ਸਿੱਧੂ ਖਿਲਾਫ ਜਲੰਧਰ ਨਗਰ ਨਿਗਮ ''ਚ ਧਰਨਾ, ਸਸਪੈਂਡ ਇੰਜੀਨੀਅਰਾਂ ਦੇ ਸਮਰਥਨ ''ਚ ਉਤਰੇ ਮੁਲਾਜ਼ਮ

07/10/2017 10:55:39 AM

ਜਲੰਧਰ (ਸੋਨੂੰ)— ਸਥਾਨਕ ਸਰਕਾਰਾਂ ਬਾਰੇ ਮੰਤਰੀ ਨਵਜੋਤ ਸਿੰਘ ਸਿੱਧੂ ਵੱਲੋਂ ਚਾਰ ਸੁਪਰੀਡੈਂਟ ਇੰਜੀਨੀਅਰਾਂ ਨੂੰ ਸਸਪੈਂਡ ਕੀਤੇ ਜਾਣ ਦੇ ਫੈਸਲੇ ਖਿਲਾਫ ਅੱਜ ਜਲੰਧਰ ਨਗਰ ਨਿਗਮ ਮੁਲਾਜ਼ਮਾਂ ਨੇ ਧਰਨਾ ਦਿੱਤਾ। ਮੁਲਾਜ਼ਮਾਂ ਨੇ ਅੱਜ ਸਵੇਰੇ 9 ਤੋਂ 11 ਵਜੇ ਤੱਕ ਗੇਟ ਰੈਲੀ ਕੱਢੀ ਅਤੇ ਇਸ ਤੋਂ ਬਾਅਦ ਧਰਨੇ 'ਤੇ ਬੈਠ ਕੇ ਵਿਰੋਧ ਪ੍ਰਦਰਸ਼ਨ ਕੀਤਾ। ਨਗਰ ਨਿਗਮ ਦੇ ਇੰਜੀਨੀਅਰਾਂ ਅਤੇ ਹੋਰ ਅਧਿਕਾਰੀਆਂ ਨੇ ਸੋਮਵਾਰ ਨੂੰ ਕੰਮਕਾਜ਼ ਠੱਪ ਰੱਖਿਆ। ਨਗਰ ਨਿਗਮ ਦੇ ਸਿਵਲ ਇੰਜੀਨੀਅਰਿੰਗ ਵਿੰਗ ਤੋਂ ਇਲਾਵਾ ਸਟ੍ਰੀਟ ਲਾਈਟ, ਬਿਲਡਿੰਗ ਵਿਭਾਗ ਸਮੇਤ ਕਈ ਅਧਿਕਾਰੀ ਹੜਤਾਲ 'ਤੇ ਰਹੇ। 
ਜ਼ਿਕਰਯੋਗ ਹੈ ਕਿ ਸਿੱਧੂ ਨੇ ਸਿੰਗਲ ਟੈਂਡਰ ਵੰਡੇ ਜਾਣ ਦੇ ਮਾਮਲੇ ਵਿਚ ਤਿੰਨ ਸੁਪਰੀਡੈਂਟਾਂ ਨੂੰ ਸਸਪੈਂਡ ਕਰ ਦਿੱਤਾ ਸੀ। ਇੰਜੀਨੀਅਰਾਂ ਅਤੇ ਹੋਰ ਅਧਿਕਾਰੀਆਂ ਦਾ ਕਹਿਣਾ ਹੈ ਕਿ ਸਿੱਧੂ ਵੱਲੋਂ ਬਿਨਾਂ ਨੋਟਿਸ ਦਿੱਤੇ ਚਾਰ ਸੁਪਰੀਡੈਂਟ ਇੰਜੀਨੀਅਰਾਂ ਨੂੰ ਸਸਪੈਂਡ ਕਰਨਾ ਗਲਤ ਹੈ। ਇਹ ਨਿਗਮ ਅਧਿਕਾਰੀਆਂ ਦੇ ਨਾਲ ਧੱਕੇਸ਼ਾਹੀ ਹੈ। ਕਿਸੀ ਵੀ ਇੰਜੀਨੀਅਰ ਨੇ ਕੁਝ ਗਲਤ ਨਹੀਂ ਕੀਤਾ ਹੈ ਅਤੇ ਸਾਰਾ ਕੰਮ ਸਰਕਾਰ ਦੀਆਂ ਹਦਾਇਤਾਂ ਦੇ ਅਨੁਸਾਰ ਹੀ ਹੋਇਆ ਹੈ।