ਜਲੰਧਰ ''ਚ ਕਰੰਸੀ ਨਾ ਮਿਲਣ ਕਾਰਨ ਲੋਕਾਂ ਦਾ ਫੁੱਟਿਆ ਗੁੱਸਾ, 2 ਬੈਂਕਾਂ ਦੇ ਬਾਹਰ ਹੰਗਾਮਾ (ਤਸਵੀਰਾਂ)

12/06/2016 12:52:39 PM

ਜਲੰਧਰ (ਸੋਨੂੰ) : ਨੋਟੰਬਦੀ ਕਾਰਨ ਪੈਦਾ ਹੋਈਆਂ ਮੁਸ਼ਕਲਾਂ ਤੋਂ ਬਾਅਦ ਜਨਤਾ ਦਾ ਰੋਸ ਵਧਦਾ ਹੀ ਜਾ ਰਿਹਾ ਹੈ। ਬੈਂਕਾਂ ''ਚ ਨੋਟ ਨਾ ਮਿਲਣ ਕਾਰਨ ਪਰੇਸ਼ਾਨ ਜਨਤਾ ਹੁਣ ਸੜਕਾਂ ''ਤੇ ਉਤਰਨ ਲਈ ਮਜ਼ਬੂਰ ਹੋ ਗਈ ਹੈ, ਜਿਸ ਦੇ ਚੱਲਦਿਆਂ ਜਲੰਧਰ ''ਚ ਫਿਰ ਮੰਗਲਵਾਰ ਨੂੰ 2 ਥਾਵਾਂ ''ਤੇ ਲੋਕਾਂ ਵਲੋਂ ਰੋਸ ਪ੍ਰਦਰਸ਼ਨ ਕੀਤਾ ਗਿਆ। ਲੋਕਾਂ ਨੇ ਬੈਂਕ ਸਟਾਫ ਅਤੇ ਮੈਨੇਜਰ ''ਤੇ ਮਿਲੀਭੁਗਤ ਕਰਕੇ ਆਪਣੇ ਚਹੇਤਿਆਂ ਨੂੰ ਰੁਪਏ ਦੇਣ ਦਾ ਦੋਸ਼ ਲਾਇਆ। ਵਡਾਲਾ ਚੌਕ ਸਥਿਤ ਐੱਸ. ਬੀ. ਆਈ. ਅਤੇ ਕਿਸ਼ਨਪੁਰਾ ਚੌਕ ਸਥਿਤ ਪੰਜਾਬ ਨੈਸ਼ਨਲ ਬੈਂਕ ''ਚ ਲੋਕਾਂ ਨੇ ਖੂਬ ਹੰਗਾਮਾ ਕੀਤਾ। ਲੋਕਾਂ ਨੇ ਨਾਅਰੇਬਾਜ਼ੀ ਕਰਦੇ ਹੋਏ ਸੜਕ ਜਾਮ ਕਰ ਦਿੱਤੀ, ਜਿਸ ਤੋਂ ਬਾਅਦ ਪੁਲਸ ਨੂੰ ਆ ਕੇ ਮਾਮਲਾ ਸ਼ਾਂਤ ਕਰਾਉਣਾ ਪਿਆ। ਪੰਜਾਬ ਨੈਸ਼ਨਲ ਬੈਂਕ ਦੇ ਬਾਹਰ ਰੋਸ ਜ਼ਾਹਰ ਕਰਦੇ ਹੋਏ ਲੋਕਾਂ ਨੇ ਦੱਸਿਆ ਕਿ ਬੈਂਕ ਮੈਨੇਜਰ ਆਪਣੇ ਚਹੇਤਿਆਂ ਨੂੰ ਸ਼ਰੇਆਮ ਹੀ ਪੈਸੇ ਦੇ ਰਿਹਾ ਹੈ, ਹਾਲਾਂਕਿ ਬੈਂਕ ਮੈਨੇਜਰਾਂ ਦਾ ਕਹਿਣਾ ਹੈ ਕਿ ਜੋ ਦੋਸ਼ ਲਾਏ ਜਾ ਰਹੇ ਹਨ, ਉਹ ਨਿਰਾਧਾਰ ਹਨ। ਫਿਲਹਾਲ ਪੰਜਾਬ ਨੈਸ਼ਨਲ ਬੈਂਕ ਦੇ ਬਾਹਰ ਥਾਣਾ ਨੰਬਰ-3 ਦੇ ਪ੍ਰਭਾਰੀ ਲੋਕਾਂ ਨੂੰ ਸ਼ਾਂਤ ਕਰਾਉਣ ''ਚ ਜੁੱਟੇ ਹੋਏ ਹਨ। 

Babita Marhas

This news is News Editor Babita Marhas