ਪੁਲਸ ਵਿਰੁੱਧ ਧਰਨਾ

Tuesday, Jun 20, 2017 - 01:56 AM (IST)

ਬਟਾਲਾ,   (ਬੇਰੀ)-  ਮ੍ਰਿਤਕਾ ਚਾਰੂ ਮਹਾਜਨ ਦੇ ਕਾਤਲਾਂ ਨੂੰ ਗ੍ਰਿਫਤਾਰ ਨਾ ਕੀਤੇ ਜਾਣ ਦੇ ਰੋਸ ਵਜੋਂ ਅੱਜ ਪਰਿਵਾਰਕ ਮੈਂਬਰਾਂ ਵੱਲੋਂ ਮੁਹੱਲੇ ਦੀਆਂ ਔਰਤਾਂ ਅਤੇ ਮਰਦਾਂ ਨੂੰ ਨਾਲ ਲੈ ਕੇ ਜਿਥੇ ਪੁਲਸ ਵਿਰੁੱਧ ਪ੍ਰਦਰਸ਼ਨ ਕੀਤਾ ਗਿਆ, ਉਥੇ ਨਾਲ ਹੀ ਠਠਿਆਰੀ ਗੇਟ ਚੌਕ 'ਚ ਪਹੁੰਚ ਕੇ ਧਰਨਾ ਵੀ ਦਿੱਤਾ। 
ਇਸ ਦੌਰਾਨ ਪੀੜਤ ਪਰਿਵਾਰ ਦੇ ਮੈਂਬਰਾਂ ਮ੍ਰਿਤਕ ਦੇ ਪਿਤਾ ਰਵੀ ਕੁਮਾਰ, ਮਾਤਾ ਵੀਨਾ ਮਹਾਜਨ, ਭਾਈ ਸੁਸ਼ੀਲ ਕੁਮਾਰ ਮਹਾਜਨ, ਵਨੀਤ ਕੁਮਾਰ ਮਹਾਜਨ ਆਦਿ ਨੇ ਮੁਹੱਲਾਵਾਸੀਆਂ ਰਾਜ ਕੁਮਾਰ, ਕਪਿਲ ਮਹਾਜਨ, ਨਰੇਸ਼ ਕੁਮਾਰ, ਰਾਜੇਸ਼ ਤਲਵਾੜ, ਕਮਲ ਮਹਾਜਨ, ਸਵਰਨਾ, ਸਵਿਤਾ, ਕਵਿਤਾ, ਸਰੋਜ, ਨੀਰੂ, ਰਮਾ, ਸਨੇਹ, ਰਿਤੂ, ਰਿਤਿਕਾ ਆਦਿ ਦੀ ਹਾਜ਼ਰੀ 'ਚ ਰੋਸ ਪ੍ਰਦਰਸ਼ਨ ਕਰਦੇ ਹੋਏ ਕਿਹਾ ਕਿ ਉਨ੍ਹਾਂ ਦੀ ਬੇਟੀ ਚਾਰੂ ਮਹਾਜਨ ਦੀ ਹੱਤਿਆ ਹੋਏ ਚਾਰ ਮਹੀਨੇ ਤੋਂ ਵੱਧ ਸਮਾਂ ਬੀਤ ਗਿਆ ਹੈ ਪਰ ਇਸ ਦੇ ਬਾਵਜੂਦ ਪੁਲਸ ਜਾਣਬੁੱਝ ਕੇ ਸਾਡੀ ਲੜਕੀ ਦੇ ਕਾਤਲਾਂ ਨੂੰ ਗ੍ਰਿਫਤਾਰ ਨਹੀਂ ਕਰ ਰਹੀ, ਜਿਸ ਕਾਰਨ ਉਨ੍ਹਾਂ ਦੇ ਪਰਿਵਾਰ 'ਚ ਪੁਲਸ ਪ੍ਰਤੀ ਭਾਰੀ ਰੋਸ ਪਾਇਆ ਜਾ ਰਿਹਾ ਹੈ। 
ਉਨ੍ਹਾਂ ਨੇ ਪੁਲਸ ਪ੍ਰਸ਼ਾਸਨ ਨੂੰ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਜੇਕਰ ਪੁਲਸ ਨੇ ਉਨ੍ਹਾਂ ਦੀ ਲੜਕੀ ਚਾਰੂ ਮਹਾਜਨ ਦੇ ਕਾਤਲਾਂ ਨੂੰ ਜਲਦ ਗ੍ਰਿਫਤਾਰ ਨਾ ਕੀਤਾ ਤਾਂ ਉਹ ਮੁਹੱਲਾਵਾਸੀਆਂ ਨੂੰ ਨਾਲ ਲੈ ਕੇ ਇਨਸਾਫ ਲੈਣ ਲਈ ਪਹਿਲਾਂ ਭੁੱਖ ਹੜਤਾਲ ਕਰਨਗੇ ਅਤੇ ਬਾਅਦ 'ਚ ਜ਼ਰੂਰਤ ਪੈਣ 'ਤੇ ਨੈਸ਼ਨਲ ਹਾਈਵੇ ਵੀ ਜਾਮ ਕੀਤਾ ਜਾਵੇਗਾ, ਜਿਸ ਨਾਲ ਨਿਕਲਣ ਵਾਲੇ ਨਤੀਜਿਆਂ ਦੀ ਜ਼ਿੰਮੇਵਾਰੀ ਬਟਾਲਾ ਪੁਲਸ ਪ੍ਰਸ਼ਾਸਨ ਦੀ ਹੋਵੇਗੀ। ਮ੍ਰਿਤਕਾ ਦੇ ਪਰਿਵਾਰਕ ਮੈਂਬਰਾਂ ਨੇ ਇਹ ਵੀ ਕਿਹਾ ਕਿ ਉਹ ਆਪਣਾ ਸੰਘਰਸ਼ ਇਸ ਲਈ ਤਿੱਖਾ ਕਰ ਰਹੇ ਹਨ ਕਿਉਂਕਿ ਬਟਾਲਾ 'ਚ ਕਿਸੇ ਹੋਰ ਦੀ ਨੂੰਹ-ਬੇਟੀ ਦੀ ਹੱਤਿਆ ਨਾ ਹੋਵੇ। 
ਇਸ ਮੌਕੇ ਸ਼੍ਰੀਮਤੀ ਬੱਬੂ, ਉਰਮਿਲਾ, ਰਾਜ ਰਾਣੀ, ਤ੍ਰਿਪਤਾ, ਪ੍ਰਿਆ, ਕੰਨੂੰ, ਸੰਧਿਆ, ਸੰਤੋਸ਼, ਪੂਜਾ, ਕੋਮਲ, ਰਾਧਾ, ਮਧੂ, ਸੋਨੀਆ, ਪੂਨਮ, ਗੌਤਮੀ, ਪੁਸ਼ਪਲਤਾ, ਰਾਧਾ, ਨੀਲਮ, ਮੰਜੂ, ਰੋਜ਼ੀ, ਰਜਨੀ, ਸੁਧਾ ਆਦਿ ਮੌਜੂਦ ਸਨ।


Related News