ਸਫਾਈ ਸੇਵਕ ਯੂਨੀਅਨ ਵੱਲੋਂ ਧਰਨਾ ਜਾਰੀ

07/20/2018 8:07:03 AM

ਮੋਗਾ (ਗੋਪੀ ਰਾਊਕੇ) - ਸਫਾਈ ਸੇਵਕ ਯੂਨੀਅਨ ਨੇ ਮੰਗਾਂ ਸਬੰਧੀ ਅੱਜ ਦੂਸਰੇ ਦਿਨ ਵੀ  ਕੰਮ-ਕਾਜ   ਠੱਪ  ਰੱਖ  ਕੇ ਨਿਗਮ ਦਫਤਰ ਮੂਹਰੇ ਧਰਨਾ ਲਾ ਕੇ  ਸਰਕਾਰ   ਵਿਰੁੱਧ ਨਾਅਰੇਬਾਜ਼ੀ ਕੀਤੀ। ਸਫਾਈ ਸੇਵਕ ਯੂਨੀਅਨ ਦੇ ਬੁਲਾਰਿਆਂ ਨੇ ਕਿਹਾ ਕਿ ਉਨ੍ਹਾਂ ਵੱਲੋਂ ਮੰਗਾਂ ਨੂੰ ਲੈ ਕੇ ਪਿਛਲੇ ਮਹੀਨੇ 14 ਜੂਨ ਤੇ 16 ਜੂਨ ਨੂੰ ਰੈਲੀਆਂ ਕੀਤੀਆਂ ਗਈਆਂ ਪਰ ਸਰਕਾਰ ਵੱਲੋਂ ਕੋਈ ਧਿਆਨ ਨਹੀਂ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਨੇ ਜਲਦ ਮੰਗਾਂ ਵੱਲ ਧਿਆਨ ਨਾ ਦਿੱਤਾ ਤਾਂ ਉਹ ਸੰਘਰਸ਼ ਨੂੰ ਤਿੱਖਾ ਕਰਨ ’ਚ ਦੇਰੀ ਨਹੀਂ ਕਰਨਗੇ। ਮਿਊਂਸੀਪਲ ਇੰਪਲਾਈਜ਼ ਯੂਨੀਅਨ ਦੇ ਪ੍ਰਧਾਨ ਸੁਭਾਸ਼ ਬੋਹਤ, ਜਨਰਲ ਸਕੱਤਰ ਵਿਸ਼ਵਾਨਾਥ ਜੋਨੀ, ਸਰਪ੍ਰਸਤ ਮਦਨ ਲਾਲ ਬੋਹਤ, ਚੇਅਰਮੈਨ ਕੁਲਵੰਤ ਸਿੰਘ ਬੋਹਤ  ਨੇ  ਕਿਹਾ  ਕਿ ਉਨ੍ਹਾਂ ਦੀਆਂ ਮੰਗਾਂ ਜਿਨ੍ਹਾਂ ’ਚ ਮੁਹੱਲਾ ਸੈਨੀਟੇਸ਼ਨ ਦੇ ਤਹਿਤ ਰਹਿੰਦੇ ਕਰਮਚਾਰੀਆਂ ਨੂੰ ਬਿਨਾਂ ਸ਼ਰਤ ਪੱਕਾ ਕੀਤਾ ਜਾਵੇ, ਠੇਕੇਦਾਰੀ ਸਿਸਟਮ ਨੂੰ ਬੰਦ ਕੀਤਾ ਜਾਵੇ, ਸਫਾਈ ਸੇਵਕ, ਸੀਵਰਮੈਨ, ਮਾਲੀ, ਬੇਲਦਾਰ, ਪੰਪ ਅਾਪ੍ਰੇਟਰ, ਕਲਰਕ, ਫਾਇਰ ਬ੍ਰਿਗੇਡ ਦੇ ਰਹਿੰਦੇ ਕਰਮਚਾਰੀ ਰੈਗੂਲਰ ਕੀਤੇ ਜਾਣ ਅਤੇ ਨਵੀਂ ਭਰਤੀ ਸ਼ੁਰੂ ਕੀਤੀ ਜਾਵੇ, 1 ਜਨਵਰੀ 2004 ਤੋਂ ਬਾਅਦ ਪੱਕੇ ਹੋਏ ਮੁਲਾਜ਼ਮਾਂ ਦੀ ਪੁਰਾਣੀ ਪੈਨਸ਼ਨ ਸਕੀਮ ਲਾਗੂ ਕੀਤੀ ਜਾਵੇ, ਨਗਰ ਨਿਗਮ ਦੇ ਹਿਸਾਬ ਨਾਲ ਹਾਊਸ ਰੈਂਟ ਦਿੱਤਾ ਜਾਵੇ, ਮਾਣਯੋਗ ਸੁਪਰੀਮ ਕੋਰਟ ਦੇ ਅਨੁਸਾਰ ਬਰਾਬਰ ਕੰਮ ਬਰਾਬਰ ਤਨਖਾਹ ਦਿੱਤੀ ਜਾਵੇ, ਵਿਕਾਸ ਟੈਕਸ ਦੇ ਨਾਂ ’ਤੇ 200 ਰੁਪਏ ਟੈਕਸ ਬੰਦ ਕੀਤਾ ਜਾਵੇ, ਡੀ. ਏ. ਦੀ ਕਿਸ਼ਤ ਅਤੇ ਬਕਾਇਆ ਲਾਗੂ ਕੀਤਾ ਜਾਵੇ। ਇਸ ਮੌਕੇ ਜ਼ਿਲਾ ਪ੍ਰਧਾਨ ਵਿੱਕੀ ਬੋਹਤ, ਸੰਦੀਪ ਸੰਗੇਲੀਆ, ਸੁਰੇਸ਼, ਅਜੇ, ਪ੍ਰੇਮ ਸਿੰਘ, ਜਗਸੀਰ ਸਿੰਘ, ਸੀਵਰੇਜ ਯੂਨੀਅਨ ਦੇ ਪ੍ਰਧਾਨ ਸਤਪਾਲ ਅੰਜਾਨ, ਵਿਪਨ ਹਾਂਡਾ, ਰਾਕੇਸ਼ ਧੁੰਨਾ, ਸਰਬਜੀਤ ਸਿੰਘ ਮਾਨ, ਇੰਦਰਜੀਤ ਸਿੰਘ ਗਿੱਲ, ਰਵੀ ਸਾਰਵਾਨ, ਸੰਨੀ ਗਿਆ ਚੰਦ, ਰਜਿੰਦਰ ਗੰਗੂ, ਰਘੁਵੀਰ ਅਨਾਰੀਆ, ਨਰੇਸ਼ ਬੋਹਤ ਆਦਿ ਹਾਜ਼ਰ ਸਨ।