ਪਾਵਰਕਾਮ ਦੇੇ ਮੁਲਾਜ਼ਮਾਂ ਨੇ ਥਾਣੇ ਤੱਕ ਕੀਤਾ ਰੋਸ ਮਾਰਚ

07/22/2018 8:27:31 AM

ਲਹਿਰਾਗਾਗਾ (ਜ.ਬ.) –  ਪਿੰਡ ਜਲੂਰ ਵਿਖੇ ਕਰੀਬ 2 ਹਫਤੇ ਪਹਿਲਾਂ  ਪਾਵਰਕਾਮ  ਦੇ ਮੁਲਾਜ਼ਮਾਂ ’ਤੇ ਹੋਏ ਹਮਲੇ  ਦੇ ਦੋਸ਼ੀਅਾਂ ਨੂੰ ਗ੍ਰਿਫਤਾਰ ਨਾ ਕਰਨ ਦੇ ਰੋਸ ਵਜੋਂ    ਪਾਵਰਕਾਮ  ਦੇੇ ਮੁਲਾਜ਼ਮਾਂ ਦੀਆਂ ਸਾਂਝੀਆਂ ਜਥੇਬੰਦੀਆਂ  ਦੇ ਆਗੂਅਾਂ  ਅਤੇ  ਮੁਲਾਜ਼ਮਾਂ ਨੇ ਦਫਤਰ ਤੋਂ ਥਾਣੇ  ਦੇ ਗੇਟ  ਤੱਕ ਰੋਸ ਮਾਰਚ  ਕੀਤਾ  ਅਤੇ ਪੁਲਸ ਖਿਲਾਫ  ਧਰਨਾ ਦਿੱਤਾ।
 ਇਸ ਮੌਕੇ ਵੱਖ-ਵੱਖ ਬੁਲਾਰਿਆਂ ਨੇ ਸੰਬੋਧਨ ਕਰਦਿਅਾਂ  ਕਿਹਾ  ਕਿ ਦਵਿੰਦਰ ਸਿੰਘ ਪਿਸ਼ੋਰ, ਮਹਿੰਦਰ ਸਿੰਘ ਲਹਿਰਾ, ਪੂਰਨ ਖਾਈ ਆਦਿ ਨੇ  ਕਿਹਾ   ਕਿ  6 ਜੁਲਾਈ  ਨੂੰ  ਪਿੰਡ ਜਲੂਰ  ਵਿਖੇ ਪਾਵਰਕਾਮ ਮੁਲਾਜ਼ਮਾਂ ’ਤੇ ਚੈਕਿੰਗ  ਦੌਰਾਨ  ਹਮਲਾ ਹੋਇਆ ਸੀ,  ਜਿਸ  ਵਿਚ  2  ਮੁਲਾਜ਼ਮ    ਜ਼ਖਮੀ ਵੀ ਹੋ ਗਏ ਸਨ। ਦੋਸ਼ੀਅਾਂ ਖਿਲਾਫ ਮੁਕੱਦਮੇ   ਦਰਜ ਹੋਣ ਉਪਰੰਤ ਵੀ  ਪੁਲਸ ਵੱਲੋਂ ਕਿਸੇ  ਨੂੰ  ਗ੍ਰਿਫਤਾਰ  ਨਹੀਂ  ਕੀਤਾ  ਗਿਆ, ਜਿਸ ਨੂੰ ਲੈ ਕੇ ਮੂਨਕ/ਬੰਗਾ/ਲਹਿਰਾ ਸਬ-ਡਵੀਜ਼ਨਾਂ ਦਾ ਅਤੇ   ਸਮੁੱਚੇ ਮੰਡਲ ਦੇ ਦਫ਼ਤਰਾਂ ਦੇ ਮੁਲਾਜ਼ਮਾਂ ਵੱਲੋਂ ਕੰਮ ਬੰਦ ਕਰ ਕੇ ਇਹ ਧਰਨਾ ਦੇਣ  ਲਈ ਮਜਬੂਰ ਹੋਣਾ ਪਿਆ।   ਇਸ ਮੌਕੇ  ਥਾਣਾ ਮੁਖੀ ਜਸਵੀਰ ਸਿੰਘ ਤੂਰ ਨੇ  ਪਾਵਰਕਾਮ ਦੇ ਮੁਲਾਜ਼ਮਾਂ ਨੂੰ ਵਿਸ਼ਵਾਸ ਦਿਵਾਇਆ ਕਿ   ਦੋਸ਼ੀਅਾਂ ਨੂੰ ਸੋਮਵਾਰ ਤੱਕ  ਗ੍ਰਿਫਤਾਰ ਕਰ ਲਿਆ ਜਾਵੇਗਾ।
ਸੰਘਰਸ਼ ਤੇਜ਼ ਕਰਨ ਦੀ ਚਿਤਾਵਨੀ
ਮੁਲਾਜ਼ਮ ਆਗੂਆਂ ਨੇ ਚਿਤਾਵਨੀ  ਦਿੱਤੀ  ਕਿ ਜੇਕਰ ਹੁਣ ਵੀ ਦੋਸ਼ੀਆਂ ਨੂੰ ਗ੍ਰ੍ਰ੍ਰਿਫਤਾਰ  ਨਾ ਕੀਤਾ ਗਿਆ ਤਾਂ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾਵੇਗਾ। ਇਸ ਮੌਕੇ ਐਕਸੀਅਨ ਭੁਪਿੰਦਰ ਪਾਲ ਸ਼ਰਮਾ, ਐੱਸ. ਡੀ. ਓ. ਸੁਰਜੀਤ ਸਿੰਘ, ਗੀਤਾ ਰਾਮ, ਅਮਿਤ ਗੋਇਲ, ਸੁਨੀਲ ਦੱਤ, ਸੁਖਚੈਨ ਸਿੰਘ, ਬੇਅੰਤ ਸਿੰਘ, ਲੀਲਾ ਸਿੰਘ, ਸੁਰਿੰਦਰ ਮੋਹਣ, ਪੂਰਨ ਖਾਈ, ਜਸਵਿੰਦਰ ਸਿੰਘ, ਗੁਰਮੇਲ ਖਾਈ, ਗੁਰਚਰਨ ਸਿੰਘ, ਗੁਰਤੇਜ ਸਿੰਘ, ਨਿਰੰਜਣ ਸਿੰਘ, ਲੀਲਾ ਸਿੰਘ, ਰਾਮਫਲ ਸਿੰਘ, ਪੂਰਨ ਸਿੰਘ ਆਦਿ ਹਾਜ਼ਰ ਸਨ।