਬਸਾਈਟ ਦੇ ਹੋਮ ਪੇਜ਼ 'ਤੇ Result ਸੈਕਸ਼ਨ 'ਚ ਕਲਿਕ ਕਰੋ
ਕਲਿਕ ਕਰਨ ਤੋਂ ਬਾਅਦ ਨਵਾਂ ਪੇਜ਼ ਖੁੱਲ੍ਹ ਜਾਵੇਗਾ, ਉਥੇ Senior Secondary Examination Result 2019 ਲਿੰਕ 'ਤੇ ਕਲਿਕ ਕਰੋ। 
ਵਿਦਿਆਰਥੀ ਆਪਣਾ ਰੋਲ ਨੰਬਰ ਅਤੇ ਹੋਰ ਜ਼ਰੂਰੀ ਜਾਣਕਾਰੀ ਭਰ ਕੇ ਸਬਮਿਟ ਬਟਨ 'ਤੇ ਕਲਿਕ ਕਰਨ। 
ਇਸ ਤੋਂ ਬਾਅਦ ਪੀ. ਐੱਸ. ਈ. ਬੀ. 12ਵੀਂ ਦਾ ਨਤੀਜਾ ਤੁਹਾਡੀ ਸਕ੍ਰੀਨ 'ਤੇ ਹੋਵੇਗਾ। ਨਤੀਜੇ ਨੂੰ ਡਾਊਨਲੋਡ ਕਰਕੇ ਉਸ ਦਾ ਪ੍ਰਿੰਟ ਵੀ ਕੱਢਵਾ ਸਕਦੇ ਹੋ।

Babita

This news is Content Editor Babita